ਪੰਜਾਬ ਵਿੱਚ ਕੋਵਿਡ-19 ਕਰਕੇ ਵੱਡੀ ਗਿਣਤੀ ਵਿੱਚ ਮਰੀਜ਼ਾਂ ਦੀ ਜਾਨ ਜਾ ਰਹੀ ਹੈ, ਜਿਸ ਕਰਕੇ ਉਨ੍ਹਾਂ ਦੇ ਅੰਤਿਮ ਸੰਸਕਾਰ ਵਿੱਚ ਵੀ ਸਮੱਸਿਆ ਆ ਰਹੀ ਹੈ। ਇਸੇ ਦੇ ਮੱਦੇਨਜ਼ਰ ਪੰਜਾਬ ਦੇ ਜੰਗਲਾਤ ਮਹਿਕਮੇ ਨੂੰ ਆਪਣੇ ਅਧਿਕਾਰੀਆਂ ਨੂੰ ਫਰਮਾਨ ਜਾਰੀ ਕੀਤੇ ਗਏ ਹਨ ਕਿ ਉਹ ਜੰਗਲਾਂ ਤੇ ਫਾਰੈਸਟ ਏਰੀਆਜ਼ ਵਿੱਚ ਜਿੰਨੇ ਵੀ ਸੁੱਕੇ ਦਰੱਖਤ ਹਨ, ਉਨ੍ਹਾਂ ਦੀ ਕਟਾਈ ਤੁਰੰਤ ਕਰਵਾਉਣ।
ਪੰਜਾਬ ਸਰਕਾਰ ਨੇ ਇਸ ਗੱਲ ਦਾ ਨੋਟਿਸ ਲਿਆ ਹੈ ਕਿ ਕੋਵਿਡ-19 ਕਰਕੇ ਹੋ ਰਹੀਆਂ ਮੌਤਾਂ ਦੇ ਸੰਸਕਾਰ ਲਈ ਬਾਲਣ ਵਾਲੀ ਲੱਕੜ ਦੀ ਲੋੜ ਹੈ, ਇਸ ਲਈ ਸਮੂਹ ਜੰਗਲਾਤ ਵਿਭਾਗ ਦੇ ਅਫਸਰਾਂ ਨੂੰ ਹਿਦਾਇਤਾਂ ਦਿੱਤੀਆਂ ਗਈਆਂ ਸਨ ਕਿ ਪੈਂਡਿੰਗ ਪਏ ਲਾਟਾਂ ਨੂੰ ਤੁਰੰਤ ਕਾਰਪੋਰੇਸ਼ਨ ਨੂੰ ਤਬਦੀਲ ਕੀਤਾ ਜਾਵੇ ਅਤੇ ਕਾਰਪੋਰੇਸ਼ਨ ਨਾਲ ਤਾਲਮੇਲ ਕਰਕੇ ਇਨ੍ਹਾਂ ਨੂੰ ਤੁਰੰਤ ਕੱਟਿਆ ਜਾਵੇ।
ਜੰਗਲਾਤ ਵਿਭਾਗ ਦੇ ਅਫਸਰਾਂ ਨੂੰ ਹਿਦਾਇਤ ਦਿੱਤੀ ਗਈ ਹੈ ਕਿ ਸੁੱਕੇ ਡਿੱਗੇ ਦਰੱਖਤ ਜੋਕਿ ਕਈ ਸਾਲਾਂ ਤੋਂ ਨਹੀਂ ਕੱਟੇ ਗਏ ਹਨ, ਨੂੰ ਤੁਰੰਤ ਕੱਟਿਆ ਜਾਵੇ ਅਤੇ ਜੇਕਰ ਕਿਸੇ ਵਣ ਮੰਡਲ ਅਫਸਰਾਂ ਨੇ ਸੁੱਕੇ ਡਿੱਗੇ ਦਰੱਖਤ ਕੱਟ ਕੇ ਇਸ ਦਫਤਰ ਨੂੰ ਰਿਪੋਰਟ ਨਾ ਕੀਤੀ ਤਾਂ ਉਸ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।
ਜੇਕਰ ਕਾਰਪੋਰੇਸ਼ਨ ਵੱਲੋਂ ਰੁੱਖਾਂ ਨੂੰ ਕੱਟਣ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾਂ ਇਸ ਨੂੰ ਵਿਭਾਗੀ ਤੌਰ ’ਤੇ ਕੱਟਣ ਦਾ ਕੋਈ ਹੱਲ ਕੱਢਣ ਵਾਲੇ ਆਪਣੀ ਤਜਵੀਜ਼ ਦਫਤਰ ਨੂੰ ਭੇਜ ਸਕਦਾ ਹੈ।
Comment here