ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਏਕਨਾਥ ਗਾਇਕਵਾੜ ਦਾ ਬੁੱਧਵਾਰ ਸਵੇਰੇ ਦਿਹਾਂਤ ਹੋ ਗਿਆ ਹੈ। ਏਕਨਾਥ ਗਾਇਕਵਾੜ ਦਾ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਤੋਂ ਬਾਅਦ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਏਕਨਾਥ ਗਾਇਕਵਾੜ ਦੀ ਧੀ ਵਰਸ਼ਾ ਗਾਇਕਵਾੜ ਮਹਾਰਾਸ਼ਟਰ ਦੀ ਸਿੱਖਿਆ ਮੰਤਰੀ ਹੈ। ਜਾਣਕਾਰੀ ਅਨੁਸਾਰ ਏਕਨਾਥ ਗਾਇਕਵਾੜ ਨੇ ਸਵੇਰੇ 10 ਵਜੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਆਖਰੀ ਸਾਹ ਲਿਆ ਹੈ।
ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਏਕਨਾਥ ਗਾਇਕਵਾੜ ਪਾਰਟੀ ਦੇ ਮੁੰਬਈ ਪ੍ਰਧਾਨ ਵੀ ਰਹਿ ਚੁੱਕੇ ਸਨ। ਮਹਾਰਾਸ਼ਟਰ ਦੀ ਰਾਜਨੀਤੀ ਵਿੱਚ ਕਾਂਗਰਸ ਨੂੰ ਅੱਗੇ ਵਧਾਉਣ ਵਿੱਚ ਉਨ੍ਹਾਂ ਦੀ ਭੂਮਿਕਾ ਬਹੁਤ ਮਹੱਤਵਪੂਰਣ ਸੀ। ਅਜਿਹੀ ਸਥਿਤੀ ਵਿੱਚ ਗਾਇਕਵਾੜ ਦੀ ਮੌਤ ਸੂਬਾ ਕਾਂਗਰਸ ਲਈ ਨਿਸ਼ਚਤ ਤੌਰ ‘ਤੇ ਵੱਡਾ ਝੱਟਕਾ ਹੈ।
Comment here