ਥਾਣਾ ਸਦਰ ਪੱਟੀ ਅਧੀਨ ਪੈਂਦੀ ਪੁਲਸ ਚੌਕੀ ਘਰਿਆਲਾ ਨੇ ਨਾਜਾਇਜ਼ ਮਾਈਨਿੰਗ ਕਰਕੇ ਰੇਤਾ ਵੇਚਣ ਵਾਲੇ ਟਰਾਲੇ ਕੀਤੇ ਕਾਬੂ ,ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲੀਸ ਚੌਕੀ ਘਰਿਆਲਾ ਦੇ ਇੰਚਾਰਜ ਸਬਇੰਸਪੈਕਟਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਇੰਸਪੈਕਟਰ ਰੋਹਿਤ ਪ੍ਰਭਾਕਰ ਹਥਾੜ ਇਲਾਕੇ ਦਾ ਦੌਰਾ ਕਰ ਰਹੇ ਸਨ ਤਾਂ ਪਤਾ ਲੱਗਾ ਕਿ ਪਿੰਡ ਮਾਹਣੇਕੇ ਵਿਚ ਕੁਜ ਲੋਕ ਨਜਾਇਜ ਮਾਈਨਿੰਗ ਕਰ ਰਹੇ ਹਨ। ਇੱਕ ਟਿੱਪਰ ਚਾਲਕ ਜਿਸ ਨੂੰ ਟਿੱਪਰ ਦਾ ਮਾਲਕ ਕੇਵਲ ਸਿੰਘ ਮਾਹਣੇਕੇ ਵਾਲਾ ਚਲਾ ਰਿਹਾ ਸੀ ਜੋ ਕਿ ਆਪਣੇ ਟਿੱਪਰ ਵਿਚ ਨਾਜਾਇਜ਼ ਰੇਤਾ ਭਰ ਕੇ ਲੈ ਕੇ ਆ ਰਹੇ ਸੀ ਜਿਸ ਨੂੰ ਰੋਕ ਕੇ ਉਸ ਬਾਰੇ ਪੁੱਛਿਆ ਗਿਆ ਤਾਂ ਉਹ ਕੋਈ ਸਬੂਤ ਨਹੀਂ ਪੇਸ਼ ਕਰ ਸਕੇ ਜਿਸਤੇ ਕਾਰਵਾਈ ਕਰਦੇ ਹੋਏ ਟਿੱਪਰ ਨੂੰ ਭਰੀ ਰੇਤ ਸਮੇਤ ਕਾਬੂ ਕਰ ਕੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਨਾਜਾਇਜ਼ ਮਾਈਨਿੰਗ ਕਰਨ ਵਾਲੇ ਵਿਅਕਤੀਆਂ ਨੂੰ ਕਿਸੇ ਵੀ ਕਿਸਮ ਤੇ ਬਖ਼ਸ਼ਿਆ ਨਹੀਂ ਜਾਵੇਗਾ
ਬਾਈਟ ਸਬਇੰਸਪੈਕਟਰ ਅੰਮ੍ਰਿਤਪਾਲ ਸਿੰਘ ਚੌਕੀ ਇੰਚਾਰਜ ਘਰਿਆਲਾ