Site icon SMZ NEWS

ਸ਼ਹੀਦ ਭਗਤ ਸਿੰਘ ਦੇ ਭਤੀਜੇ ਦੀਆ ਅਸਥੀਆਂ ਨੂੰ ਸੱਤਲੁਜ ‘ਚ ਕੀਤਾ ਗਿਆ ਜਲ ਪ੍ਰਵਾਹ, ਪਰਿਵਾਰ ਸਣੇ ਪ੍ਰਸ਼ਾਸਨਿਕ ਅਧਿਕਾਰੀ ਵੀ ਰਹੇ ਮੌਜੂਦ

ਕੋਰੋਨਾ ਬਿਮਾਰੀ ਨੇ ਸੂਬੇ ਸਮੇਤ ਦੇਸ਼ ਭਰ ਵਿੱਚ ਕਹਿਰ ਮਚਾਇਆ ਹੋਇਆ ਹੈ, ਜਿਸ ਦੀ ਲਪੇਟ ਵਿੱਚ ਬਜ਼ੁਰਗ, ਨੌਜਵਾਨ ਆ ਕੇ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਇਸ ਬਿਮਾਰੀ ਦੇ ਜਕੜ ਵਿੱਚ ਆਏ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਦੇ ਇੱਕ ਮੈਂਬਰ ਅਭੈ ਸਿੰਘ ਸੰਧੂ ਨੂੰ ਵੀ ਆਪਣੀ ਜਾਨ ਗੁਵਾਉਣੀ ਪਈ ਸੀ। ਭਾਵੇਂ ਉਹ ਇਸ ਬਿਮਾਰੀ ਤੋਂ ਉਭਰ ਚੁੱਕੇ ਸੀ, ਪਰ ਕੁੱਝ ਦਿਨਾਂ ਦਿਨ ਬਾਅਦ ਹੀ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ। ਜਿਸ ਕਾਰਨ ਪਰਿਵਾਰ ਸਮੇਤ ਸਿਆਸੀ ਪਾਰਟੀਆਂ ਦੇ ਆਗੂ ਵੀ ਸ਼ੋਕ ਦੀ ਲਹਿਰ ਵਿੱਚ ਵਿਖਾਈ ਦਿੱਤੇ ਸਨ।

ਬੀਤੀ 15 ਮਈ ਨੂੰ ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦਾ ਦੇਹਾਂਤ ਹੋ ਗਿਆ ਸੀ। ਜਿਸ ਕਾਰਨ ਅੱਜ ਉਨ੍ਹਾਂ ਦੀਆਂ ਅਸਥੀਆਂ ਨੂੰ ਸਤਲੁੱਜ ਦਰਿਆ ਵਿੱਚ ਪ੍ਰਵਾਹ ਕੀਤਾ ਗਿਆ ਹੈ। ਇਸ ਸਮੇਂ ਪਰਿਵਾਰਿਕ ਮੈਂਬਰਾਂ ਦੇ ਨਾਲ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਰਹੇ ਹਨ।

ਜਾਣਕਾਰੀ ਮੁਤਾਬਿਕ ਅਭੈ ਸੰਧੂ ਨੂੰ ਪਹਿਲਾ ਕੋਰੋਨਾ ਬਿਮਾਰੀ ਨੇ ਆਪਣੀ ਜਕੜ ਵਿੱਚ ਲਿਆ ਸੀ ਜਿਸ ਤੋਂ ਉਭਰਨ ਤੋਂ ਕੁੱਝ ਦਿਨ ਬਾਅਦ ਹੀ ਉਨ੍ਹਾਂ ਦਾ ਦਿਹਾਂਤ ਹੋ ਗਿਆ। ਜਿਸ ਕਾਰਨ ਇਲਾਕਾ ਵਾਸੀਆਂ ਸਮੇਤ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਸੀ। ਅੱਜ ਪਰਿਵਾਰਿਕ ਮੈਂਬਰਾਂ ਵੱਲੋਂ ਸ਼ਹੀਦ ਭਗਤ ਸਿੰਘ ਦੀ ਸਮਾਧ ‘ਤੇ ਨਤਮਸਤਕ ਹੋ ਕੇ ਸਤਲੁੱਜ ਦਰਿਆ ਵਿੱਚ ਅਸਥੀਆਂ ਨੂੰ ਜਲ ਪ੍ਰਵਾਹ ਕੀਤਾ ਗਿਆ ਹੈ।

Exit mobile version