Site icon SMZ NEWS

ਕੋਰੋਨਾ ਤੇ ਆਕਸੀਜਨ ਸੰਕਟ ਦੌਰਾਨ ਪੈਟ ਕਮਿੰਸ ਅਤੇ ਬਰੇਟ ਲੀ ਤੋਂ ਬਾਅਦ ਸ੍ਰੀਵਾਤਸ ਗੋਸਵਾਮੀ ਨੇ ਵਧਾਇਆ ਮਦਦ ਦਾ ਹੱਥ, ਦਾਨ ਕੀਤੀ ਇੰਨੀ ਰਕਮ

ਸਨਰਾਈਜ਼ਰਸ ਹੈਦਰਾਬਾਦ ਦੇ ਵਿਕਟਕੀਪਰ ਸ਼੍ਰੀਵਾਤਸ ਗੋਸਵਾਮੀ ਵੀ ਉਨ੍ਹਾਂ ਕ੍ਰਿਕਟਰਾਂ ਵਿੱਚ ਸ਼ਾਮਿਲ ਹੋ ਗਏ ਹਨ ਜਿਨ੍ਹਾਂ ਨੇ ਕੋਵਿਡ -19 ਮਹਾਂਮਾਰੀ ਦੇ ਵਿਰੁੱਧ ਲੜਾਈ ਵਿੱਚ ਦਾਨ ਦਿੱਤਾ ਹੈ। ਗੋਸਵਾਮੀ ਨੇ ਆਕਸੀਜਨ ਦੀ ਸਪਲਾਈ ਲਈ 90,000 ਰੁਪਏ ਦਾ ਦਾਨ ਦਿੱਤਾ ਹੈ। ਗੋਸਵਾਮੀ ਆਈਪੀਐਲ 2021 ਲਈ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਨਾਲ ਜੁੜੇ ਹੋਏ ਹਨ, ਪਰ ਗੋਸਵਾਮੀ ਨੂੰ ਅਜੇ ਤੱਕ ਸੀਜ਼ਨ ਦਾ ਕੋਈ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ ਹੈ।

ਡੋਨੇਟਕਾਰਟ ਨਾਂ ਦੀ ਇੱਕ ਚੈਰੀਟੀਆਈ ਸੰਸਥਾ ਨੇ ਸੋਸ਼ਲ ਮੀਡੀਆ ‘ਤੇ ਦਾਨ ਲਈ 31 ਸਾਲਾ ਕ੍ਰਿਕਟਰ ਦਾ ਧੰਨਵਾਦ ਕੀਤਾ ਹੈ। ਡੋਨੇਟਕਾਰਟ ਨੇ ਟਵੀਟ ਕੀਤਾ, “ਸ਼੍ਰੀਵਾਤਸ, ਲੋੜ ਦੇ ਇਸ ਸਮੇਂ ਆਕਸੀਜਨ ਦੀ ਸਪਲਾਈ ਦੇਣ ਲਈ 90,000 ਰੁਪਏ ਦੇ ਤੁਹਾਡੇ ਯੋਗਦਾਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਕੋਲਕਾਤਾ ਨਾਈਟ ਰਾਈਡਰਜ਼ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਅਤੇ ਆਸਟ੍ਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਬਰੇਟ ਲੀ ਤੋਂ ਬਾਅਦ ਗੋਸਵਾਮੀ ਤੀਜਾ ਕ੍ਰਿਕਟਰ ਹੈ ਜਿਸ ਨੇ ਕੋਵਿਡ ਸੰਕਟ ਦੌਰਾਨ ਸਹਾਇਤਾ ਕੀਤੀ ਹੈ।

ਗੋਸਵਾਮੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਦੀ ਖਤਰਨਾਕ ਦੂਜੀ ਲਹਿਰ ਵਿਰੁੱਧ ਭਾਰਤ ਦੀ ਲੜਾਈ ਵਿੱਚ ਜੋ ਵੀ ਸੰਭਵ ਹੋ ਸਕੇ, ਸਹਾਇਤਾ ਕਰਨ। ਗੋਸਵਾਮੀ ਨੇ ਟਵੀਟ ਵਿੱਚ ਲਿਖਿਆ “ਹੇਮਕੁੰਟ ਫਾਉਂਡੇਸ਼ਨ ਵਰਗੇ ਬਹੁਤ ਸਾਰੇ ਪ੍ਰਮਾਣਿਤ ਐਨ.ਜੀ.ਓਜ਼ ਇਸ ਸੰਕਟ ਦੇ ਸਮੇਂ ਆਪਣਾ ਕੰਮ ਕਰ ਰਹੇ ਹਨ। ਡੋਨੈਟਕਾਰਟ ਉਨ੍ਹਾਂ ਤੱਕ ਪਹੁੰਚਣ ਵਿੱਚ ਤੁਹਾਡੀ ਸਹਾਇਤਾ ਕਰਦਾ ਹੈ, ਮੈਂ ਯੋਗਦਾਨ ਪਾਇਆ ਹੈ। ਉਹ ਲੋਕ ਜੋ ਦਾਨ ਦੇ ਸਕਦੇ ਹਨ, ਜਿੰਨਾ ਹੋ ਸਕੇ ਓਨੀ ਸਹਾਇਤਾ ਕਰਨ।”

Exit mobile version