Site icon SMZ NEWS

ਪੰਜਾਬੀ ਸਿੰਗਰ ਜਸਵਿੰਦਰ ਬਰਾੜ ਦੀ ਮਾਂ ਦਾ ਹੋਇਆ ਦਿਹਾਂਤ, ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਗਾਇਕਾ ਜਸਵਿੰਦਰ ਬਰਾੜ ਦੀ ਮਾਤਾ ਸਰਦਾਰਨੀ ਹਰਦੇਵ ਕੌਰ ਸਿੱਧੂ ਦਾ ਅੱਜ ਦੇਹਾਂਤ ਹੋ ਗਿਆ ਹੈ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਸੁਣ ਫਿਲਮ ਜਗਤ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਆਪਣੀ ਮਾਤਾ ਦੇ ਦਿਹਾਂਤ ਦੀ ਖਬਰ ਪਤਾ ਲਗਦੇ ਹੀ ਗਾਇਕਾ ਜਸਵਿੰਦਰ ਬਰਾੜ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਇਕ ਪੋਸਟ ਸਾਂਝੀ ਕਰ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤਾ। ਜਸਵਿੰਦਰ ਬਰਾੜ ਨੇ ਲਿਖਿਆ, ‘ਅਲਵਿਦਾ ਮਾਂ ਇੰਨਾ ਕੁ ਹੀ ਸਫਰ ਸੀ ਇਕੱਠਿਆਂ ਦਾ। ਸਰਦਾਰਨੀ ਹਰਦੇਵ ਕੌਰ ਸਿੱਧੂ ਗੁਰੂ ਮਹਾਰਾਜ ਜੀ ਦੇ ਚਰਨਾਂ ’ਚ ਜਾ ਵਿਰਾਜੇ ਹਨ।’

jaswinder brar mother death

ਜਸਵਿੰਦਰ ਬਰਾੜ ਵਲੋਂ ਸਾਂਝੀ ਕੀਤੀ ਇਸ ਪੋਸਟ ’ਤੇ ਉਸ ਦੇ ਪ੍ਰਸ਼ੰਸਕ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ ਤੇ ਉਨ੍ਹਾਂ ਨੂੰ ਰੱਬ ਦਾ ਭਾਣਾ ਮੰਨਣ ਦੀ ਗੱਲ ਆਖ ਰਹੇ ਹਨ। ਦੱਸਣਯੋਗ ਹੈ ਕਿ ਜਸਵਿੰਦਰ ਬਰਾੜ ਪੰਜਾਬੀ ਗਾਇਕਾਵਾਂ ’ਚ ਇਕ ਮੰਨਿਆ-ਪ੍ਰਮੰਨਿਆ ਨਾਂ ਹੈ। ਜਸਵਿੰਦਰ ਬਰਾੜ ਨੇ ਕਈ ਸੁਪਰਿਹੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ। ਆਪਣੇ ਗੀਤਾਂ ਦੇ ਨਾਲ-ਨਾਲ ਜਸਵਿੰਦਰ ਬਰਾੜ ਆਪਣੇ ਅਖਾੜਿਆਂ ਕਾਰਨ ਵੀ ਬੇਹੱਦ ਮਸ਼ਹੂਰ ਹਨ।

ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਨੇ ਵੀ ਆਪਣੇ ਗੀਤ ‘ਬੰਬੀਹਾ ਬੋਲੇ’ ’ਚ ਜਸਵਿੰਦਰ ਬਰਾੜ ਦਾ ਕੁਝ ਹਿੱਸਾ ਦਿਖਾਇਆ ਸੀ, ਜੋ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ। ਇਸ ਗੀਤ ਤੋਂ ਬਾਅਦ ਸਿੱਧੂ ਦੇ ਪ੍ਰਸ਼ੰਸਕ ਵੀ ਜਸਵਿੰਦਰ ਬਰਾੜ ਦੇ ਦੀਵਾਨੇ ਬਣ ਗਏ ਸਨ।

Exit mobile version