Site icon SMZ NEWS

BJP ਛੱਡ TMC ‘ਚ ਸ਼ਾਮਿਲ ਹੋਏ ਮੁਕੁਲ ਰਾਏ ਤਾਂ CM ਮਮਤਾ ਨੇ ਕਿਹਾ – ‘ਘਰ ਦਾ ਲੜਕਾ ਵਾਪਿਸ ਆਇਆ ਹੈ’

ਪਿਛਲੇ ਮਹੀਨੇ ਪੱਛਮੀ ਬੰਗਾਲ ਵਿੱਚ ਅਪ੍ਰੈਲ ਵਿੱਚ ਹੋਈਆਂ ਚੋਣਾਂ ਦੇ ਨਤੀਜੇ ਦਾ ਐਲਾਨ ਕੀਤਾ ਗਿਆ ਸੀ ਜਿਸ ਵਿੱਚ TMC ਨੇ ਆਪਣੀ ਮੁੱਖ ਵਿਰੋਧੀ ਪਾਰਟੀ BJP ਵੱਡੇ ਫਰਕ ਨਾਲ ਮਾਤ ਦੇ ਕੇ ਬੰਗਾਲ ਦੀ ਸੱਤਾ ‘ਤੇ ਕਬਜ਼ਾ ਕੀਤਾ ਹੈ।

Mukul roy joins tmc mamata says

ਪਰ ਹੁਣ ਪੱਛਮੀ ਬੰਗਾਲ ਵਿੱਚ ਚੋਣਾਂ ਵਿੱਚ ਮਿਲੀ ਵੱਡੀ ਹਾਰ ਤੋਂ ਬਾਅਦ ਹੁਣ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਇੱਕ ਹੋਰ ਵੱਡਾ ਝੱਟਕਾ ਲੱਗਿਆ ਹੈ। ਭਾਜਪਾ ਦੇ ਵੱਡੇ ਨੇਤਾ ਮੁਕੁਲ ਰਾਏ ਆਪਣੇ ਬੇਟੇ Subhranshu Roy ਸਮੇਤ ਤ੍ਰਿਣਮੂਲ ਕਾਂਗਰਸ (ਟੀਐਮਸੀ) ਵਿੱਚ ਸ਼ਾਮਿਲ ਹੋ ਗਏ ਹਨ। ਭਾਜਪਾ ਦੇ ਕੌਮੀ ਮੀਤ ਪ੍ਰਧਾਨ ਮੁਕੁਲ ਰਾਏ ਅਤੇ ਉਨ੍ਹਾਂ ਦੇ ਬੇਟੇ Subhranshu ਰਾਏ ਕਰੀਬ ਚਾਰ ਸਾਲਾਂ ਬਾਅਦ ਅੱਜ ਘਰ ਪਰਤੇ ਹਨ। ਛੱਡ ਕੇ ਨਵੰਬਰ 2017 ਵਿੱਚ ਭਾਜਪਾ ਵਿੱਚ ਸ਼ਾਮਿਲ ਹੋਏ ਮੁਕੁਲ ਰਾਏ ਅੱਜ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਲੰਬੇ ਵਿਚਾਰ ਵਟਾਂਦਰੇ ਤੋਂ ਬਾਅਦ ਟੀਐਮਸੀ ਵਿੱਚ ਸ਼ਾਮਿਲ ਹੋ ਗਏ ਹਨ। ਉਹ ਮੁੱਖ ਮੰਤਰੀ ਮਮਤਾ ਬੈਨਰਜੀ, ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਦੀ ਮੌਜੂਦਗੀ ਵਿੱਚ ਟੀਐਮਸੀ ਵਿੱਚ ਸ਼ਾਮਿਲ ਹੋਏ ਹਨ। ਇਸ ਮੌਕੇ ਮੁਕੁਲ ਰਾਏ ਨੇ ਕਿਹਾ ਕਿ ਘਰ ਆ ਕਿ ਚੰਗਾ ਲੱਗ ਰਿਹਾ ਹੈ। ਬੰਗਾਲ ਮਮਤਾ ਬੈਨਰਜੀ ਦਾ ਹੈ ਅਤੇ ਰਹੇਗਾ। ਮੈਂ ਭਾਜਪਾ ਵਿੱਚ ਨਹੀਂ ਰਹਿ ਸਕਿਆ।

