Site icon SMZ NEWS

ਦੇਸ਼ ਦੀ ਰਾਜਧਾਨੀ ‘ਚ ਵੀ ਘਟੀ ਕੋਰੋਨਾ ਦੀ ਰਫਤਾਰ, ਬੀਤੇ 24 ਘੰਟਿਆਂ ਦੌਰਾਨ ਸਾਹਮਣੇ ਆਏ 238 ਨਵੇਂ ਕੇਸ

ਦਿੱਲੀ ਵਿੱਚ ਕੋਰੋਨਾ ਦੇ ਨਵੇਂ ਕੇਸਾਂ ਦੀ ਗਿਣਤੀ ਵਿੱਚ ਹੁਣ ਕਾਫ਼ੀ ਕਮੀ ਆਈ ਹੈ। ਦੇਸ਼ ਦੀ ਰਾਜਧਾਨੀ ਵਿੱਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 238 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 24 ਲੋਕਾਂ ਦੀ ਮੌਤ ਇਨਫੈਕਸ਼ਨ ਕਾਰਨ ਹੋਈ ਹੈ।

Delhi corona cases

8 ਅਪ੍ਰੈਲ ਤੋਂ ਬਾਅਦ ਪਹਿਲੇ ਦਿਨ ਕੋਰੋਨਾ ਕਾਰਨ ਹੋਈਆਂ ਮੌਤਾਂ ਦੀ ਇਹ ਸਭ ਤੋਂ ਘੱਟ ਸੰਖਿਆ ਹੈ। ਦਿੱਲੀ ਵਿੱਚ ਕੋਰੋਨਾ ਦੇ ਐਕਟਿਵ ਕੋਰੋਨਾ ਕੇਸ ਹੁਣ 4 ਹਜ਼ਾਰ ਤੋਂ ਵੀ ਘੱਟ ਹਨ, ਇਹ ਗਿਣਤੀ 21 ਮਾਰਚ ਤੋਂ ਬਾਅਦ ਸਭ ਤੋਂ ਘੱਟ ਹੈ। ਪਿਛਲੇ 24 ਘੰਟਿਆਂ ਵਿੱਚ 504 ਮਰੀਜ਼ ਠੀਕ ਹੋਏ। ਹੁਣ ਤੱਕ, ਠੀਕ ਹੋਏ ਮਰੀਜ਼ਾਂ ਦੀ ਕੁੱਲ ਗਿਣਤੀ 14,01,977 ਹੋ ਗਈ ਹੈ।

ਇਸ ਸਮੇਂ, ਦਿੱਲੀ ਵਿੱਚ ਸਕਾਰਾਤਮਕਤਾ ਦਰ 3 ਮਹੀਨਿਆਂ ਵਿੱਚ ਸਭ ਤੋਂ ਘੱਟ 0.31 ਫੀਸਦੀ ਹੈ। ਜੋ 7 ਮਾਰਚ ਤੋਂ ਬਾਅਦ ਸਭ ਤੋਂ ਘੱਟ ਹੈ। ਐਕਟਿਵ ਕੋਰੋਨਾ ਮਾਮਲੇ ਹੁਣ 4 ਹਜ਼ਾਰ ਤੋਂ ਘੱਟ ਬਚੇ ਹਨ, ਜੋ 21 ਮਾਰਚ ਤੋਂ ਬਾਅਦ ਸਭ ਤੋਂ ਘੱਟ ਹਨ। ਦਿੱਲੀ ਵਿੱਚ ਕੋਰੋਨਾ ਰਿਕਵਰੀ ਦੀ ਦਰ 97.99 ਫੀਸਦੀ ਹੈ, ਸਰਗਰਮ ਮਰੀਜ਼ਾਂ ਦੀ ਦਰ 0.27 ਫੀਸਦੀ ਅਤੇ ਮੌਤ ਦਰ 1.73 ਫੀਸਦੀ ਹੈ, ਸਕਾਰਾਤਮਕ ਦਰ 0.31 ਫੀਸਦੀ ਹੈ।

ਪੂਰੇ ਦੇਸ਼ ਵਿੱਚ ਵੀ ਕੋਰੋਨਾ ਮਹਾਂਮਾਰੀ ਕਾਰਨ ਖਰਾਬ ਹੋਏ ਹਾਲਾਤਾਂ ਵਿੱਚ ਹੁਣ ਕੁੱਝ ਸੁਧਾਰ ਹੋ ਰਿਹਾ ਹੈ। ਦੇਸ਼ ਵਿੱਚ ਅੱਜ ਲਗਾਤਾਰ ਚੌਥੇ ਦਿਨ ਇੱਕ ਲੱਖ ਤੋਂ ਘੱਟ ਕੋਰੋਨਿਆ ਦੇ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 91,702 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਅਤੇ 3403 ਸੰਕਰਮਿਤ ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆ ਹਨ। ਇਸ ਦੇ ਨਾਲ ਹੀ 1 ਲੱਖ 34 ਹਜ਼ਾਰ 580 ਵਿਅਕਤੀ ਕੋਰੋਨਾ ਤੋਂ ਠੀਕ ਵੀ ਹੋਏ ਹਨ। ਯਾਨੀ ਪਿਛਲੇ ਦਿਨ 46,281 ਐਕਟਿਵ ਕੇਸ ਘੱਟ ਹੋਏ ਹਨ। ਇਸ ਤੋਂ ਪਹਿਲਾਂ ਬੁੱਧਵਾਰ ਨੂੰ 94,052 ਮਾਮਲੇ ਦਰਜ ਕੀਤੇ ਗਏ ਸਨ। ਅੱਜ, ਲਗਾਤਾਰ 29 ਵੇਂ ਦਿਨ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਕੇਸਾਂ ਨਾਲੋਂ ਜ਼ਿਆਦਾ ਰਿਕਵਰੀ ਹੋਈ ਹੈ।

Exit mobile version