Site icon SMZ NEWS

ਕੇਰਲ ‘ਚ BJP ਦੇ ਮੁਖੀ ਸੁਰੇਂਦਰਨ ਖ਼ਿਲਾਫ਼ ਰਿਸ਼ਵਤ ਲੈਣ ਦੇ ਦੋਸ਼ ਵਿੱਚ ਦਰਜ ਹੋਈ FIR

ਕੇਰਲ ਤੋਂ ਭਾਜਪਾ ਲਈ ਬੁਰੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਸੂਬਾ ਭਾਜਪਾ ਮੁਖੀ ਕੇ ਸੁਰੇਂਦਰਨ ਖ਼ਿਲਾਫ਼ ਰਿਸ਼ਵਤ ਲੈਣ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਗਿਆ ਹੈ। ਇਸ ਸਾਲ 6 ਅਪ੍ਰੈਲ ਨੂੰ ਸੂਬੇ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਸਨ।

ਸੁਰੇਂਦਰਨ ਉੱਤੇ ਕਬਾਇਲੀ ਆਗੂ ਅਤੇ Janadhipathya Rashtriya Party (ਜੇਆਰਪੀ) ਦੇ ਪ੍ਰਧਾਨ ਸੀ ਕੇ ਜਨੂ ਨੂੰ ਐਨਡੀਏ ਉਮੀਦਵਾਰ ਵੱਜੋਂ ਚੋਣ ਲੜਨ ਲਈ ਰਿਸ਼ਵਤ ਦੇਣ ਦੇ ਦੋਸ਼ ਲੱਗੇ ਹਨ। ਬੀਜੇਪੀ ਮੁਖੀ ਕੇ. ਸੁਰੇਂਦਰਨ ਖਿਲਾਫ ਵੀਰਵਾਰ 17 ਜੂਨ ਨੂੰ ਇੱਕ ਕੇਸ ਦਰਜ ਕੀਤਾ ਗਿਆ ਸੀ। ਇੱਥੋਂ ਦੀ ਇੱਕ ਅਦਾਲਤ ਨੇ ਪੁਲਿਸ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਰਿਸ਼ਵਤ ਦੇ ਦੋਸ਼ ਵਿੱਚ ਸੁਰੇਂਦਰਨ ਖ਼ਿਲਾਫ਼ ਐਫਆਈਆਰ ਦਰਜ ਕਰੇ। ਇਸ ਮਾਮਲੇ ‘ਤੇ ਪੁਲਿਸ ਨੇ ਕਿਹਾ ਕਿ ਐਫਆਈਆਰ ਭਾਰਤੀ ਦੰਡਾਵਲੀ ਦੀ ਧਾਰਾ 171E ਅਤੇ 171F ਦੇ ਤਹਿਤ ਦਰਜ ਕੀਤੀ ਗਈ ਹੈ।

ਦੱਸ ਦੇਈਏ ਕਿ ਹਾਲ ਹੀ ਵਿੱਚ ਸੁਰੇਂਦਰਨ ਅਤੇ ਜੇਆਰਪੀ ਨੇਤਾ ਪੀ ਅਜ਼ੀਕੋਡੇ ਵਿਚਕਾਰ ਜਨੂ ਨੂੰ ਰਾਸ਼ੀ ਦੀ ਅਦਾਇਗੀ ਦੇ ਸੰਬੰਧ ਵਿੱਚ ਹੋਈ ਕਥਿਤ ਗੱਲਬਾਤ ਦੀ ਆਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ ਸੀ। ਸੁਰੇਂਦਰਨ ਅਤੇ ਉਨ੍ਹਾਂ ਦੀ ਪਾਰਟੀ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਇਸ ਤੋਂ ਪਹਿਲਾਂ, 7 ਜੂਨ ਨੂੰ ਸੁਰੇਂਦਰਨ ਖ਼ਿਲਾਫ਼ ਕੇ ਸੁੰਦਰ ਨੂੰ ਮੰਜੇਸ਼ਵਰ ਸੀਟ ਤੋਂ ਨਾਮਜ਼ਦਗੀ ਵਾਪਿਸ ਲੈਣ ਲਈ ਧਮਕੀ ਦੇਣ ਅਤੇ ਰਿਸ਼ਵਤ ਦੇਣ ਦਾ ਕੇਸ ਦਰਜ ਕੀਤਾ ਗਿਆ ਸੀ।

Exit mobile version