Site icon SMZ NEWS

ਗੈਂਗਸਟਰ ਭੁੱਲਰ ਦੇ Fake ਐਨਕਾਊਂਟਰ ਦਾ ਦੋਸ਼! ਪਰਿਵਾਰ ਪਹੁੰਚਿਆ ਹਾਈਕੋਰਟ

ਪਿਛਲੇ ਦਿਨੀਂ ਐਨਕਾਊਂਟਰ ਵਿੱਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੇ ਪਰਿਵਾਰ ਨੇ ਪੁਲਿਸ ‘ਤੇ ਦੋਸ਼ ਲਾਇਆ ਹੈ ਕਿ ਉਸ ਦਾ ਫਰਜ਼ੀ ਐਨਕਾਊਂਟਰ ਕੀਤਾ ਗਿਆ ਹੈ। ਇਸੇ ਦੇ ਚੱਲਦਿਆਂ ਭੁੱਲਰ ਦੇ ਪਿਤਾ ਨੇ ਮੰਗਲਵਾਰ ਨੂੰ ਹਾਈਕੋਰਟ ਦਾ ਬੂਹਾ ਖੜਕਾਇਆ।

ਪਰਿਵਾਰ ਨੇ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਜਾਵੇ। ਕੁਝ ਹੀ ਦੇਰ ਵਿੱਚ ਹਾਈਕੋਰਟ ਦੀ ਰਜਿਸਟਰੀ ਵਿੱਚ ਭੁੱਲਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਪਟੀਸ਼ਨ ਦਾਇਰ ਕੀਤੀ ਜਾਵੇਗੀ, ਜਿਸ ’ਤੇ ਇੱਕ-ਦੋ ਦਿਨ ਵਿੱਚ ਸੁਣਵਾਈ ਹੋ ਸਕਦਾ ਹੈ।

ਥੋੜੇ ਸਮੇਂ ਵਿਚ ਹੀ, ਭੁੱਲਰ ਦੇ ਪਰਿਵਾਰਕ ਮੈਂਬਰਾਂ ਦੁਆਰਾ ਹਾਈ ਕੋਰਟ ਰਜਿਸਟਰੀ ਵਿਚ ਇਕ ਪਟੀਸ਼ਨ ਦਾਇਰ ਕੀਤੀ ਜਾਏਗੀ, ਜਿਸ ‘ਤੇ ਸੁਣਵਾਈ ਇਕ ਜਾਂ ਦੋ ਦਿਨਾਂ ਵਿਚ ਸੰਭਵ ਹੈ।

ਦੱਸਣਯੋਗ ਹੈ ਕਿ ਪਰਿਵਾਰ ਨੇ ਛੇ ਦਿਨ ਬਾਅਦ ਵੀ ਭੁੱਲਰ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਨਹੀਂ ਕੀਤਾ। ਪਰਿਵਾਰ ਦਾ ਦੋਸ਼ ਹੈ ਕਿ ਇਹ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਫਰਜ਼ੀ ਐਨਕਾਊਂਟਰ ਹੈ। ਪੁਲਿਸ ਨੇ ਪਹਿਲਾਂ ਉਨ੍ਹਾਂ ਨੂੰ ਫੜਿਆ, ਚਾਰਚਰ ਕੀਤਾ ਅਤੇ ਬਾਅਦ ਵਿੱਚ ਗੋਲੀਆਂ ਮਾਰ ਕ ਮੌਤ ਦੇ ਘਾਟ ਉਤਾਰ ਦਿੱਤਾ। ਪਿਤਾ ਨੇ ਦੋਸ਼ ਲਾਇਆ ਕਿ ਜਦੋਂ ਪੁਲਿਸ ਨੇ ਉਸ ਨੂੰ ਫੜ ਲਿਆ ਸੀ ਪਰ ਆਪਣੀ ਵਾਹਵਾਹੀ ਲਈ ਐਨਕਾਊਂਟਰ ਦਾ ਨਾਂ ਦੇ ਦਿੱਤਾ।

ਇਸ ਤੋਂ ਪਹਿਲਾਂ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇੱਕ ਲਿਖਤੀ ਪੱਤਰ ਦੇ ਕੇ ਜੈਪਾਲ ਦੀ ਲਾਸ਼ ਦਾ ਮੁੜ ਪੋਸਟ ਮਾਰਟਮ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਦਾ ਮੋਢਾ ਟੁੱਟਿਆ ਹੋਇਆ ਹੈ ਤਾਂ ਖੱਬੀ ਬਾਂਹ ਵੀ ਟੁੱਟ ਹੋਈ ਹੈ। ਇਸ ਤੋਂ ਇਲਾਵਾ ਉਸ ਦੇ ਸਰੀਰ ‘ਤੇ ਕਈ ਥਾਵਾਂ ‘ਤੇ ਸੱਟਾਂ ਲੱਗੀਆਂ ਹੋਈਆਂ ਹਨ। ਪਹਿਲਾਂ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਫਿਰ ਮੌਤ ਦੇ ਘਾਟ ਉਤਾਰਿਆ ਗਿਆ ਹੈ।

Exit mobile version