Site icon SMZ NEWS

ਕੋਰੋਨਾ ਨੇ ਲਈ ਇੱਕ ਹੋਰ ਜਾਨ, ਸਾਬਕਾ SDO ਨੇ ਹਸਪਤਾਲ ਦੀ ਤੀਜੀ ਮੰਜ਼ਿਲ ਤੋਂ ਮਾਰੀ ਛਾਲ

ਦੇਸ਼ ਭਰ ‘ਚ ਖਤਰਨਾਕ ਕੋਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ।ਹਰਿਆਣਾ ‘ਚ ਵੀ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਇੱਕ ਹਫਤੇ ਦਾ ਮੁਕੰਮਲ ਲਾਕਡਾਊਨ ਲਾਇਆ ਗਿਆ ਹੈ।ਦੱਸਣਯੋਗ ਹੈ ਕਿ ਹਰਿਆਣਾ ਦੇ ਰੇਵਾੜੀ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ।ਇੱਥੇ ਸਾਬਕਾ ਸਬ ਡਿਵੀਜ਼ਨਲ ਅਫਸਰ (ਐੱਸ.ਡੀ.ਓ.) ਨੇ ਹਸਪਤਾਲ ਦੇ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਜਾਨ ਦੇ ਦਿੱਤੀ।

ਉੱਥੇ ਮੌਜੂਦ ਲੋਕ ਇਹ ਸਭ ਦੇਖਦੇ ਰਹੇ।ਇਹ ਸਾਰੀ ਘਟਨਾ ਸੀ.ਸੀ.ਸੀ.ਟੀ ‘ਚ ਕੈਦ ਹੋ ਗਈ।ਜਾਣਕਾਰੀ ਮੁਤਾਬਕ ਮ੍ਰਿਤਕ ਐੱਸ.ਡੀ.ਓ. ਯੁੱਧਵੀਰ ਕੋਰੋਨਾ ਪਾਜ਼ੇਟਿਵ ਸੀ, ਜਿਸ ਦੇ ਚੱਲਦਿਆਂ ਉਹ ਨਾਗਰਿਕ ਹਸਪਤਾਲ ‘ਚ ਪਿਛਲੇ ਤਿੰਨ ਦਿਨਾਂ ਤੋਂ ਦਾਖਲ਼ ਸੀ।ਉਹ ਝੱਜਰ ਦੇ ਦੋਹੜ ਪਿੰਡ ਦਾ ਨਿਵਾਸੀ ਸੀ।ਇੱਕ ਮਹੀਨਾ ਪਹਿਲਾਂ ਹੀ ਬਿਜਲੀ ਮਹਿਕਮੇ ਤੋਂ ਬਤੌਰ ਐੱਸ.ਡੀ.ਓ. ਮੁਕਤ ਹੋਏ ਸਨ।

Exit mobile version