ਕੋਰੋਨਾ ਮਹਾਮਾਰੀ ਦੇ ਮਾਮਲਿਆਂ ਵਿੱਚ ਆਈ ਕਮੀ ਨੂੰ ਵੇਖਦਿਆਂ ਪੰਜਾਬ ਸਰਕਾਰ ਵੱਲੋਂ ਬੀਤੇ ਦਿਨ ਸੂਬੇ ਦੇ ਲੋਕਾਂ ਨੂੰ ਲਾਈਆਂ ਗਈਆਂ ਪਾਬੰਦੀਆਂ ਵਿੱਚ ਕਾਫੀ ਰਾਹਤ ਦਿੱਤੀ ਗਈ। ਇਸੇ ਦੇ ਮੱਦੇਨਜ਼ਰ ਲੁਧਿਆਣਾ ਪ੍ਰਸ਼ਾਸਨ ਨੇ ਵੀ ਜ਼ਿਲ੍ਹੇ ਵਿੱਚ ਕਰਫਿਊ ਨੂੰ 25 ਜੂਨ ਤੱਕ ਵਧਾਇਆ ਹੈ ਪਰ ਇਸ ਦੇ ਨਾਲ ਹੀ ਲੋਕਾਂ ਨੂੰ ਕਾਫੀ ਛੋਟਾਂ ਵੀ ਦਿੱਤੀਆਂ ਗਈਆਂ ਹਨ।
ਇਸ ਮੁਤਾਬਕ ਨਾਈਟ ਕਰਫਿਊ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਰਹੇਗਾ। ਇਸ ਤੋਂ ਇਲਾਵਾ ਐਤਵਾਰ ਦਾ ਕਰਫਿਊ ਸ਼ਨੀਵਾਰ 8 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਲਾਗੂ ਰਹੇਗਾ ਪਰ ਸਾਰੀਆਂ ਜ਼ਰੂਰੀ ਸਰਗਰਮੀਆਂ ਨੂੰ ਕਰਫਿਊ ਦੌਰਾਨ ਬਿਨਾਂ ਰੁਕਾਵਟ ਛੋਟ ਹੋਵੇਗੀ।
ਇਸ ਤੋਂ ਇਲਾਵਾ ਸਾਰੇ ਰੈਸਟੋਰੈਂਟ, ਕੈਫੇ, ਕੌਫੀ ਸ਼ਾਪਸ, ਹਲਵਾਈ ਫਾਸਟ ਫੂਡ ਆਊਟਲੈਟਸ ਆਦਿ, ਸਿਨਮਾ, ਜਿਮ, ਅਜਾਇਬ ਘਰ ਨੂੰ ਵੱਧ ਤੋਂ ਵੱਧ 50 ਫੀਸਦੀ ਸਮਰੱਥਾ ਅਨੁਸਾਰ ਖੋਲ੍ਹਿਆ ਜਾਵੇਗਾ। ਇਨ੍ਹਾਂ ਸਾਰੀਆਂ ਸੰਬੰਧਤ ਇਕਾਈਆਂ ਅਧੀਨ ਕਰਮਚਾਰਆਂ ਨੂੰ ਕੋਵਿਡ ਟੀਕਾਕਰਨ ਦੀ ਘੱਟੋ-ਘੱਟੋ ਇੱਕ ਖੁਰਾਕ ਲਗਾਉਣੀ ਲਾਜ਼ਮੀ ਹੋਵੇਗੀ।
ਵਿਆਹ, ਸੰਸਕਾਰ ਤੇ ਹੋਰ, ਸਮਾਗਮਾ ਵਿੱਚ 50 ਤੋਂ ਵੱਧ ਵਿਅਕਤੀਆਂ ਦੇ ਇਕੱਠ ਦੀ ਇਜਾਜ਼ਤ ਨਹੀਂ ਹੋਵੇਗੀ। ਨਾਨ-ਏਸੀ ਬੱਸਾਂ ਵਿੱਚ ਸੀਟਾਂ ਦੀ ਸਮਰੱਥਾ ਨਾਲ, ਜਦਕਿ ਏਸੀ ਬੱਸਾਂ ਵਿੱਚ 50 ਫੀਸਦੀ ਸਵਾਰੀਆਂ ਨਾਲ ਬੈਠਣ ਦੀ ਇਜਾਜ਼ਤ ਹੋਵੇਗੀ।
Comment here