Site icon SMZ NEWS

ਸਮਾਜਵਾਦੀ ਪਾਰਟੀ ਦੀ ਹਾਲਤ ਇੰਨੀ ਖਰਾਬ ਕਿ ਦੂਜੀਆਂ ਪਾਰਟੀਆਂ ਵਿਚੋਂ ਕੱਢੇ ਗਏ ਵਰਕਰਾਂ ਨੂੰ ਵੀ ਖੁਦ ਮੁੱਖੀ ਕਰ ਰਹੇ ਨੇ ਸ਼ਾਮਿਲ : ਮਾਇਆਵਤੀ ਸਮਾਜਵਾਦੀ ਪਾਰਟੀ ਦੀ ਹਾਲਤ ਇੰਨੀ ਖਰਾਬ ਕਿ ਦੂਜੀਆਂ ਪਾਰਟੀਆਂ ਵਿਚੋਂ ਕੱਢੇ ਗਏ ਵਰਕਰਾਂ ਨੂੰ ਵੀ ਖੁਦ ਮੁੱਖੀ ਕਰ ਰਹੇ ਨੇ ਸ਼ਾਮਿਲ : ਮਾਇਆਵਤੀ

ਪੰਜਾਬ ਦੀ ਅਡੀਸ਼ਨਲ ਐਡਵੋਕੇਟ ਜਨਰਲ ਰਮੀਜ਼ਾ ਹਕੀਮ ਨੇ ਤਿੰਨ ਸਾਲਾਂ ਬਾਅਦ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਪੰਜਾਬ ਐਡਵੋਕੇਟ ਜਨਰਲ ਅਤੁਲ ਨੰਦਾ ਦੀ ਪਤਨੀ ਹੈ। ਹਾਲਾਂਕਿ ਅਜੇ ਤੱਕ ਅਸਤੀਫਾ ਦੇਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ ਹੈ। ਉਨ੍ਹਾਂ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਇਹ ਅਸਤੀਫਾ ਦਿੱਤਾ ਹੈ।

ਐਤਵਾਰ ਨੂੰ ਆਪਣੇ ਸਾਥੀਆਂ ਨੂੰ ਟਵਿੱਟਰ ‘ਤੇ ਇੱਕ ਸੰਦੇਸ਼ ਵਿੱਚ ਉਨ੍ਹਾਂ ਲਿਖਿਆ ਕਿ ਪਿਛਲੇ ਤਿੰਨ ਸਾਲਾਂ ਤੋਂ ਏਜੀ ਪੰਜਾਬ ਦੀ ਉੱਘੀ ਅਗਵਾਈ ਹੇਠ TAG (ਟੀਮ ਐਡਵੋਕੇਟ ਜਨਰਲ) ਦਾ ਹਿੱਸਾ ਬਣਨ ਅਤੇ ਤੁਹਾਡੇ ਸਾਰਿਆਂ ਨਾਲ ਕੰਮ ਕਰਨਾ ਮੇਰੀ ਪ੍ਰੋਫੈਸ਼ਨਲ ਜ਼ਿੰਦਗੀ ਦਾ ਸਭ ਤੋਂ ਪਿਆਰੇ ਅਧਿਆਵਾਂ ਵਿੱਚੋਂ ਇਕ ਰਿਹਾ ਹੈ ਅਤੇ ਹਮੇਸ਼ਾ ਰਹੇਗਾ। ਇਸ ਨੇ ਮੈਨੂੰ ਗੁੰਝਲਦਾਰ ਮੁਕੱਦਮੇ ਵਿਚ ਹਿੱਸਾ ਲੈਣ, ਨਿਆਂ-ਵਿੱਦਿਆ ਦੇ ਨਵੇਂ ਖੇਤਰਾਂ ਦੀ ਖੋਜ ਕਰਨ ਅਤੇ ਯਕੀਨਨ ਤੁਹਾਡੇ ਸਾਰਿਆਂ ਨਾਲ ਗੱਲਬਾਤ ਕਰਨ ਦੇ ਯੋਗ ਬਣਾਇਆ।

ਹਾਲਾਂਕਿ ਮੌਜੂਦਾ ਹਾਲਾਤਾਂ ਅਤੇ ਨਿੱਜੀ ਕਾਰਨਾਂ ਕਰਕੇ ਮੈਂ ਆਪਣੇ ਆਪ ਨੂੰ ਪੰਜਾਬ ਸਰਕਾਰ ਦੀ ਸੇਵਾ ਨਿਭਾਉਣ ਤੋਂ ਅਸਮਰੱਥ ਸਮਝਦੀ ਹਾਂ। ਇਸ ਲਈ ਮੈਂ ਨਿੱਜੀ ਪ੍ਰੈਕਟਿਸ ਵਿਚ ਵਾਪਸ ਜਾਣ ਦੀ ਇੱਛਾ ਨਾਲ ਅਡੀਸ਼ਨਲ ਐਡਵੋਕੇਟ-ਜਨਰਲ ਦੇ ਤੌਰ ‘ਤੇ ਆਪਣਾ ਅਸਤੀਫਾ ਦੇ ਦਿੱਤਾ ਹੈ।

ਕਿਉਂਕਿ ਮੈਂ ਸ਼ਾਇਦ ਤੁਹਾਡੇ ਸਾਰਿਆਂ ਨਾਲ ਮੁਲਾਕਾਤ ਨਾ ਕਰ ਸਕਾਂ, ਇਸ ਸੰਦੇਸ਼ ਦੁਆਰਾ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ। ਤੁਹਾਡੇ ਸਾਰਿਆਂ ਨਾਲ ਕੰਮ ਕਰਨਾ ਬਹੁਤ ਖੁਸ਼ੀ ਅਤੇ ਸਨਮਾਨ ਦੀ ਗੱਲ ਸੀ।

Exit mobile version