ਲੁਧਿਆਣਾ ਵਿਖੇ ਅੱਜ ਰੇਹੜੀ ਫੜੀ ਵਾਲਿਆਂ ਨੇ ਨਗਰ ਨਿਗਮ ਜ਼ੋਨ ਬੀ ਦਫ਼ਤਰ ਦੇ ਬਾਹਰ ਰੋਸ ਧਰਨਾ ਦਿੱਤਾ। ਸਾਬਕਾ ਕੌਂਸਲਰ ਰਾਧੇ ਸ਼ਾਮ ਤੇ ਰਾਜੇਸ਼ ਮਿਸ਼ਰਾ ਵਲੋਂ ਲਗਾਏ ਗਏ ਧਰਨੇ ਵਿੱਚ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਰੇਹੜੀ ਫੜੀ ਵਾਲਿਆਂ ਦਾ ਸਮਰਥਨ ਕੀਤਾ।
ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਜਦੋਂ ਦੀ ਕਾਂਗਰਸ ਸਰਕਾਰ ਬਣੀ ਹੈ ਉਸ ਸਮੇਂ ਤੋਂ ਹੀ ਰੇਹੜੀ ਫੜੀ ਵਾਲੇ ਪਰੇਸ਼ਨ ਨੇ। ਪਹਿਲਾਂ ਵੀ ਅਕਾਲੀ ਦਲ ਨੇ ਰੇਹੜੀ ਫੜੀ ਵਾਲਿਆਂ ਦੀ ਆਵਾਜ਼ ਬੁਲੰਦ ਕਰਕੇ ਵੈਂਡਿੰਗ ਜ਼ੋਨ ਬਣਵਾਏ ਸੀ।
ਉਨ੍ਹਾਂ ਕਿਹਾ ਕਿ ਹੁਣ ਕਾਂਗਰਸੀ ਆਗੂ ਵੈਂਡਿੰਗ ਜ਼ੋਨ ਦੇ ਨਾਮ ਤੇ ਰੇਹੜੀ ਵਾਲਿਆਂ ਨਾਲ ਧੱਕਾ ਕਰ ਰਹੇ ਹਨ। ਉਹਨਾਂ ਕਿਹਾ ਕਿ ਵੈਂਡਿੰਗ ਜ਼ੋਨ ਬਹੁਤ ਦੂਰ ਬਣਾਏ ਗਏ ਹਨ ਅਤੇ ਉਸ ਵਿੱਚ ਜਗ੍ਹਾ ਕਾਂਗਰਸੀ ਆਗੂਆਂ ਦੀ ਸਿਫਾਰਿਸ਼ ਤੇ ਮਿਲਦੀ ਹੈ।
ਗੋਸ਼ਾ ਨੇ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀ ਤੇ ਟ੍ਰੈਫਿਕ ਪੁਲਿਸ ਵਾਲੇ ਰੇਹੜੀ ਵਾਲਿਆਂ ਨੂੰ ਤੰਗ ਪਰੇਸ਼ਨ ਕਰਦੇ ਹਨ ਅਤੇ ਵੈਂਡਿੰਗ ਜ਼ੋਨ ਵਿੱਚ ਕਾਂਗਰਸੀ ਆਗੂ ਆਪਣੀ ਚਲਾਉਂਦੀ ਹੈ।
ਪ੍ਰਦਸ਼ਨ ਦੌਰਾਨ ਨਿਗਮ ਦੇ ਜੋਇੰਟ ਕਮਿਸ਼ਨਰ ਨਵੀਨ ਜੈਨ ਨੇ ਮੰਗ ਪੱਤਰ ਲਿਆ ਅਤੇ ਭਰੋਸਾ ਦਿੱਤਾ ਕਿ ਰੇਹੜੀ ਵਾਲਿਆਂ ਦੀਆਂ ਮੁਸ਼ਜਿਲਾਂ ਜਲਦ ਹੋਣਗਈਆਂ।
ਬਾਈਟ :- ਗੁਰਦੀਪ ਸਿੰਘ ਗੋਸ਼ਾ ( ਪ੍ਰਧਾਨ ਯੂਥ ਅਕਾਲੀ ਦਲ ਲੁਧਿਆਣਾ ਸ਼ਹਿਰੀ )
ਬਾਈਟ :- ਰੇਹੜੀ ਫੜੀ ਵਾਲੇ
Comment here