Site icon SMZ NEWS

ਕੋਰੋਨਾ ਕਾਲ: ਬਾਰਾਤ ਦੇਖਦੇ ਹੀ PPE ਕਿੱਟ ਪਹਿਣ ਕੇ ਡਾਂਸ ਕਰਨ ਪਹੁੰਚ ਗਿਆ ਐਂਬੂਲੈਂਸ ਡ੍ਰਾਈਵਰ, ਕਿਹਾ- ਘਟਿਆ ਤਣਾਅ

ਦੇਸ਼ ਇਸ ਸਮੇਂ ਕੋਰੋਨਾ ਸੰਕਰਮਣ ਨਾਲ ਬੁਰੀ ਤਰ੍ਹਾਂ ਜੂਝ ਰਿਹਾ ਹੈ।ਕੁਝ ਦਿਨਾਂ ‘ਚ ਢਾਈ ਹਜ਼ਾਰ ਤੋਂ ਜਿਆਦਾ ਮੌਤਾਂ ਹੋ ਰਹੀਆਂ ਹਨ।ਸਾਢੇ ਤਿੰਨ ਲੱਖ ਦੇ ਕਰੀਬ ਸੰਕ੍ਰਮਿਤ ਮਿਲ ਰਹੇ ਹਨ।ਕੋਰੋਨਾ ਦੇ ਇਨ੍ਹਾਂ ਡਰਾਉਣ ਵਾਲੇ ਅੰਕੜਿਆਂ ਨੇ ਹਰ ਕਿਸੇ ਨੂੰ ਤਣਾਅ ‘ਚ ਪਾ ਦਿੱਤਾ ਹੈ।ਖਾਸ ਤੌਰ ‘ਤੇ ਉਨਾਂ੍ਹ ਲੋਕਾਂ ਨੂੰ ਜੋ ਦਿਨ ਰਾਤ ਕੋਰੋਨਾ ਮਰੀਜ਼ਾਂ ਦੀ ਦੇਖਭਾਲ ‘ਚ ਲੱਗੇ ਹਨ।ਕਈ ਘੰਟਿਆਂ ਤੱਕ ਕੰਮ ਕਰਨ ਤੋਂ ਬਾਅਦ ਹੈਲਥਕੇਅਰ ਵਰਕਰਸ ਤਣਾਅ ‘ਚ ਆ ਗਏ ਹਨ।ਅਜਿਹੇ ‘ਚ ਉੱਤਰਾਖੰਡ ਦੇ ਹਲਦੁਆਨੀ ‘ਚ ਇੱਕ ਐਂਬੂਲੈਸ ਡ੍ਰਾਈਵਰ ਨੇ ਤਣਾਅ ਦੂਰ ਕਰਨ ਲਈ ਵੱਖ ਹੀ ਤਰੀਕਾ ਅਪਣਾਇਆ।ਦਰਅਸਲ ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ।

ਜਿਸ ‘ਚ ਇੱਕ ਐਂਬੂਲੇਂਸ ਡ੍ਰਾਈਵਰ ਪੀਪੀਈ ਕਿੱਟ ਪਾ ਕੇ ਬਾਰਾਤ ‘ਚ ਡਾਂਸ ਕਰਦਾ ਨਜ਼ਰ ਆ ਰਿਹਾ ਹੈ।ਹਾਲਾਂਕਿ, ਜਦੋਂ ਡ੍ਰਾਈਵਰ ਡਾਂਸ ਕਰਨ ਲਈ ਆਇਆ, ਤਾਂ ਲੋਕਾਂ ਨੇ ਡਰ ਕੇ ਉਸ ਤੋਂ ਦੂਰੀ ਵੀ ਬਣਾ ਲਈ।ਐਂਬੂਲੈਂਸ ਡ੍ਰਾਈਵਰ ਤੋਂ ਜਦੋਂ ਡਾਂਸ ਕਰਨ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਦਿਨ ਭਰ ‘ਚ ਰਹਿੰਦਾ ਹੈ, ਇਸ ਲਈ ਤਣਾਅ ਦੂਰ ਕਰਨ ਲਈ ਡਾਂਸ ਕਰਨ ਲੱਗਾ।ਡ੍ਰਾਈਵਰ ਮਹੇਸ਼ ਨੇ ਦੱਸਿਆ ਕਿ ਉਹ ਲਗਾਤਾਰ ਕੋਰੋਨਾ ਦੇ ਮਰੀਜ਼ਾਂ ਨੂੰ ਹਸਪਤਾਲ ਲਿਆਉਣ ਲੈ ਜਾਣ ਦਾ ਕੰਮ ਕਰ ਰਿਹਾ ਹੈ।ਇਸ ਕਾਰਨ ਉਹ ਤਣਾਅ ‘ਚ ਆ ਗਿਆ ਹਾਂ।ਜਦੋਂ ਉਸਨੇ ਬਾਰਾਤ ਆਉਂਦੇ ਦੇਖੀ ਤਾਂ, ਖੁਦ ਨੂੰ ਰੋਕ ਨਹੀਂ ਸਕਿਆ ਅਤੇ ਆਪਣੇ ਤਣਾਅ ਨੂੰ ਦੂਰ ਕਰਨ ਲਈ ਬੈਂਡ ਵਾਜੇ ਦੀ ਧੁਨ ‘ਤੇ ਡਾਂਸ ਕਰਨ ਲੱਗਾ।

ਉਨਾਂ੍ਹ ਦੱਸਿਆ ਕਿ ਡਾਂਸ ਕਰਨ ਤੋਂ ਬਾਅਦ ਉਸਦਾ ਮਨ ਥੋੜਾ ਹਲਕਾ ਹੋ ਗਿਆ ਅਤੇ ਤਣਾਅ ਵੀ ਘੱਟ ਹੋ ਗਿਆ।ਉੱਤਰਾਖੰਡ ‘ਚ ਵੀ ਸੰਕਰਮਣ ਦੀ ਰਫਤਾਰ ਦਿਨੋਂ-ਦਿਨ ਵਧਦੀ ਜਾ ਰਹੀ ਹੈ।ਸੋਮਵਾਰ ਨੂੰ ਇੱਥੇ ਬੀਤੇ 24 ਘੰਟਿਆਂ ‘ਚ ਕੋਰੋਨਾ ਦੇ 5,058 ਨਵੇਂ ਮਰੀਜ਼ ਮਿਲੇ।67 ਲੋਕਾਂ ਦੀ ਮੌਤ ਹੋ ਗਈ।ਹੁਣ ਤੱਕ ਇੱਥੇ 1,56,859 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 2,213 ਲੋਕਾਂ ਦੀ ਜਨ ਜਾ ਚੁੱਕੀ ਹੈ, ਫਿਲਹਾਲ ਇੱਥੇ 39,031 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।

Exit mobile version