CoronavirusIndian PoliticsLudhiana NewsNationNewsPunjab newsWorld

ਪੰਜਾਬ ‘ਚ ਕੋਰੋਨਾ ਦੀ ਰਫਤਾਰ ਹੋਈ ਹੌਲੀ ਤੇ ਰਿਕਵਰੀ ਰੇਟ ਵਧੀ, 409 ਨਵੇਂ ਮਾਮਲੇ ਆਏ ਸਾਹਮਣੇ, 880 ਮਰੀਜ਼ਾਂ ਨੂੰ ਮਿਲੀ ਹਸਪਤਾਲ ਤੋਂ ਛੁੱਟੀ

ਸੂਬੇ ਵਿਚ ਹੁਣ ਤੱਕ ਤੋਂ ਕੋਰੋਨਾ ਦੇ 593063 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 571207 ਸਿਹਤਯਾਬ ਹੋ ਕੇ ਘਰਾਂ ਪਰਤ ਚੁੱਕੇ ਹਨ, ਜਦਕਿ 5968 ਮਾਮਲੇ ਅਜੇ ਵੀ ਐਕਟਿਵ ਹਨ। ਹੁਣ ਤੱਕ ਸੂਬੇ ਵਿੱਚ ਕੋਰੋਨਾ ਨਾਲ 15888 ਮੌਤਾਂ ਹੋ ਚੁੱਕੀਆਂ ਹਨ, ਜਦਕਿ 1813 ਲੋਕ ਆਕਸੀਜਨ ਸੁਪੋਰਟ ‘ਤੇ ਹਨ। ਉਥੇ ਹੀ 438 ਮਰੀਜ਼ਾਂ ਦੀ ਹਾਲਤ ਗੰਭੀਰ ਹੈ ਅਤੇ 155 ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ।

409 new cases

ਰਾਹਤ ਭਰੀ ਖਬਰ ਇਹ ਵੀ ਹੈ ਕਿ 880 ਮਰੀਜ਼ ਡਿਸਚਾਰਜ ਹੋ ਕੇ ਘਰਾਂ ਨੂੰ ਵਾਪਸ ਪਰਤ ਚੁੱਕੇ ਹਨ। ਅੰਮ੍ਰਿਤਸਰ ਤੋਂ 149, ਫਾਜ਼ਿਲਕਾ ਤੋਂ 66, ਫਿਰੋਜ਼ਪੁਰ ਤੋਂ 34, ਫਤਿਹਗੜ੍ਹ ਸਾਹਿਬ ਤੋਂ 21, ਗੁਰਦਾਸਪੁਰ ਤੋਂ 14, ਬਠਿੰਡੇ ਤੋਂ 39, ਜਲੰਧਰ ਤੋਂ 85, ਕਪੂਰਥਲੇ ਤੋਂ 53, ਲੁਧਿਆਣੇ ਤੋਂ 90, ਮਾਨਸੇ ਤੋਂ 37, ਮੋਗੇ ਤੋਂ 9, ਮੁਕਤਸਰ ਤੋਂ 12, ਪਠਾਨਕੋਟ ਤੋਂ 20, ਪਟਿਆਲੇ ਤੋਂ 47, ਰੋਪੜ ਤੋਂ 20, ਸੰਗਰੂਰ ਤੋਂ 20, ਐੱਸ. ਏ. ਐੱਸ. ਨਗਰ ਤੋਂ 52 ਤੇ ਤਰਨਤਾਰਨ ਤੋਂ 38 ਮਰੀਜ਼ਾਂ ਨੇ ਕੋਰੋਨਾ ਖਿਲਾਫ ਆਪਣੀ ਜੰਗ ਜਿੱਤ ਲਈ।

409 new cases

ਪੰਜਾਬ ‘ਚ ਅੱਜ ਸਭ ਤੋਂ ਵੱਧ ਮੌਤਾਂ ਜਿਲ੍ਹਾ ਸੰਗਰੂਰ ਤੋਂ ਹੋਈਆਂ। ਉਥੇ ਕੋਰੋਨਾ ਕਾਰਨ 4 ਮਰੀਜ਼ ਮੌਤ ਦੇ ਮੂੰਹ ਵਿਚ ਚਲੇ ਗਏ। ਇਸੇ ਤਰ੍ਹਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਤੋਂ 2-2, ਬਠਿੰਡਾ, ਫਾਜ਼ਿਲਕਾ, ਫਿਰੋਜ਼ਪੁਰ, ਹੁਸ਼ਿਆਰਪੁਰ, ਕਪੂਰਥਲਾ, ਮੁਕਤਸਰ, ਰੋਪੜ ਤੇ ਐੱਸ. ਬੀ. ਐੱਸ. ਨਗਰ ਤੋਂ 1-1 ਮਰੀਜ਼ ਦੀ ਮੌਤ ਹੋ ਗਈ।

Comment here

Verified by MonsterInsights