ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬਲੈਕ ਫੰਗਸ ਮਹਾਂਮਾਰੀ ਨੂੰ ਲੈ ਕੇ ਸਰਕਾਰ ‘ਤੇ ਹਮਲਾ ਕਰਦਿਆਂ ਕਿਹਾ ਹੈ ਕਿ ਮੋਦੀ ਸਰਕਾਰ ਦੀ ਲਾਪਰਵਾਹੀ ਕਾਰਨ ਸਿਰਫ ਭਾਰਤ ਵਿੱਚ ਕੋਰੋਨਾ ਦੇ ਨਾਲ ਇਹ ਨਵੀਂ ਮਹਾਂਮਾਰੀ ਸਿਰਫ ਫੈਲ ਰਹੀ ਹੈ।

ਰਾਹੁਲ ਗਾਂਧੀ ਨੇ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਪਿਛਲੇ ਸਾਲ ਤਾਲਾਬੰਦੀ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਥਾਲੀ ਤੇ ਤਾੜੀ ਵਜਾਉਣ ਦੀ ਅਪੀਲ ‘ਤੇ ਤੰਜ ਕਸਦਿਆਂ ਕਿਹਾ ਕਿ ਮੋਦੀ ਕਦੇ ਵੀ ਇਸ ਵਾਰ ਬਲੈਕ ਫੰਗਸ ਨਾਲ ਲੜਨ ਲਈ ਮੁੜ ਤਾੜੀ-ਥਾਲੀ ਵਜਾਉਣ ਦਾ ਐਲਾਨ ਕਰ ਸਕਦੇ ਹਨ।
ਦਰਅਸਲ, ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਲਿਖਿਆ, “ਮੋਦੀ ਸਿਸਟਮ ਦੇ ਮਾੜੇ ਪ੍ਰਬੰਧ ਕਾਰਨ ਸਿਰਫ ਭਾਰਤ ਵਿੱਚ ਹੀ ਕੋਰੋਨਾ ਦੇ ਨਾਲ- ਨਾਲ ਬਲੈਕ ਫੰਗਸ ਮਹਾਂਮਾਰੀ ਹੈ। ਇੱਥੇ ਵੈਕਸੀਨ ਦੀ ਘਾਟ ਤਾਂ ਹੈ ਹੀ, ਇਸ ਨਵੀਂ ਮਹਾਂਮਾਰੀ ਲਈ ਦਵਾਈਆਂ ਦੀ ਵੀ ਭਾਰੀ ਘਾਟ ਹੈ। ਇਸ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਤਾੜੀ-ਥਾਲੀ ਦਾ ਐਲਾਨ ਕਰ ਸਕਦੇ ਹਨ।”
ਦੱਸ ਦਈਏ ਕਿ ਕਾਂਗਰਸ ਸੰਸਦ ਰਾਹੁਲ ਗਾਂਧੀ ਕੋਰੋਨਾ ਸੰਕਟ ਨੂੰ ਲੈ ਕੇ ਟਵੀਟ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲੇ ਕਰਦੇ ਰਹਿੰਦੇ ਹਨ । ਬੀਤੇ ਦਿਨ ਉਨ੍ਹਾਂ ਨੇ ਟੀਕਾਕਰਨ ਤੇਜ਼ ਕਰਨ ਦੀ ਅਪੀਲ ਕੀਤੀ ਸੀ ।

ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਦੇਸ਼ ਵਿੱਚ ਐਂਟੀ-ਕੋਰੋਨਾ ਟੀਕਿਆਂ ਦੀ ਕਥਿਤ ਤੌਰ ‘ਤੇ ਉਪਲਬਧਤਾ ਨਾ ਹੋਣ ‘ਤੇ ਚਿੰਤਾ ਜ਼ਾਹਰ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਬਿਨ੍ਹਾਂ ਕਿਸੇ ਦੇਰੀ ਦੇ ਲੋਕਾਂ ਨੂੰ ਟੀਕਾ ਲਗਵਾਉਣ।
ਗੌਰਤਲਬ ਹੈ ਕਿ ਕੋਰੋਨਾ ਵਾਇਰਸ ਦੇ ਨਾਲ-ਨਾਲ ਬਲੈਕ ਫੰਗਸ ਵੀ ਦੇਸ਼ ਲਈ ਇੱਕ ਨਵੀਂ ਸਮੱਸਿਆ ਬਣਦੀ ਜਾ ਰਹੀ ਹੈ। ਹੁਣ ਤੱਕ ਕਈ ਰਾਜਾਂ ਵਿੱਚ ਇਸ ਦੇ ਫੈਲਣ ਦੀ ਖਬਰ ਮਿਲੀ ਹੈ । ਇਨ੍ਹਾਂ ਵਿੱਚ ਉੱਤਰ ਪ੍ਰਦੇਸ਼, ਉਤਰਾਖੰਡ, ਦਿੱਲੀ, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਸ਼ਾਮਿਲ ਹਨ।
Comment here