CoronavirusIndian PoliticsLudhiana NewsNationNewsPunjab newsWorld

ਦੇਸ਼ ‘ਚ 42 ਦਿਨਾਂ ਬਾਅਦ ਦਰਜ ਕੀਤੇ ਗਏ 2 ਲੱਖ ਤੋਂ ਘੱਟ ਨਵੇਂ ਕੋਰੋਨਾ ਮਾਮਲੇ, ਬੀਤੇ 24 ਘੰਟਿਆਂ ਦੌਰਾਨ 3511 ਲੋਕਾਂ ਦੀ ਮੌਤ

ਦੇਸ਼ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਦੇ ਨਵੇਂ ਮਾਮਲਿਆਂ ਵਿੱਚ ਹੁਣ ਗਿਰਾਵਟ ਦਰਜ ਕੀਤੀ ਜਾ ਰਹੀ ਹੈ । ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ ਇੱਕ ਲੱਖ 96 ਹਜ਼ਾਰ 427 ਨਵੇਂ ਕੇਸ ਸਾਹਮਣੇ ਆਏ ਹਨ ।

India reports lowest covid case

ਵੱਡੀ ਗੱਲ ਇਹ ਹੈ ਕਿ ਦੇਸ਼ ਵਿੱਚ ਆਖਰੀ ਵਾਰ ਕੋਰੋਨਾ ਦੇ ਦੋ ਲੱਖ ਤੋਂ ਘੱਟ ਮਾਮਲੇ 13 ਅਪ੍ਰੈਲ ਨੂੰ ਆਏ ਸਨ। ਫਿਰ ਦੇਸ਼ ਵਿੱਚ ਕੋਰੋਨਾ ਦੇ ਇੱਕ ਲੱਖ 84 ਹਜ਼ਾਰ ਕੇਸ ਦਰਜ ਸਨ । ਇਸ ਦੌਰਾਨ ਦੇਸ਼ ਵਿੱਚ ਕੋਰੋਨਾ ਕਾਰਨ 3511 ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਤਿੰਨ ਲੱਖ 26 ਹਜ਼ਾਰ 850 ਲੋਕ ਠੀਕ ਹੋਏ ਹਨ

ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਨੇ ਦੱਸਿਆ ਹੈ ਕਿ ਬੀਤੇ ਦਿਨੀਂ ਭਾਰਤ ਵਿੱਚ ਕੋਰੋਨਾ ਵਾਇਰਸ ਲਈ 20 ਲੱਖ 58 ਹਜ਼ਾਰ 112 ਸੈਂਪਲ ਟੈਸਟ ਕੀਤੇ ਗਏ, ਜਿਸ ਤੋਂ ਬਾਅਦ ਕੱਲ੍ਹ ਤੱਕ ਦੇਸ਼ ਵਿੱਚ ਕੁੱਲ 33 ਕਰੋੜ 25 ਲੱਖ 94 ਹਜ਼ਾਰ 176 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ।

India reports lowest covid case

ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਭਾਰਤ ਵਿੱਚ ਪਿਛਲੇ 18 ਦਿਨਾਂ ਤੋਂ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਘੱਟ ਰਹੇ ਹਨ। 18 ਦਿਨਾਂ ਵਿੱਚ 3 ਲੱਖ ਤੋਂ ਘੱਟ ਕੇਸ ਆ ਰਹੇ ਹਨ। ਰਿਕਵਰੀ ਰੇਟ ਵਿੱਚ ਵੀ ਵਾਧਾ ਦੇਖਣ ਨੂੰ ਮਿਲਿਆ ਹੈ।

ਇਸ ਤੋਂ ਇਲਾਵਾ ਸਰਗਰਮ ਮਾਮਲਿਆਂ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਮੰਤਰਾਲੇ ਨੇ ਦੱਸਿਆ ਕਿ ਪਿਛਲੇ 15 ਹਫ਼ਤਿਆਂ ਵਿੱਚ ਸੈਂਪਲਾਂ ਦੀ ਜਾਂਚ ਵਿੱਚ 2.6 ਗੁਣਾ ਦਾ ਵਾਧਾ ਹੋਇਆ ਹੈ, ਜਦੋਂ ਕਿ ਪਿਛਲੇ ਦੋ ਹਫ਼ਤਿਆਂ ਤੋਂ ਹਫਤਾਵਾਰੀ ਸੰਕ੍ਰਮਣ ਦੀ ਦਰ ਵਿੱਚ ਤੇਜ਼ੀ ਨਾਲ ਗਿਰਾਵਟ ਆ ਰਹੀ ਹੈ।

India reports lowest covid case

ਦੱਸ ਦੇਈਏ ਕਿ ਮਹਾਰਾਸ਼ਟਰ, ਕਰਨਾਟਕ ਅਤੇ ਤਾਮਿਲਨਾਡੂ ਦੇਸ਼ ਦੇ 10 ਰਾਜਾਂ ਵਿੱਚ ਸ਼ਾਮਿਲ ਹਨ, ਜਿੱਥੇ ਕੋਵਿਡ ਨਾਲ ਹੋਣ ਵਾਲੀਆਂ ਮੌਤਾਂ ਵਿੱਚ 73.88 ਪ੍ਰਤੀਸ਼ਤ ਦੀ ਹਿੱਸੇਦਾਰੀ ਹਨ। ਸਭ ਤੋਂ ਜ਼ਿਆਦਾ ਮੌਤਾਂ ਮਹਾਰਾਸ਼ਟਰ ਵਿੱਚ ਹੋਈਆਂ, ਇਸ ਤੋਂ ਬਾਅਦ ਕਰਨਾਟਕ, ਤਾਮਿਲਨਾਡੂ, ਉੱਤਰ ਪ੍ਰਦੇਸ਼, ਪੰਜਾਬ, ਦਿੱਲੀ, ਕੇਰਲ, ਪੱਛਮੀ ਬੰਗਾਲ, ਉਤਰਾਖੰਡ ਅਤੇ ਆਂਧਰਾ ਪ੍ਰਦੇਸ਼ ਵਿੱਚ ਹੋਈਆਂ ਹਨ।

Comment here

Verified by MonsterInsights