ਡੂਰ ਸਾਹਿਬ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਮਰਚੈਂਟ ਨੇਵੀ ਵਿੱਚ ਕੰਮ ਕਰਦੇ ਇੱਕ ਨੌਜਵਾਨ ਦੀ ਸਮੁੰਦਰ ਵਿੱਚ ਡਿੱਗਣ ਕਾਰਨ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਖਡੂਰ ਸਾਹਿਬ ਦੇ ਵਸਨੀਕ ਸਮੁੰਦਰੀ ਜਹਾਜ ਦੇ ਮਲਾਹ ਜਗਜੀਤ ਸਿੰਘ ਖਹਿਰਾ ਪੁੱਤਰ ਗੁਰਮੇਜ ਸਿੰਘ (33) ਜੋ ਪਿਛਲੇ 10 ਸਾਲਾਂ ਤੋਂ ਮਰਚੈਂਟ ਨੇਵੀ ਵਿੱਚ ਐਮ.ਟੀ.ਐਮ ਕੰਪਨੀ ਵਿੱਚ ਕੰਮ ਕਰ ਰਹੇ ਸਨ। ਅੱਜ ਅਚਾਨਕ ਮਾਲ ਜਹਾਜ਼ (ਕਾਰਗੋ ਸ਼ਿਪ) ਵਿਚੋਂ ਟਰਕੀ ਦੇ ਟੇਕੀਦਰਗ ਦੇ ਜਿਲ੍ਹੇ ਸਾਰਕੋ ਵਿੱਚ ਅਚਾਨਕ ਸਮੁੰਦਰ ਵਿੱਚ ਡਿੱਗ ਗਿਆ । ਜਿਸ ਕਾਰਨ ਉਸਦੀ ਮੌਤ ਹੋ ਗਈ। ਸਮੁੰਦਰ ਵਿੱਚ ਸਿਗਗਨ ਕਾਰਨ ਜਗਜੀਤ ਦੀ ਲਾਸ਼ ਨੂੰ ਬਹੁਤ ਯਤਨਾਂ ਨਾਲ ਹਮਜ਼ਾਕੋਏ ਦੇ ਤੱਟ ਤੋਂ ਲੱਭਿਆ ਗਿਆ ।
ਦੱਸਿਆ ਜਾ ਰਿਹਾ ਹੈ ਕਿ ਸਟਰੈਟਜਿਕ ਯੂਨਿਟੀ ਸ਼ਿਪ ਜੋ ਸਿੰਘਾਪੁਰ ਦੇ ਝੰਡੇ ਹੇਠ ਸਫਰ ਕਰ ਰਿਹਾ ਸੀ। 24 ਅਪ੍ਰੈਲ ਰਾਤ 9 ਦੇ ਕਰੀਬ ਜਦੋਂ ਇਹ ਜਹਾਜ਼ ਟੇਕੀਦਰਗ ਦੇ ਜਿਲ੍ਹੇ ਸਾਰਕੋ ਤੋਂ ਲੰਘ ਰਿਹਾ ਸੀ ਤਾਂ ਅਚਾਨਕ ਜਗਜੀਤ ਸਿੰਘ ਸਮੁੰਦਰ ਵਿੱਚ ਡਿੱਗ ਗਿਆ । ਜਿਸ ਦੀ ਕਪਤਾਨ ਨੇ ਤੁਰੰਤ ਅਧਿਕਾਰੀਆਂ ਨੂੰ ਸਥਿਤੀ ਦੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ 5 ਤੱਟ ਰੱਖਿਅਕ ਕਿਸ਼ਤੀਆਂ, 1 ਗੋਤਾਖੋਰਾਂ ਦੀ ਟੀਮ ਆਦਿ ਰਾਹੀਂ ਉਸਦੀ ਸਮੁੰਦਰ ਵਿੱਚ ਭਾਲ ਸ਼ੁਰੂ ਕਰ ਦਿੱਤੀ ਕੀਤੀ ਗਈ ।ਭਾਲ ਦੌਰਾਨ ਜਗਜੀਤ ਸਿੰਘ ਦੀ ਮ੍ਰਿਤਕ ਦੇਹ ਗੈਲੀਪੋਲੀ ਸ਼ਹਿਰ ਦੇ ਹਮਜ਼ਾਕੋਏ ਦੇ ਤੱਟ ਤੋਂ ਪ੍ਰਾਪਤ ਹੋਈ । ਜਹਾਜ਼ ਦੇ ਕਪਤਾਨ ਵੱਲੋਂ ਮ੍ਰਿਤਕ ਦੇਹ ਦੀ ਪਛਾਣ ਖਡੂਰ ਸਾਹਿਬ ਦੇ ਵਸਨੀਕ ਜਗਜੀਤ ਸਿੰਘ ਵਜੋਂ ਕੀਤੀ ਗਈ ਹੈ ।
ਦੱਸ ਦੇਈਏ ਕਿ ਜਗਜੀਤ ਸਿੰਘ ਪਿਛਲੇ ਮਹੀਨੇ ਦੀ 17 ਤਰੀਕ ਨੂੰ ਹੀ ਖਡੂਰ ਸਾਹਿਬ ਤੋਂ ਗਿਆ ਸੀ। ਇਹ ਘਟਨਾ ਵਾਪਰਨ ਤੋਂ ਪਹਿਲਾਂ 24 ਅਪ੍ਰੈਲ ਸ਼ਾਮ 6 ਕੁ ਵਜੇ ਦੇ ਕਰੀਬ ਜਗਜੀਤ ਸਿੰਘ ਨੇ ਘਰ ਗੱਲਬਾਤ ਵੀ ਕੀਤੀ ਸੀ । ਗੱਲਬਾਤ ਤੋਂ ਤਕਰੀਬਨ ਦੋ ਕੁ ਘੰਟਿਆਂ ਬਾਅਦ ਪਰਿਵਾਰ ਨੂੰ ਜਗਜੀਤ ਸਿੰਘ ਦੇ ਸਮੁੰਦਰ ਵਿੱਚ ਡਿੱਗ ਜਾਣ ਦੀ ਖਬਰ ਦਾ ਫੋਨ ਆ ਗਿਆ। ਉਪਰੋਕਤ ਜਾਣਕਾਰੀ ਕੰਪਨੀ ਵੱਲੋਂ ਮੁਹੱਈਆ ਕਰਵਾਈ ਗਈ ਹੈ ਪਰ ਪਰਿਵਾਰਕ ਮੈਂਬਰਾਂ ਅਨੁਸਾਰ ਇਸ ਵਿੱਚ ਪੂਰੀ ਸਮੱਸ਼ਟਤਾ ਨਹੀਂ ਹੈ। ਇਸ ਮਾਮਲੇ ਵਿੱਚ ਪਰਿਵਾਰਿਕ ਮੈਂਬਰਾਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਇਸ ਘਟਨਾ ਦੀ ਜਾਂਚ ਕੀਤੀ ਜਾਵੇ ਅਤੇ ਅਸਲੀਅਤ ਨੂੰ ਸਾਹਮਣੇ ਲਿਆਂਦਾ ਜਾਵੇ ।