Site icon SMZ NEWS

ਰਾਕੇਸ਼ ਟਿਕੈਤ ਉਤੇ ਵਾਰ ਵਾਰ ਹੋ ਰਹੇ ਹਮਲੇ, ਮੋਦੀ ਸਰਕਾਰ ਦੀ ਕੰਮਜ਼ੋਰੀ ਜੱਗ ਜ਼ਾਹਿਰ ਹੋ ਰਹੀ

Dated- 6 April,2021    ਰਾਕੇਸ਼ ਟਿਕੈਤ ਪਰ ਹਮਲਾ


ਕਿਸਾਨ ਅੰਦੋਲਨ ਦੀ ਸਫਲਤਾ ਨੂੰ ਬਰਦਾਸ਼ਤ ਕਰਨਾ ਹੁਣ ਕੇਂਦਰ ਸਰਕਾਰ ਨੂੰ ਵੱਡੀਆਂ ਮੁਸ਼ਕਲਾਂ ਖੜੀਆਂ ਕਰਣ ਦੀ ਭੂਮਿਕਾ ਨਿਭਾ ਰਹੀ ਹੈ । ਮੋਦੀ ਸਰਕਾਰ ਕਿਸਾਨ ਅੰਦੋਲਨ ਅਗੇ ਝੁੱਕਣ ਦੀ ਬਿਜਾਏ ਕਿਸਾਨ ਆਗੂਆਂ ਨੂੰ ਆਪਣਾ ਨਿਸ਼ਾਨਾ ਬਣਾ ਰਹੀ ਹੈ । ਜਿਸ ਦੀ ਮਿਸਾਲ ਕਿਸਾਨ ਆਗੂ ਰਾਕੇਸ਼ ਟਿਕੈਤ ਤੇ ਕਈ ਵਾਰ ਵਿਰੋਧੀ ਅਨਸਰਾਂ ਵੱਲੋਂ ਜਾਨਲੇਵਾ ਹਮਲੇ ਵੀ ਕੀਤੇ ਗਏ, ਇਹ ਆਗੂ ਯੂ.ਪੀ. ਤੋਂ ਆਪਣੇ ਹਜ਼ਾਰਾਂ ਸਾਥੀਆਂ ਸਮੇਤ ਪਿਛਲੇ 128 ਦਿਨਾਂ ਤੋਂ ਲਗਾਤਾਰ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਦੇ ਵਿਰੋਧ ਵਿਚ ਪੁਰੀ ਤਰ੍ਹਾਂ ਡੱਟੇ ਹੋਏ ਹਨ l

ਪਰ ਭਾਜਪਾ ਦੇ ਯੂਥ ਆਗੂ ਆਪਣੇ ਗਲਤ ਅਨਸਰਾਂ ਦੀ ਮਦਦ ਨਾਲ ਕਿਸਾਨ ਆਗੂ ਰਾਕੇਸ਼ ਟਿਕੈਤ ਤੇ ਅਲਵਨਰ ਵਿਖੇ ਅੰਦੋਲਨ ਮੋਕੇ ਕੀਤੇ ਜਾਨਲੇਵਾ ਹਮਲੇ ਕਿਸਾਨਾਂ ਲਈ ਇੱਕ ਚਿਣੋਤੀ ਦਾ ਰੂਪ ਧਾਰਨ ਕਰ ਗਈ ਹੈ । ਕਿਸਾਨਾਂ ਵਿੱਚ ਮੋਦੀ ਸਰਕਾਰ ਵਿਰੁੱਧ ਨਿਰਾਸ਼ਾ ਹੋਰ ਵੱਧ ਗਈ ਹੈ, ਬਾਰਡਰਾਂ ਤੇ ਅੰਦੋਲਨ ਕਰ ਰਹੇ ਕਿਸਾਨਾਂ ਦੀ ਆਰ-ਪਾਰ ਦੀ ਜੰਗ ਦਾ ਰੂਪ ਧਾਰਨ ਕਰ ਗਈ ਹੈ । ਕਿਸਾਨ ਜਥੇਬੰਦੀਆਂ ਦਾ ਦਾਅਵਾ ਹੈ ਕਿ ਕਿਸਾਨ ਅੰਦੋਲਨ ਪੁਰੀ ਤਰ੍ਹਾਂ ਚੜ੍ਹਤ ਵਿਚ ਹੈ, ਜੋ ਲੋਕ ਗਲਤ ਪ੍ਰਚਾਰ ਕਰ ਰਹੇ ਹਨ ਉਹ ਮੋਦੀ ਸਰਕਾਰ ਦੇ ਪਾਲਤੂ ਅਨਸਰ ਹਨ, ਜਿਨ੍ਹਾਂ ਤੋਂ ਸਾਵਧਾਨੀ ਵਰਤਨ ਦੀ ਲੋੜ ਹੈ ।

Exit mobile version