ਮੱਧ-ਪ੍ਰਦੇਸ਼ ਦੇ ਉਮਰੀਆ ਜ਼ਿਲੇ ਦੇ ਮਾਨਪੁਰ ‘ਚ ਇਲਾਜ ਦੇ ਲਈ ਆਏ ਆਦੀਵਾਸੀ ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰ ਉਸਦੀ ਲਾਸ਼ ਨੂੰ ਰੱਸੀ ਨਾਲ ਮੋਟਰਸਾਈਕਲ ‘ਤੇ ਬੰਨ ਕੇ ਲੈ ਜਾਣ ਨੂੰ ਮਜ਼ਬੂਰ ਹੋਏ।

ਉਮਰੀਆ ਜ਼ਿਲਾ ਤੋਂ 45 ਕਿ.ਮੀ. ਦੂਰ ਮਾਨਪੁਰ ਖੇਤਰ ‘ਚ ਹੋਈ ਇਸ ਘਟਨਾ ਨੇ ਮਨੁੱਖਤਾ ਨੂੰ ਸ਼ਰਮਸਾਰ ਕਰ ਦਿੱਤਾ ਹੈ।ਪਤੌਰ ਪਿੰਡ ਦੇ 35 ਸਾਲ ਦੇ ਸਹਜ਼ਨ ਕੋਲ ਨੂੰ ਅਚਾਨਕ ਪੇਟ ‘ਚ ਦਰਦ ਹੋਇਆ।
ਪਰਿਵਾਰਕ ਮੈਂਬਰਾਂ ਵਲੋਂ ਉਸ ਨੂੰ ਲੈ ਕੇ ਮਾਨਪੁਰ ਵਿਕਾਸਖੰਡ ਦੇ ਪ੍ਰਾਥਮਿਕ ਸਿਹਤ ਕੇਂਦਰ ਲੈ ਕੇ ਪਹੁੰਚੇ।ਇਲਾਜ ਸ਼ੁਰੂ ਹੋਇਆ ਪਰ ਕੁਝ ਹੀ ਦੇਰ ‘ਚ ਸਹਜ਼ਨ ਦੀ ਮੌਤ ਹੋ ਗਈ।ਸਿਹਤ ਕੇਂਦਰ ‘ਚ ਕੋਈ ਐਂਬੂਲੇਂਸ ਨਹੀਂ ਸੀ ਅਤੇ ਨਾ ਹੀ ਕੋਈ ਮੱਦਦ ਲਈ ਅੱਗੇ ਆਇਆ।ਉਦੋਂ ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਰੱਸੀਆਂ ਨਾਲ ਬੰਨ ਮੋਟਰਸਾਈਕਲ ‘ਤੇ ਲੈ ਗਏ।
ਇਸ ਮਾਮਲੇ ‘ਤੇ ਜਦੋਂ ਉਮਰੀਆ ਕਲੈਕਟਰ ਸੰਜੀਵ ਸ਼੍ਰੀਵਾਸਤਵ ਨਾਲ ਗੱਲ ਕੀਤੀ ਤਾਂ ਉਨਾਂ੍ਹ ਨੇ ਮਾਨਪੁਰ ਸਿਹਤ ਕੇਂਦਰ ‘ਚ ਲਾਸ਼ ਵਾਹਨ ਨਾ ਹੋਣ ਦੀ ਗੱਲ ਸਵੀਕਾਰ ਕੀਤੀ।ਕਲੈਕਟਰ ਦਾ ਕਹਿਣਾ ਸੀ ਕਿ ਮ੍ਰਿਤਕ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ ਕੋਰੋਨਾ ਦੇ ਲੱਛਣ ਦੇ ਚਲਦਿਆਂ ਟੈਸਟ ਵੀ ਕੀਤਾ ਗਿਆ ਪਰ ਅਚਾਨਕ ਮੌਤ ਹੋ ਜਾਣ ਤੋਂ ਬਾਅਦ ਪਰਿਵਾਰਕ ਮੈਂਬਰ ਕੋਵਿਡ ਪ੍ਰੋਟੋਕਾਲ ਤੋਂ ਬਚਣ ਲਈ ਜਲਦਬਾਜ਼ੀ ‘ਚ ਲਾਸ਼ ਲੈ ਕੇ ਚਲੇ ਗਏ।ਇਸ ਮਾਮਲੇ ‘ਚ ਬੀਐੱਮਓ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਅਤੇ ਜਲਦ ਹੀ ਲਾਸ਼ ਵਾਹਨ ਦੀ ਵਿਵਸਥਾ ਕੀਤੀ ਜਾ ਰਹੀ ਹੈ।
Comment here