ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ, ਇਸ ਦੌਰਾਨ ਮਸ਼ਹੂਰ ਨਿਊਜ਼ ਐਂਕਰ ਰੋਹਿਤ ਸਰਦਾਨਾ ਦੀ ਵੀ ਕੋਰੋਨਾ ਕਾਰਨ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਰੋਹਿਤ ਸਰਦਾਨਾ, ਜੋ ਲੰਬੇ ਸਮੇਂ ਤੱਕ ਜ਼ੀ ਨਿਊਜ਼ ਵਿੱਚ ਐਂਕਰ ਰਹੇ ਸਨ, ਹੁਣ ਅੱਜ ਤੱਕ ਨਿਊਜ਼ ਚੈਨਲ ਵਿੱਚ ਐਂਕਰ ਦੇ ਤੌਰ ਤੇ ਕੰਮ ਕਰ ਰਹੇ ਸੀ। ਸੁਧੀਰ ਚੌਧਰੀ ਨੇ ਟਵੀਟ ਕੀਤਾ ਕੇ, “ਥੋੜੀ ਦੇਰ ਪਹਿਲਾਂ ਜਿਤੇਂਦਰ ਸ਼ਰਮਾ ਦਾ ਫੋਨ ਆਇਆ। ਉਸ ਨੇ ਜੋ ਕਿਹਾ ਸੁਣਦਿਆਂ ਹੀ ਮੇਰੇ ਹੱਥ ਕੰਬਣ ਲੱਗੇ। ਸਾਡੇ ਦੋਸਤ ਅਤੇ ਸਹਿਯੋਗੀ ਰੋਹਿਤ ਸਰਦਾਨਾ ਦੀ ਮੌਤ ਦੀ ਖ਼ਬਰ ਮਿਲੀ। ਮੈਂ ਕਲਪਨਾ ਵੀ ਨਹੀਂ ਕੀਤੀ ਸੀ ਕਿ ਇਹ ਵਾਇਰਸ ਕਿਸੇ ਨੂੰ ਸਾਡੇ ਇਨੇ ਨੇੜੇ ਤੋਂ ਲੈ ਜਾਵੇਗਾ। ਮੈਂ ਇਸ ਲਈ ਤਿਆਰ ਨਹੀਂ ਸੀ। ਇਹ ਰੱਬ ਦੀ ਬੇਇਨਸਾਫੀ ਹੈ…. ਓਮ ਸ਼ਾਂਤੀ।”
ਰੋਹਿਤ ਸਰਦਾਨਾ, ਜੋ ਲੰਬੇ ਸਮੇਂ ਤੋਂ ਟੀਵੀ ਮੀਡੀਆ ਦਾ ਇੱਕ ਵੱਡਾ ਚਿਹਰਾ ਰਹੇ ਹਨ। ਸਾਲ 2018 ਵਿੱਚ ਹੀ ਰੋਹਿਤ ਸਰਦਾਨਾ ਨੂੰ ਗਣੇਸ਼ ਸ਼ੰਕਰ ਵਿਦਿਆਰਥੀ ਅਵਾਰਡ ਦਿੱਤਾ ਗਿਆ ਸੀ। ਸੀਨੀਅਰ ਪੱਤਰਕਾਰ ਰਾਜਦੀਪ ਸਰਦੇਸਾਈ ਨੇ ਵੀ ਰੋਹਿਤ ਸਰਦਾਨਾ ਦੀ ਮੌਤ ਬਾਰੇ ਜਾਣਕਾਰੀ ਦਿੱਤੀ ਹੈ। ਟਵਿੱਟਰ ‘ਤੇ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਕਿਹਾ, “ਦੋਸਤੋ, ਇਹ ਬਹੁਤ ਹੀ ਦੁਖਦਾਈ ਖ਼ਬਰ ਹੈ। ਮਸ਼ਹੂਰ ਟੀਵੀ ਨਿਊਜ਼ ਐਂਕਰ ਰੋਹਿਤ ਸਰਦਾਨਾ ਦਾ ਦਿਹਾਂਤ ਹੋ ਗਿਆ ਹੈ। ਅੱਜ ਸਵੇਰੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਉਨ੍ਹਾਂ ਦੇ ਪਰਿਵਾਰ ਨਾਲ ਤਹਿ ਦਿਲੋਂ ਸ਼ੋਕ।” ਰੋਹਿਤ ਸਰਦਾਨਾ ਦੇ ਦੋ ਛੋਟੀਆਂ ਬੇਟੀਆਂ ਵੀ ਹਨ।