CoronavirusIndian PoliticsNationNewsPunjab newsWorld

LJP ਦੇ ਰਾਸ਼ਟਰੀ ਪ੍ਰਧਾਨ ਦੇ ਅਹੁਦੇ ਤੋਂ ਹਟਾਏ ਗਏ ਚਿਰਾਗ ਪਾਸਵਾਨ, ਕਿਹਾ- ਨਹੀਂ ਸਾਂਭ ਸਕਿਆ ਪਿਤਾ ਦੀ ਬਣਾਈ ਪਾਰਟੀ

ਲੋਕ ਜਨਸ਼ਕਤੀ ਪਾਰਟੀ (ਐਲਜੇਪੀ) ਵਿੱਚ ਸਿਆਸੀ ਡਰਾਮੇ ਤੋਂ ਬਾਅਦ ਚਿਰਾਗ ਪਾਸਵਾਨ ਨੂੰ ਸੰਸਦੀ ਪਾਰਟੀ ਦੇ ਨੇਤਾ ਦੇ ਨਾਲ ਰਾਸ਼ਟਰੀ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।

ਚਾਚੇ ਪਸ਼ੂਪਤੀ ਕੁਮਾਰ ਪਾਰਸ ਦੇ ਸਮਰਥਨ ਵਾਲੇ ਨੇਤਾਵਾਂ ਨੇ ਐਲਜੇਪੀ ਸੰਵਿਧਾਨ ਦਾ ਹਵਾਲਾ ਦਿੰਦੇ ਹੋਏ ਚਿਰਾਗ ਨੂੰ ਰਾਸ਼ਟਰੀ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚਿਰਾਗ ਇੱਕੋ ਸਮੇਂ ਤਿੰਨ ਅਹੁਦੇ ਸੰਭਾਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ 20 ਜੂਨ ਤੱਕ ਪਸ਼ੂਪਤੀ ਕੁਮਾਰ ਪਾਰਸ ਪਾਰਟੀ ਦੇ ਕੌਮੀ ਪ੍ਰਧਾਨ ਦੀ ਜ਼ਿੰਮੇਵਾਰੀ ਸੰਭਾਲਣਗੇ। ਇਸ ਦੇ ਨਾਲ ਹੀ ਚਿਰਾਗ ਪਾਸਵਾਨ ਨੇ ਪਾਰਟੀ ਦੀ ਕੌਮੀ ਕਾਰਜਕਾਰਨੀ ਦੀ ਇੱਕ ਬੈਠਕ ਬੁਲਾਈ ਹੈ। ਜਦਕਿ ਪਟਨਾ ਵਿੱਚ, ਚਿਰਾਗ ਦੇ ਸਮਰਥਕਾਂ ਨੇ ਉਨ੍ਹਾਂ ਦੇ ਚਾਚੇ ਪਸ਼ੂਪਤੀ ਕੁਮਾਰ ਪਾਰਸ ਵਿਰੁੱਧ ਨਾਅਰੇਬਾਜ਼ੀ ਅਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਹੈ।

ਇਸ ਬੈਠਕ ਤੋਂ ਪਹਿਲਾਂ ਚਿਰਾਗ ਨੇ ਆਪਣੇ ਚਾਚੇ ਦੇ ਨਾਮ ‘ਤੇ ਬਹੁਤ ਭਾਵੁਕ ਟਵੀਟ ਕੀਤਾ ਸੀ। ਚਿਰਾਗ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਦੀ ਮੌਤ ਤੋਂ ਬਾਅਦ ਤੁਹਾਡੇ ਵਿਹਾਰ ਕਾਰਨ ਟੁੱਟ ਗਿਆ। ਮੈਂ ਪਾਰਟੀ ਅਤੇ ਪਰਿਵਾਰ ਨੂੰ ਇਕੱਠੇ ਰੱਖਣ ਵਿੱਚ ਅਸਫਲ ਰਿਹਾ। ਚਿਰਾਗ ਨੇ ਟਵਿੱਟਰ ‘ਤੇ ਇੱਕ ਪੁਰਾਣੀ ਚਿੱਠੀ ਵੀ ਸਾਂਝੀ ਕੀਤੀ ਹੈ। ਚਿਰਾਗ ਪਾਸਵਾਨ ਨੇ ਟਵੀਟ ਵਿੱਚ ਲਿਖਿਆ- “ਪਾਪਾ ਦੀ ਬਣਾਈ ਇਸ ਪਾਰਟੀ ਅਤੇ ਆਪਣੇ ਪਰਿਵਾਰ ਨੂੰ ਇਕੱਠੇ ਰੱਖਣ ਲਈ ਮੈਂ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ। ਪਾਰਟੀ ਮਾਂ ਸਮਾਨ ਹੈ ਅਤੇ ਮਾਂ ਨੂੰ ਧੋਖਾ ਨਹੀਂ ਦੇਣਾ ਚਾਹੀਦਾ। ਲੋਕਤੰਤਰ ਵਿੱਚ, ਲੋਕ ਸਰਵਉੱਚ ਹੁੰਦੇ ਹਨ। ਮੈਂ ਉਨ੍ਹਾਂ ਲੋਕਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੂੰ ਪਾਰਟੀ ਵਿੱਚ ਵਿਸ਼ਵਾਸ ਹੈ। ਮੈਂ ਇੱਕ ਪੁਰਾਣੀ ਚਿੱਠੀ ਸਾਂਝੀ ਕਰਦਾ ਹਾਂ।

ਚਿਰਾਗ ਪਾਸਵਾਨ ਖਿਲਾਫ ਪਾਰਟੀ ਵਿੱਚ ਇੰਨੀ ਵੱਡੀ ਬਗਾਵਤ ਦਾ ਕਾਰਨ ਇਹ ਹੈ ਕਿ ਚਿਰਾਗ ਨੇ ਆਪਣੇ ਪਿਤਾ ਰਾਮ ਵਿਲਾਸ ਪਾਸਵਾਨ ਦੀ ਮੌਤ ਤੋਂ ਬਾਅਦ ਸਾਰੇ ਫੈਸਲੇ ਖੁਦ ਲੈਣੇ ਸ਼ੁਰੂ ਕਰ ਦਿੱਤੇ ਸਨ। ਚਿਰਾਗ ਨੇ ਕਿਸੇ ਸੰਸਦ ਮੈਂਬਰ ਜਾਂ ਪਾਰਟੀ ਕਾਰਜਕਾਰੀ ਤੋਂ ਕੋਈ ਰਾਏ ਨਹੀਂ ਲਈ ਸੀ। ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਕਰਾਰੀ ਹਾਰ ਤੋਂ ਬਾਅਦ, ਚਿਰਾਗ ਪਾਸਵਾਨ ਨੇ ਐਲਜੇਪੀ ਦੇ ਕਈ ਨੇਤਾਵਾਂ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਸੀ। ਇੰਨਾ ਹੀ ਨਹੀਂ ਸੰਸਦ ਮੈਂਬਰਾਂ ਨਾਲ ਵੀ ਨਾ ਦੇ ਬਰਾਬਰ ਮਿਲ ਰਹੇ ਸੀ।

Comment here

Verified by MonsterInsights