ਇਸ ਸਬੰਧ ਵਿੱਚ ਮਮਤਾ ਬੈਨਰਜੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਇਸ ਮੌਕੇ ਮੁਕੁਲ ਰਾਏ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਮਮਤਾ ਨੇ ਕਿਹਾ ਕਿ ਬੀਜੇਪੀ ਵਿੱਚ ਬਹੁਤ ਸ਼ੋਸ਼ਣ ਹੋ ਰਿਹਾ ਹੈ। ਲੋਕਾਂ ਦਾ ਉਥੇ ਰਹਿਣਾ ਮੁਸ਼ਕਿਲ ਹੈ। ਭਾਜਪਾ ਆਮ ਲੋਕਾਂ ਦੀ ਪਾਰਟੀ ਨਹੀਂ ਹੈ। ਮਮਤਾ ਨੇ ਕਿਹਾ ਕਿ ਮੁਕੂਲ ਘਰ ਦਾ ਲੜਕਾ ਹੈ। ਉਹ ਵਾਪਿਸ ਆ ਗਿਆ ਹੈ। ਮੇਰਾ ਮੁਕੁਲ ਨਾਲ ਕੋਈ ਮਤਭੇਦ ਨਹੀਂ ਹੈ। ਸੀ ਐਮ ਮਮਤਾ ਨੇ ਕਿਹਾ ਕਿ ਜਿਨ੍ਹਾਂ ਨੇ ਟੀਐਮਸੀ ਨਾਲ ਧੋਖਾ ਕੀਤਾ ਹੈ, ਉਹ ਉਨ੍ਹਾਂ ਨੂੰ ਪਾਰਟੀ ਵਿੱਚ ਨਹੀਂ ਲੈਣਗੇ। ਦੂਸਰੇ ਪਾਰਟੀ ਵਿੱਚ ਆ ਸਕਦੇ ਹਨ। ਇਸ ਦੌਰਾਨ ਮੁਕੁਲ ਰਾਏ ਨੇ ਕਿਹਾ ਕਿ ਮੈਂ ਭਾਜਪਾ ਨੂੰ ਛੱਡ ਦਿੱਤਾ ਹੈ ਅਤੇ ਟੀ.ਐੱਮ.ਸੀ ਵਿੱਚ ਆਇਆ ਹਾਂ, ਬੰਗਾਲ ਵਿੱਚ ਇਸ ਸਥਿਤੀ ਵਿਚ ਕੋਈ ਵੀ ਭਾਜਪਾ ‘ਚ ਨਹੀਂ ਰਹੇਗਾ।

ਮੁਕੁਲ ਰਾਏ ਨੂੰ ਟੀਐਮਸੀ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਹੇਠ 6 ਸਾਲਾਂ ਲਈ ਬਾਹਰ ਕਰ ਦਿੱਤਾ ਗਿਆ ਸੀ। ਟੀ ਐਮ ਸੀ ਵਿੱਚ ਮੁਕੁਲ ਰਾਏ ਦਾ ਕੱਦ ਕਿਸੇ ਟਾਈਮ ਮਮਤਾ ਬੈਨਰਜੀ ਤੋਂ ਬਾਅਦ ਦੂਜੇ ਨੰਬਰ ‘ਤੇ ਸੀ। ਫਿਰ ਟੀਐਮਸੀ ਛੱਡ ਭਾਜਪਾ ਵਿੱਚ ਸ਼ਾਮਿਲ ਹੋ ਗਏ, ਉਹ 1998 ਤੋਂ ਬੰਗਾਲ ਦੀ ਰਾਜਨੀਤੀ ਵਿੱਚ ਰਹੇ ਹਨ। ਮੁਕੁਲ ਰਾਏ ਦਾ ਨਾਮ ਵੀ ਨਾਰਦਾ ਸਟਿੰਗ ਮਾਮਲੇ ਵਿੱਚ ਸਾਹਮਣੇ ਆਇਆ ਸੀ। ਮੁਕੁਲ ਰਾਏ ਆਪਣੇ ਕੈਰੀਅਰ ਦੀ ਸ਼ੁਰੂਆਤ ਵਿੱਚ ਯੂਥ ਕਾਂਗਰਸ ਵਿੱਚ ਹੁੰਦੇ ਸਨ, ਉਸ ਸਮੇਂ ਮਮਤਾ ਬੈਨਰਜੀ ਵੀ ਯੂਥ ਕਾਂਗਰਸ ਵਿੱਚ ਸੀ। ਉਸ ਸਮੇਂ ਤੋਂ ਹੀ ਮੁਕੁਲ ਅਤੇ ਮਮਤਾ ਵਿਚਕਾਰ ਰਾਜਨੀਤਿਕ ਨੇੜਤਾ ਵੱਧ ਗਈ ਸੀ।

Exit mobile version