ਰਾਈਸਿਨਾ ਡਾਇਲਾਗ’ ਨੂੰ ਕੀਤਾ ਸੰਬੋਧਨ
ਨਵੀਂ ਦਿੱਲੀ, 13 ਅਪ੍ਰੈਲ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਇਕਜੁੱਟ ਹੋ ਕੇ ਵਿਸ਼ਵ ਪੱਧਰੀ ਯਤਨਾਂ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਜਦੋਂ ਤੱਕ ਹਰ ਕੋਈ ਇਸ ਤੋਂ ਬਾਹਰ ਨਹੀਂ ਆਵੇਗਾ ਉਦੋਂ ਤੱਕ ਮਨੁੱਖ ਜਾਤੀ ਇਸ ਨੂੰ ਹਰਾਉਣ ਵਿਚ ਸਮਰੱਥ ਨਹੀਂ ਹੋਵੇਗੀ | ‘ਰਾਈਸਿਨਾ ਡਾਇਲਾਗ’ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਜਿੱਥੇ ਭਾਰਤ ਨੇ ਇਸ ਮੁਸ਼ਕਿਲ ਦੌਰ ਵਿਚ ਆਪਣੇ 130 ਕਰੋੜ ਦੇਸ਼ ਵਾਸੀਆਂ ਨੂੰ ਕੋਰੋਨਾ ਤੋਂ ਸੁਰੱਖਿਅਤ ਕਰਨ ਦਾ ਯਤਨ ਕੀਤਾ, ਉੱਥੇ ਨਾਲ ਹੀ ਮਹਾਂਮਾਰੀ ਨਾਲ ਮੁਕਾਬਲਾ ਕਰਨ ਵਿਚ ਦੂਸਰੇ ਦੇਸ਼ਾਂ ਨੂੰ ਵੀ ਸਹਾਇਤਾ ਦਿੱਤੀ | ਉਨ੍ਹਾਂ ਕਿਹਾ ਕਿ ਅਸੀਂ ਚੰਗੀ ਤਰ੍ਹਾਂ ਸਮਝ ਰਹੇ ਹਾਂ ਕਿ ਮਨੁੱਖ ਜਾਤੀ ਇਸ ਮਹਾਂਮਾਰੀ ਨੂੰ ਉਦੋਂ ਤੱਕ ਨਹੀਂ ਹਰਾ ਸਕਦੀ ਜਦੋਂ ਤੱਕ ਅਸੀਂ ਸਾਰੇ ਇਸ ਖ਼ਿਲਾਫ਼ ਇਕਜੁੱਟ ਨਹੀਂ ਹੋ ਜਾਂਦੇ | ਮੋਦੀ ਨੇ ਕਿਹਾ ਕਿ ਇਸੇ ਕਾਰਨ ਕਈ ਸਮੱਸਿਆਵਾਂ ਦੇ ਬਾਵਜੂਦ ਅਸੀਂ 80 ਤੋਂ ਵੱਧ ਦੇਸ਼ਾਂ ਨੂੰ ਕੋਰੋਨਾ ਰੋਕੂ ਟੀਕਿਆਂ ਦੀ ਸਪਲਾਈ ਕੀਤੀ | ਉਨ੍ਹਾਂ ਅੱਗੇ ਕਿਹਾ ਕਿ ਅਸੀਂ ਲਗਾਤਾਰ ਮਹਾਂਮਾਰੀ ਖ਼ਿਲਾਫ਼ ਲੜਾਈ ਵਿਚ ਆਪਣੇ ਤਜਰਬੇ, ਮੁਹਾਰਤ ਅਤੇ ਮਨੁੱਖਤਾ ਨਾਲ ਆਪਣੇ ਸਾਧਨਾਂ ਨੂੰ ਸਾਂਝਾ ਕਰਨਾ ਜਾਰੀ ਰੱਖਾਂਗੇ | ਉਨ੍ਹਾਂ ਕਿਹਾ ਕਿ ਭਾਵੇਂ ਕਿ ਸਾਨੂੰ ਇਕ ਯੋਜਨਾ ਦੇ ਨਾਲ-ਨਾਲ ਦੂਸਰੀ ਯੋਜਨਾ ਰੱਖਣ ਦੀ ਆਦਤ ਹੋ ਸਕਦੀ ਹੈ ਪਰ ਇਸ ਧਰਤੀ ਤੋਂ ਬਿਨਾਂ ਹੋਰ ਕੋਈ ਧਰਤੀ ਨਹੀਂ ਹੈ ਇਸ ਲਈ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਾਨੂੰ ਇਸ ਗ੍ਰਹਿ ਨੂੰ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਲਈ ਟਰੱਸਟੀ ਦੇ ਰੂਪ ‘ਚ ਰੱਖਣਾ ਹੈ |
ਕੋਰੋਨਾ ਨੂੰ ਹਰਾਉਣ ਲਈ ਇਕਜੁੱਟ ਹੋ ਕੇ ਵਿਸ਼ਵ ਪੱਧਰੀ ਯਤਨਾਂ ਦੀ ਲੋੜ-ਮੋਦੀ

Related tags :
Comment here