ਵੈਸਟ ਇੰਡੀਜ਼ ਅਤੇ ਪੰਜਾਬ ਕਿੰਗਜ਼ ਦੇ ਸਟਾਰ ਬੱਲੇਬਾਜ਼ ਨਿਕੋਲਸ ਪੂਰਨ ਵੀ ਉਨ੍ਹਾਂ ਕ੍ਰਿਕਟਰਾਂ ਵਿੱਚ ਸ਼ਾਮਿਲ ਹੋ ਗਏ ਹਨ ਜਿਨ੍ਹਾਂ ਨੇ ਕੋਵਿਡ -19 ਮਹਾਂਮਾਰੀ ਦੇ ਵਿਰੁੱਧ ਲੜਾਈ ਵਿੱਚ ਭਾਰਤ ਨੂੰ ਦਾਨ ਦਿੱਤਾ ਹੈ। ਪੂਰਨ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ 2021) ਦੀ ਕਮਾਈ ਵਿੱਚੋਂ ਕੁੱਝ ਹਿੱਸਾ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਜੂਝ ਰਹੇ ਭਾਰਤ ਨੂੰ ਦਾਨ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਵਿੱਚ ਕੋਵਿਡ -19 ਪੀੜਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਵੀਰਵਾਰ ਨੂੰ ਤਿੰਨ ਲੱਖ 86 ਹਜ਼ਾਰ ਨਵੇਂ ਸੰਕਰਮਿਤ ਮਾਮਲੇ ਸਾਹਮਣੇ ਆਏ ਹਨ। ਪੂਰਨ ਨੇ ਭਾਰਤ ਦੇ ਲੋਕਾਂ ਨੂੰ ਵੀ ਜਲਦੀ ਤੋਂ ਜਲਦੀ ਟੀਕਾ (ਵੈਕਸੀਨ ) ਲਗਵਾਉਣ ਦੀ ਬੇਨਤੀ ਕੀਤੀ। ਵੈਸਟਇੰਡੀਜ਼ ਦੀ ਨੁਮਾਇੰਦਗੀ ਕਰਨ ਵਾਲਾ 25 ਸਾਲਾ ਕ੍ਰਿਕਟਰ ਜਾਣਦਾ ਹੈ ਕਿ ਦੇਸ਼ ਦੀ ਸਿਹਤ ਪ੍ਰਣਾਲੀ ਵੀ ਇਸ ਸੰਕਟ ਨਾਲ ਜੂਝ ਰਹੀ ਹੈ।
ਟਵਿੱਟਰ ‘ਤੇ ਜਾਰੀ ਕੀਤੀ ਗਈ ਇੱਕ ਵੀਡੀਓ ਵਿੱਚ ਪੂਰਨ ਨੇ ਕਿਹਾ, “ਜੇ ਤੁਸੀਂ ਟੀਕਾ ਲਗਵਾ ਸਕਦੇ ਹੋ, ਤਾਂ ਕਿਰਪਾ ਕਰਕੇ ਲਗਵਾਉ, ਮੈਂ ਆਪਣੇ ਹਿੱਸੇ ਦਾ ਕੰਮ ਕਰਾਂਗਾ ਜਿਸ ਵਿੱਚ ਮੈਂ ਇਸ ਸੰਕਟ ਨੂੰ ਦੂਰ ਕਰਨ ਲਈ ਭਾਰਤ ਲਈ ਅਰਦਾਸ ਕਰਾਂਗਾ ਅਤੇ ਆਪਣੀ ਆਈਪੀਐਲ ਤਨਖਾਹ ਦਾ ਇੱਕ ਹਿੱਸਾ ਦਾਨ ਕਰਾਂਗਾ।” ਪੂਰਨ ਨੇ ਕਿਹਾ, “ਮੈਂ ਪੂਰੀ ਦੁਨੀਆ ਦੇ ਆਪਣੇ ਸਾਰੇ ਪ੍ਰਸ਼ੰਸਕਾਂ ਅਤੇ ਸਮਰਥਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਸੁਰੱਖਿਅਤ ਹਾਂ ਅਤੇ ਭਾਰਤ ਵਿੱਚ ਆਈਪੀਐਲ (ਬਾਇਓ-ਬੱਬਲ) ਵਿੱਚ ਬਿਹਤਰ ਸਥਿਤੀ ਵਿੱਚ ਹਾਂ।”
ਪੂਰਨ ਨੇ ਕਿਹਾ, “ਪਰ ਅਜਿਹੀ ਤ੍ਰਾਸਦੀ ਦੇ ਇੰਨੇ ਨੇੜੇ ਹੋਣਾ ਵੀ ਸਾਡੇ ਦਿਲ ਤੋੜਨ ਵਾਲੀ ਗੱਲ ਹੈ। ਇੱਕ ਦੇਸ਼ ਜਿਸਨੇ ਸਾਨੂੰ ਸਾਲਾਂ ਤੋਂ ਬਹੁਤ ਪਿਆਰ ਅਤੇ ਸਮਰਥਨ ਦਰਸਾਇਆ ਹੈ, ਮੈਂ ਆਪਣੇ ਸਾਥੀ ਖਿਡਾਰੀਆਂ ਦੇ ਨਾਲ ਮਿਲ ਕੇ ਭਾਰਤ ਵਿੱਚ ਇਸ ਸਥਿਤੀ ਬਾਰੇ ਕੁੱਝ ਜਾਗਰੂਕਤਾ ਲਿਆਉਣ ਵਿੱਚ ਮਦਦ ਕਰ ਸਕਦਾ ਹਾਂ।” ਇਸ ਤੋਂ ਪਹਿਲਾ ਪੰਜਾਬ ਕਿੰਗਜ਼ ਫ੍ਰੈਂਚਾਇਜ਼ੀ ਨੇ ਵੀ ਆਕਸੀਜਨ concentrators ਦਾਨ ਕਰਨ ਦਾ ਵਾਅਦਾ ਕੀਤਾ ਹੈ।
Comment here