ਜਿੱਥੇ ਇੱਕ ਪਾਸੇ ਦੇਸ਼ ਵਿੱਚ ਕੋਰੋਨਾ ਵਾਇਰਸ ਤਬਾਹੀ ਮਚਾ ਰਿਹਾ ਹੈ, ਉੱਥੇ ਹੀ ਇਸ ਦੇ ਪ੍ਰਕੋਪ ਦੌਰਾਨ ਵਿਸ਼ਵ ਦੀ ਸਭ ਤੋਂ ਮਹਿੰਗੀ ਲੀਗ ਯਾਨੀ ਕੇ ਇੰਡੀਅਨ ਪ੍ਰੀਮੀਅਰ ਲੀਗ ਵੀ ਜਾਰੀ ਹੈ। ਆਈਪੀਐਲ ਦੇ 14 ਵੇਂ ਸੀਜ਼ਨ ਦੇ 26 ਵੇਂ ਮੈਚ ਵਿੱਚ ਰਾਇਲ ਚੈਲੇਂਜਰਜ਼ ਬੈਂਗਲੌਰ (RCB) ਦਾ ਮੁਕਾਬਲਾ ਸ਼ੁੱਕਰਵਾਰ ਨੂੰ ਅਹਿਮਦਾਬਾਦ ਵਿੱਚ ਪੰਜਾਬ ਕਿੰਗਜ਼ (PBKS) ਨਾਲ ਹੋਵੇਗਾ। ਨਿਰੰਤਰ ਮਾੜਾ ਪ੍ਰਦਰਸ਼ਨ ਕਾਰਨ ਦੇ ਕਾਰਨ ਇਸ ਸਮੇ ਪੰਜਾਬ ਦੀ ਟੀਮ ਬੈਕਫੁੱਟ ‘ਤੇ ਹੈ, ਪੰਜਾਬ ਕਿੰਗਜ਼ ਨੂੰ ਵਾਪਿਸ ਜਿੱਤ ਦੀ ਰਾਹ ‘ਤੇ ਆਉਣ ਲਈ ਆਰਸੀਬੀ ਖਿਲਾਫ ਮੈਚ ਵਿੱਚ ਆਪਣਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਨਾ ਪਏਗਾ।
ਮੈਚ ਸ਼ਾਮ 7.30 ਵਜੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਸ਼ੁਰੂ ਹੋਵੇਗਾ। ਕੋਲਕਾਤਾ ਨਾਈਟ ਰਾਈਡਰਜ਼ ਦੇ ਹੱਥੋਂ 5 ਵਿਕਟਾਂ ਨਾਲ ਹਾਰ ਤੋਂ ਬਾਅਦ ਪੰਜਾਬ ਕਿੰਗਜ਼ ਲਈ ਆਰਸੀਬੀ ਦੀ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਸੌਖਾ ਨਹੀਂ ਹੋਵੇਗਾ, ਜੋ ਟੀਮ ਹਰ ਵਿਭਾਗ ਵਿੱਚ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਪੰਜਾਬ ਦੀ ਟੀਮ 4 ਮੈਚਾਂ ਵਿੱਚ ਹਾਰ ਅਤੇ 2 ਜਿੱਤਾਂ ਨਾਲ ਚਾਰ ਅੰਕ ਲੈ ਕੇ ਪੁਆਇੰਟ ਟੇਬਲ ਵਿੱਚ ਛੇਵੇਂ ਨੰਬਰ ‘ਤੇ ਹੈ, ਜਦਕਿ ਆਰਸੀਬੀ ਨੇ ਪੰਜ ਮੈਚ ਜਿੱਤੇ ਹਨ ਅਤੇ 10 ਅੰਕਾਂ ਦੇ ਨਾਲ ਰਨ ਰੇਟ ਦੇ ਅਧਾਰ ‘ਤੇ ਤੀਜੇ ਨੰਬਰ ‘ਤੇ ਹੈ। ਆਈਪੀਐਲ ਰਿਕਾਰਡਾਂ ਦੀ ਗੱਲ ਕਰੀਏ ਤਾਂ ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਪੰਜਾਬ ਕਿੰਗਜ਼ ਵਿਚਾਲੇ ਹੁਣ ਤੱਕ (2008-2020) 26 ਮੈਚ ਹੋ ਚੁੱਕੇ ਹਨ। ਬੰਗਲੁਰੂ ਨੇ 12, ਜਦਕਿ ਪੰਜਾਬ ਨੇ 14 ਮੈਚ ਜਿੱਤੇ ਹਨ। ਪਿੱਛਲੇ 5 ਮੈਚਾਂ ਵਿੱਚ, ਬੈਂਗਲੁਰੂ ਨੇ 3 ਮੈਚਾਂ ਵਿੱਚ ਪੰਜਾਬ ਨੂੰ ਹਰਾਇਆ ਹੈ।
Comment here