ਲੁਧਿਆਣਾ (ਤਰੇਸਮ ਭਾਰਦਵਾਜ)- ਮਹਾਨਗਰ ‘ਚ ਖਤਰਨਾਕ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ, ਇਸ ਦੇ ਚੱਲਦੇ ਅੱਜ ਵੀ ਜ਼ਿਲ੍ਹੇ ‘ਚੋਂ 1605 ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਜਦਕਿ 28 ਮੌਤਾਂ ਹੋਈਆਂ। ਦੱਸ ਦੇਈਏ ਕਿ ਅੱਜ ਦੇ ਕੋਰੋਨਾ ਸਬੰਧੀ ਮਿਲੇ ਅੰਕੜਿਆਂ ਦੀ ਲੁਧਿਆਣਾ ਸਿਵਲ ਸਰਜਨ ਡਾ. ਕਿਚਲੂ ਆਲੂਵਾਲੀਆਂ ਵੱਲੋਂ ਪੁਸ਼ਟੀ ਕੀਤੀ ਗਈ ਹੈ। ਅੱਜ ਦੇ ਮਿਲੇ 1605 ਪਾਜ਼ੀਟਿਵ ਮਾਮਲਿਆਂ ‘ਚੋਂ 1404 ਮਾਮਲੇ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਹਨ ਜਦਕਿ 201 ਮਾਮਲੇ ਹੋਰ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਿਤ ਹਨ। ਇਸ ਦੇ ਨਾਲ ਹੀ ਅੱਜ ਦਮ ਤੋੜਨ ਵਾਲੇ 26 ਲੋਕਾਂ ‘ਚੋਂ 17 ਲੁਧਿਆਣਾ ਜ਼ਿਲ਼੍ਹੇ ਦੇ ਹਨ ਜਦਕਿ ਬਾਕੀ ਹੋਰ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਿਤ ਹਨ।
ਦੱਸਣਯੋਗ ਹੈ ਕਿ ਹੁਣ ਤੱਕ ਲੁਧਿਆਣਾ ਜ਼ਿਲ੍ਹੇ ‘ਚ 57590 ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 1410 ਪੀੜਤ ਮਰੀਜ਼ ਦਮ ਤੋੜ ਚੁੱਕੇ ਹਨ। ਇਸ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਅਤੇ ਸੂਬਿਆਂ ਦੇ 8275 ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 715 ਜਾਨਾਂ ਜਾ ਚੁੱਕੀਆਂ ਹਨ। ਦੱਸ ਦੇਈਏ ਕਿ ਹੁਣ ਤੱਕ 46310 (80.41%) ਲੋਕ ਸਿਹਤਯਾਬ ਵੀ ਹੋ ਚੁੱਕੇ ਹਨ। ਮਿਲੇ ਅੰਕੜਿਆਂ ਮੁਤਾਬਕ ਹੁਣ ਤੱਕ ਲੁਧਿਆਣਾ ‘ਚ 1003033 ਸ਼ੱਕੀ ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ‘ਚੋਂ ਆਰ.ਟੀ.ਪੀ.ਸੀ.ਆਰ 697088, ਐਂਟੀਜਨ 293634 ਅਤੇ ਟਰੂਨੈਂਟ 12311 ਹਨ। ਅੱਜ ਤੱਕ ਲੁਧਿਆਣਾ ‘ਚ 9870 ਸਰਗਰਮ ਮਾਮਲੇ ਹਨ, ਜਿਨ੍ਹਾਂ ‘ਚੋਂ 8483 ਲੁਧਿਆਣਾ ਦੇ ਅਤੇ 1387 ਬਾਹਰਲੇ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਿਤ ਹਨ। ਹੁਣ ਤੱਕ ਲੁਧਿਆਣਾ ‘ਚੋਂ ਸਾਹਮਣੇ ਆ ਚੁੱਕੇ 57590 ਪਾਜ਼ੀਟਿਵ ਮਾਮਲਿਆਂ ‘ਚ ਜਗਰਾਓ ਦੇ 1152 ਮਾਮਲੇ, ਰਾਏਕੋਟ ਦੇ 739, ਖੰਨਾ ਦੇ 1008, ਸਮਰਾਲਾ ਦੇ 668, ਪਾਇਲ ਦੇ 481 ਅਤੇ ਲੁਧਿਆਣਾ ਸ਼ਹਿਰ ਦੇ 481 ਮਾਮਲੇ ਸ਼ਾਮਿਲ ਹਨ। ਇਸ ਦੇ ਨਾਲ ਹੁਣ ਤੱਕ 1410 ਦਮ ਤੋੜਨ ਵਾਲਿਆਂ ‘ਚ ਜਗਰਾਓ ਦੇ 43, ਰਾਏਕੋਟ 19, ਖੰਨਾ 55, ਸਮਰਾਲਾ 47, ਪਾਇਲ 31 ਅਤੇ ਲੁਧਿਆਣਾ ਸ਼ਹਿਰ ਦੇ 1214 ਲੋਕ ਸ਼ਾਮਿਲ ਹਨ ।
Comment here