Site icon SMZ NEWS

ਕੋਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਜਾਰੀ ਹੋਈਆਂ ਨਵੀਆਂ Guidelines

ਕੋਰੋਨਾ ਪੂਰੀ ਦੁਨੀਆ ਵਿਚ ਕਹਿਰ ਢਾਹ ਰਿਹਾ ਹੈ। ਭਾਰਤ ਦੇ ਲਗਭਗ ਸਾਰੇ ਦੇਸ਼ ਇਸ ਤੋਂ ਬਹੁਤ ਵੱਧ ਪ੍ਰਭਾਵਿਤ ਹਨ ਤੇ ਪੰਜਾਬ ਵਿਚ ਰੋਜ਼ਾਨਾ ਕੋਰੋਨਾ ਦੇ ਕੇਸ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਪੰਜਾਬ ਸਰਕਾਰ ਵੱਲੋਂ ਕੋਰੋਨਾ ਨੂੰ ਲੈ ਕੇ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਇਸੇ ਤਹਿਤ ਆਵਾਜਾਈ ਦੇ ਸਾਰੇ ਸਾਧਨ 50 ਫੀਸਦੀ ਸਵਾਰੀਆਂ ਨਾਲ ਚੱਲਣਗੇ। ਸਾਰੇ ਸਰਕਾਰੀ ਦਫ਼ਤਰਾਂ ਵਿਚ 45 ਤੋਂ ਵੱਧ ਵਾਲੇ ਮੁਲਾਜ਼ਮ ਜਬਰਨ ਛੁੱਟੀ ‘ਤੇ ਭੇਜੇ ਜਾਣਗੇ। ਸਾਰੇ ਹਫ਼ਤਾਵਾਰੀ ਬਜਾਰ ਬੰਦ ਰਹਿਣਗੇ। ਪੰਜਾਬ ਸਰਕਾਰ ਵੱਲੋਂ ਬੈਂਕਾਂ ਦੇ ਖੁੱਲ੍ਹਣ ਦੇ ਸਮੇਂ ਵਿਚ ਵੀ ਬਦਲਾਅ ਕੀਤਾ ਗਿਆ ਹੈ। ਬੈਂਕ ਹੁਣ ਸਵੇਰੇ 10 ਤੋਂ 2 ਵਜੇ ਤੱਕ ਖੁੱਲ੍ਹਣਗੇ। ਜਦੋਂ ਕਿ ਇਸ ਤੋਂ ਪਹਿਲਾਂ ਬੈਂਕਾਂ ਦੇ ਖੁੱਲ੍ਹਣ ਦਾ ਸਮਾਂ 10 ਤੋਂ 5 ਵਜੇ ਤੱਕ ਸੀ।

ਸਰਕਾਰ ਨੇ ਬੈਕਾਂ ਨੂੰ ਹਦਾਇਤ ਦਿੰਦੇ ਹੋਏ ਸਿਰਫ ਬਹੁਤ ਹੀ ਜ਼ਰੂਰੀ ਕੰਮ ਹੀ ਕਰਨ ਲਈ ਕਿਹਾ ਹੈ ਬੈਂਕਾਂ ਵਿਚ 50 ਫੀਸਦੀ ਸਟਾਫ ਦੀ ਸਮਰੱਥਾ ਨਾਲ ਕੰਮ ਕਰਨ ਦੀ ਹਦਾਇਤ ਦਿੱਤੀ ਗਈ ਹੈ ਤੇ ਬੈਕਾਂ ਵਿਚ ਆਉਣ ਵਾਲੇ ਸਟਾਫ ਨੂੰ ਕੋਵਿਡ-19 ਦੇ ਨਿਰਦੇਸ਼ਾਂ ਦੀ ਪਾਲਣਾ ਕਰਨਾ ਜ਼ਰੂਰੀ ਹੋਵੇਗਾ। ਇਸ ਤੋਂ ਇਲਾਵਾ ਕੋਰੋਨਾ ਨੈਗੇਟਿਵ ਰਿਪੋਰਟ ਜਾਂ ਵੈਕਸੀਨ ਦੇ ਬਾਅਦ ਦਫ਼ਤਰਾਂ ‘ਚ ਹਾਜ਼ਰੀ ਹੋ ਸਕੇਗੀ। ਕਿਸੇ ਵੀ ਧਾਰਮਿਕ, ਸਮਾਜਿਕ ਜਾਂ ਸਿਆਸੀ ਸਮਾਗਮਾਂ ਚ ਸ਼ਾਮਿਲ ਹੋਣ ਵਾਲੇ 5 ਦਿਨ ਦੇ ਏਕਾਂਤਵਾਸ ‘ਚ ਰਹਿਣਗੇ। ਵਿੱਦਿਅਕ ਅਦਾਰੇ 15 ਮਈ ਤੱਕ ਬੰਦ ਰਹਿਣਗੇ। ਮੈਡੀਕਲ ਤੇ ਨਰਿਸੰਗ ਕਾਲਜਾਂ ਨੂੰ ਛੋਟ ਮਿਲੀ ਹੈ।

Exit mobile version