Site icon SMZ NEWS

1971 ਦੇ ‘ਚ ਪਾਕਿਸਤਾਨ ਦੇ ਛੱਕੇ ਛੁਡਾਉਣ ਵਾਲਾ ਕੋਰੋਨਾ ਤੋਂ ਹਾਰਿਆ ਜ਼ਿੰਦਗੀ ਦੀ ਯੰਗ

ਇਸ ਸਮੇ ਕੋਰੋਨਾ ਭਾਰਤ ਦੇ ਵਿੱਚ ਤਬਾਹੀ ਮਚਾ ਰਿਹਾ ਹੈ, ਕੀ ਆਮ ‘ਤੇ ਕੀ ਖਾਸ ਹਰ ਕੋਈ ਇਸ ਦੇ ਚਪੇਟ ਵਿੱਚ ਆ ਰਿਹਾ ਹੈ।

ਸਕੁਐਡਰੋਨ ਲੀਡਰ (ਸੇਵਾ-ਮੁਕਤ) ਅਨਿਲ ਭੱਲਾ, ਜੋ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ 1971 ਦੀ ਲੜਾਈ ਦੇ ਹੀਰੋ ਰਹੇ ਸਨ, ਸੋਮਵਾਰ ਨੂੰ ਹੈਦਰਾਬਾਦ ਵਿੱਚ ਕੋਰੋਨਾ ਖਿਲਾਫ ਲੜਾਈ ਵਿੱਚ ਆਪਣੀ ਜ਼ਿੰਦਗੀ ਦੀ ਯੰਗ ਹਾਰ ਗਏ। ਪਰਿਵਾਰਕ ਸੂਤਰਾਂ ਨੂੰ ਮੰਗਲਵਾਰ ਨੂੰ ਇਸ ਬਾਰੇ ਜਾਣਕਰੀ ਸਾਂਝੀ ਕੀਤੀ ਹੈ। ਅਸਲ ਵਿੱਚ ਮੁੰਬਈ ਦੇ ਵਸਨੀਕ, ਭੱਲਾ 1984 ਵਿੱਚ ਭਾਰਤੀ ਹਵਾਈ ਫੌਜ (ਏਅਰ ਫੋਰਸ) ਤੋਂ ਸੇਵਾਮੁਕਤ ਹੋਣ ਤੋਂ ਬਾਅਦ ਹੈਦਰਾਬਾਦ ਵਿੱਚ ਰਹਿ ਰਹੇ ਸੀ।

ਪੱਛਮੀ ਮਹਾਰਾਸ਼ਟਰ ਦੇ ਸਤਾਰਾ ਵਿੱਚ ਸੈਨਿਕ ਸਕੂਲ ਵਿੱਚ ਪੜ੍ਹਨ ਤੋਂ ਬਾਅਦ, ਭੱਲਾ ਨੈਸ਼ਨਲ ਡਿਫੈਂਸ ਅਕੈਡਮੀ ਦੇ 32 ਵੇਂ ਸਿਲੇਬਸ ਵਿੱਚ ਸ਼ਾਮਿਲ ਹੋਏ ਅਤੇ 1968 ਵਿੱਚ ਭਾਰਤੀ ਹਵਾਈ ਸੈਨਾ ਦੇ ਲੜਾਕੂ ਪਾਇਲਟ ਬਣ ਗਏ। ਉਹ ਤੇਜਪੁਰ ਵਿਖੇ 28 ਵੇਂ ਸਕੁਐਡਰਨ ਦਾ ਹਿੱਸਾ ਸਨ। ਉਨ੍ਹਾਂ ਦੇ ਸਾਬਕਾ ਸਾਥੀ ਨੇ ਦੱਸਿਆ ਕਿ ਭੱਲਾ ਨੇ 1971 ਦੀ ਜੰਗ ਵਿੱਚ ਕਈ ਉਡਾਣਾਂ ਭਰੀਆਂ ਅਤੇ ਢਾਕਾ ਵਿੱਚ ਰਾਜਪਾਲ ਭਵਨ ਸਮੇਤ ਕਈ ਹੋਰ ਮਹੱਤਵਪੂਰਨ ਠਿਕਾਣਿਆਂ ਦੀ ਰੱਖਿਆ ਕੀਤੀ, ਜਿਨ੍ਹਾਂ ਨੇ ਪਾਕਿਸਤਾਨ ਦੇ ਸਮਰਪਣ ਵਿੱਚ ਅਹਿਮ ਭੂਮਿਕਾ ਨਿਭਾਈ।.

ਸਕੁਐਡਰਨ ਲੀਡਰ ਭੱਲਾ ਮਾਸਟਰ ਗ੍ਰੀਨ ਆਈਆਰ (ਇੰਸਟ੍ਰੂਮੈਂਟ ਰੇਟਿੰਗ) ਪ੍ਰਾਪਤ ਕਰਨ ਵਾਲੇ ਸਭ ਤੋਂ ਨੌਜਵਾਨ ਫਲਾਇੰਗ ਅਧਿਕਾਰੀ ਸੀ। ਆਈਆਰ ਨਾਲ ਉੱਤਮ ਪਾਇਲਟਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਉਹ ਹਾਕਿਮਪੇਟ ਵਿੱਚ ਲੜਾਕੂ ਪਾਇਲਟਾਂ ਦੀ ਸਿਖਲਾਈ ਸ਼ਾਖਾ ਦੇ ਨਿਰਦੇਸ਼ਕ ਵੀ ਸੀ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ, ਪੁੱਤਰ ਅਤੇ ਦੋ ਧੀਆਂ ਹਨ।

Exit mobile version