ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਸ਼ੁਰੂ ਹੋਣ ਵਿੱਚ ਹੁਣ ਸਿਰਫ ਤਿੰਨ ਦਿਨ ਬਾਕੀ ਬਚੇ ਹਨ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਫਾਈਨਲ ਮੈਚ 18 ਜੂਨ ਤੋਂ ਸਾਊਥੈਮਪਟਨ ਵਿੱਚ ਖੇਡਿਆ ਜਾਵੇਗਾ । ਟੂਰਨਾਮੈਂਟ ਤੋਂ ਪਹਿਲਾਂ ਨਿਊਜ਼ੀਲੈਂਡ ਵੱਲੋਂ ਇਸ ਮੈਚ ਲਈ ਆਪਣੀ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ।
ਇਸ ਟੂਰਨਾਮੈਂਟ ਲਈ ਭਾਰਤੀ ਟੀਮ 3 ਜੂਨ ਨੂੰ ਇੰਗਲੈਂਡ ਪਹੁੰਚ ਚੁੱਕੀ ਹੈ ਅਤੇ ਇੰਟਰਾ-ਸਕੁਐਡ ਮੈਚ ਵਿੱਚ ਪੂਰਾ ਅਭਿਆਸ ਕਰ ਚੁੱਕੀ ਹੈ। ਉੱਥੇ ਹੀ ਨਿਊਜ਼ੀਲੈਂਡ ਨੇ ਵੀ ਇਸ ਮਹਾਂ-ਮੁਕਾਬਲੇ ਤੋਂ ਪਹਿਲਾਂ ਇੰਗਲੈਂਡ ਦੇ ਨਾਲ ਸ਼ਾਨਦਾਰ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਅਤੇ ਉਸ ਵਿੱਚ ਜਿੱਤ ਹਾਸਿਲ ਕੀਤੀ ।
ਵਰਲਡ ਟੈਸਟ ਚੈਂਪੀਅਨਸ਼ਿਪ ਦੀ ਅੰਕ ਸੂਚੀ ਵਿੱਚ ਭਾਰਤ ਪਹਿਲੇ ਸਥਾਨ ‘ਤੇ ਰਿਹਾ ਹੈ। ਭਾਰਤ ਨੇ ਇਸ ਟੂਰਨਾਮੈਂਟ ਵਿੱਚ 12 ਟੈਸਟ ਜਿੱਤੇ ਹਨ ਅਤੇ 4 ਹਾਰੇ ਹਨ ਅਤੇ ਇੱਕ ਮੈਚ ਡਰਾਅ ਰਿਹਾ। ਭਾਰਤ ਦੇ 520 ਅੰਕ ਹੈ ਅਤੇ ਪ੍ਰਤੀਸ਼ਤਤਾ 72.2 ਹੈ। ਇਸ ਦੇ ਨਾਲ ਹੀ ਨਿਊਜ਼ੀਲੈਂਡ ਨੇ 7 ਮੈਚ ਜਿੱਤੇ ਹਨ ਅਤੇ 4 ਮੈਚਾਂ ਵਿੱਚ ਹਾਰੇ ਹਨ ।
ਨਿਊਜ਼ੀਲੈਂਡ ਦੇ 420 ਅੰਕ ਹਨ ਅਤੇ ਪ੍ਰਤੀਸ਼ਤ 70 ਹਨ। ਆਈਸੀਸੀ ਨੇ 23 ਜੂਨ ਨੂੰ ਟੈਸਟ ਲਈ ਰਿਜ਼ਰਵ ਡੇਅ ਤੈਅ ਕੀਤਾ ਹੈ । ਜੇ ਫਾਈਨਲ ਮੈਚ ਡਰਾਅ ਜਾਂ ਟਾਈ ਹੁੰਦਾ ਹੈ ਤਾਂ ਭਾਰਤ ਅਤੇ ਨਿਊਜ਼ੀਲੈਂਡ ਦੋਵੇਂ ਸਾਂਝੇ ਤੌਰ ‘ਤੇ ਜੇਤੂ ਐਲਾਨੇ ਜਾਣਗੇ।
ਭਾਰਤ ਖਿਲਾਫ਼ ਨਿਊਜ਼ੀਲੈਂਡ ਦੀ ਟੀਮ
ਕੇਨ ਵਿਲੀਅਮਸਨ (ਕਪਤਾਨ), ਟੌਮ ਬਲੰਡੇਲ, ਟ੍ਰੇਂਟ ਬੋਲਟ, ਡੇਵੋਨ ਕੌਨਵੇ, ਕੋਲਿਨ ਡੀ ਗ੍ਰੈਂਡਹੋਮ, ਮੈਟ ਹੈਨਰੀ, ਕੈਲ ਜੇਮਿਸਨ, ਟੌਮ ਲਾਥਮ, ਹੈਨਰੀ ਨਿਕੋਲਸ, ਅਜਾਜ਼ ਪਟੇਲ, ਟਿਮ ਸਾਊਥੀ, ਰਾਸ ਟੇਲਰ, ਨੀਲ ਵੈਗਨਰ, ਬੀ.ਜੇ. ਵਾਟਲਿੰਗ, ਵਿਲ ਯੰਗ।
ਨਿਊਜ਼ੀਲੈਂਡ ਖਿਲਾਫ਼ ਭਾਰਤੀ ਟੀਮ
ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਮਯੰਕ ਅਗਰਵਾਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕਿਆ ਰਹਾਣੇ (ਉਪ-ਕਪਤਾਨ), ਹਨੁਮਾ ਵਿਹਾਰੀ, ਰਿਸ਼ਭ ਪੰਤ (ਵਿਕਟਕੀਪਰ), ਆਰ.ਕੇ. ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਜਸਪ੍ਰੀਤ ਬੁਮਰਾਹ, ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਸ਼ਾਰਦੂਲ ਠਾਕੁਰ, ਉਮੇਸ਼ ਯਾਦਵ, ਕੇ ਐਲ ਰਾਹੁਲ, ਰਿਧੀਮਾਨ ਸਾਹਾ ਆਦਿ ਸ਼ਾਮਿਲ ਹਨ ।
Comment here