Uncategorized

ਸਾਗਰ ਕਤਲ ਕੇਸ : 14 ਦਿਨਾਂ ਲਈ ਵਧਾਈ ਗਈ ਪਹਿਲਵਾਨ ਸੁਸ਼ੀਲ ਦੀ ਨਿਆਂਇਕ ਹਿਰਾਸਤ

ਪਹਿਲਵਾਨ ਸਾਗਰ ਧਨਖੜ ਕਤਲ ਕਾਂਡ ਦੇ ਦੋਸ਼ੀ ਪਹਿਲਵਾਨ ਸੁਸ਼ੀਲ ਕੁਮਾਰ ਦੀ ਨਿਆਂਇਕ ਹਿਰਾਸਤ 14 ਦਿਨਾਂ ਲਈ ਵਧਾ ਦਿੱਤੀ ਗਈ ਹੈ। ਰੋਹਿਨੀ ਅਦਾਲਤ ਦੇ ਆਦੇਸ਼ਾਂ ਅਨੁਸਾਰ ਸੁਸ਼ੀਲ ਕੁਮਾਰ ਹੁਣ 25 ਜੂਨ ਤੱਕ ਜੇਲ੍ਹ ਵਿੱਚ ਰਹੇਗਾ।

Sushil kumar judicial custody

ਸਾਗਰ ਧਨਖੜ ਕਤਲ ਕੇਸ ਵਿੱਚ ਹੁਣ ਤੱਕ ਸੁਸ਼ੀਲ ਕੁਮਾਰ ਸਮੇਤ 10 ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਸੁਸ਼ੀਲ ਕੁਮਾਰ ਮੰਡੋਲੀ ਜੇਲ੍ਹ ਵਿੱਚ ਬੰਦ ਹੈ। ਹਾਲ ਹੀ ਵਿੱਚ ਸੁਸ਼ੀਲ ਕੁਮਾਰ ਨੇ ਮੰਡੋਲੀ ਜੇਲ ਦੇ ਅੰਦਰ ਅਦਾਲਤ ਤੋਂ ਪ੍ਰੋਟੀਨ ਖੁਰਾਕ ਦੀ ਮੰਗ ਕੀਤੀ ਸੀ, ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮੰਡੋਲੀ ਜੇਲ੍ਹ ਵਿੱਚ ਬੰਦ ਸੁਸ਼ੀਲ ਕੁਮਾਰ ਆਪਣੇ ਖਾਣ ਪੀਣ ਤੋਂ ਪ੍ਰੇਸ਼ਾਨ ਹੈ।

ਜੇਲ੍ਹ ਦਾ ਭੋਜਨ ਪਹਿਲਵਾਨ ਸੁਸ਼ੀਲ ਕੁਮਾਰ ਦਾ ਢਿੱਡ ਨਹੀਂ ਭਰ ਰਿਹਾ। ਜੇਲ੍ਹ ਵਿੱਚ ਉਸਨੂੰ ਅੱਠ ਰੋਟੀਆਂ, ਦੋ ਕੱਪ ਚਾਹ ਅਤੇ ਚਾਰ ਬਿਸਕੁਟ ਮਿਲਦੇ ਹਨ, ਇਸ ਤੋਂ ਇਲਾਵਾ ਕੁੱਝ ਦਾਲਾਂ ਅਤੇ ਸਬਜ਼ੀਆਂ ਵੀ ਮਿਲਦੀਆਂ ਹਨ। ਪਹਿਲਵਾਨ ਸੁਸ਼ੀਲ ਦਾ ਕਹਿਣਾ ਹੈ ਕਿ ਉਸਦਾ ਪੇਟ ਦੂਜੇ ਕੈਦੀਆਂ ਵਾਂਗ ਇਸ ਖੁਰਾਕ ਨਾਲ ਨਹੀਂ ਭਰਦਾ। ਉਨ੍ਹਾਂ ਨੂੰ ਪ੍ਰੋਟੀਨ ਨਾਲ ਭਰਪੂਰ ਭੋਜਨ ਦੀ ਜ਼ਰੂਰਤ ਹੈ। ਉਨ੍ਹਾਂ ਇਸ ਲਈ ਜੇਲ ਪ੍ਰਸ਼ਾਸਨ ਨੂੰ ਅਪੀਲ ਵੀ ਕੀਤੀ ਸੀ। ਸੁਸ਼ੀਲ ਨੇ ਅਦਾਲਤ ਵਿੱਚ ਅਪੀਲ ਵੀ ਕੀਤੀ ਸੀ, ਪਰ ਅਦਾਲਤ ਨੇ ਪਟੀਸ਼ਨ ਰੱਦ ਕਰ ਦਿੱਤੀ।

Comment here

Verified by MonsterInsights