Site icon SMZ NEWS

ਪਰਮਿੰਦਰ ਪਾਸ਼ਾ ਨੇ ਦਿੱਤੀ ਸਿਹਰਾ ਬੰਨ ਕੇ ਨਗਰ ਕੌਂਸਲ ਭੂੱਖ ਹਡ਼ਤਾਲ ਸ਼ੁਰੂ ਕਰਨ ਦੀ ਚਿਤਾਵਨੀ

ਸ੍ਰੀ ਮੁਕਤਸਰ ਸਾਹਿਬ


ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਚੌਣਾਂ ਮਗਰੋਂ ਹੁਣ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਕਾਂਗਰਸੀ ਆਗੂਆਂ ਵਿੱਚ ਵਿਕਾਸ ਕੰਮਾਂ ਦਾ ਕ੍ਰੇਡਿਟ ਲੈਣ ਦੀ ਹੋਡ਼ ਮਚ ਗਈ ਹੈ। ਇਸਦੇ ਚਲਦਿਆਂ ਮੰਗਲਵਾਰ ਨੂੰ ਜਿੱਥੇ ਵਾਰਡ ਨੰਬਰ 15 ਦੇ ਕੌਂਸਲਰ ਮਨਜੀਤ ਕੌਰ ਪਾਸ਼ਾ ਵੱਲੋਂ ਗੋਨਿਆਣਾ ਰੋਡ ਦੀ ਗਲੀ ਨੰਬਰ 5 ਦਾ ਟੱਕ ਲਾਇਆ ਗਿਆ, ਉੱਥੇ ਹੀ ਕਾੰਗਰਸੀ ਆਗੂ ਦੀ ਦਖਲਅੰਦਾਜੀ ਦੇ ਚਲਦਿਆਂ ਵਿਕਾਸ ਕੰਮ ਸ਼ੁਰੂ ਨਾ ਹੋ ਸਕਿਆ। ਇਸ ਮੌਕੇ ਮੌਜੂਦ ਕੌਂਸਲਰ ਮਨਜੀਤ ਕੌਰ ਪਾਸ਼ਾ ਦੇ ਪਤੀ ਸਾਬਕਾ ਐਮਸੀ ਪਰਮਿੰਦਰ ਪਾਸ਼ਾ ਨੇ ਸਾਬਕਾ ਵਿਧਾਇਕ ਕਰਨ ਕੌਰ ਬਰਾਡ਼ ਤੇ ਦੋਸ਼ ਲਾਉਂਦਿਆਂ ਕਿਹਾ ਕਿ ਬੀਬੀ ਬਰਾਡ਼ ਖੁਦ ਇਸ ਦਾਕ੍ਰੇਡਿਟ ਲੈਣਾ ਚਾਹੁੰਦੇ ਹਨ,ਇਸ ਲਈ ਵਿਕਾਸ ਕੰਮ ਰੋਕਿਆ ਹੈ, ਪਰ ਉਹ ਗਲੀ ਦਾ ਕੰਮ ਸ਼ੁਰੂ ਕਰਵਾ ਕੇ ਰਹਿਣਗੇ। ਉਹਨਾਂ ਕਿ ਉਹਨਾਂ ਵਲੋਂ ਕੌਂਸਲਰ ਹੁੰਦਿਆਂ19 ਲੱਖ 80 ਹਜ਼ਾਰ ਰੁਪਏ ਦੇ ਵਾਰਡ ਨੰਬਰ 15 ਦੀਆਂ ਵੱਖ-ਵੱਖ ਗਲੀਆਂ ਦਾ ਟੈਂਡਰ ਪਾਸ ਕਰਵਾਇਆ ਗਿਆ ਸੀ। ਪ੍ਰੰਤੂ ਕਾਂਗਰਸੀ  ਵਾਰਡ ਵਿਚ ਆਪਣੀ ਹਾਰ ਤੋਂ ਬੁਰੀ ਤਰ੍ਹਾਂ ਬੁਖਲਾਏ ਹੋਏ ਹਨ ਹਨ ਅਤੇ ਹੁਣ ਵਿਕਾਸ ਕਾਰਜਾਂਨੂੰ ਰੋਕਣ ਲੱਗੇ ਹਨ ਉਨ੍ਹਾਂ ਕਿਹਾ ਕਿਜੇਕਰ 04ਮਾਰਚ ਨੂੰ ਕੰਮ ਸ਼ੁਰੂ ਨਹੀਂ ਹੁੰਦਾ ਤਾਂ 05 ਮਾਰਚ ਨੂੰ ਉਹ ਨਗਰ ਕੌਂਸਲ ਦਫਤਰ ਵਿੱਚ ਸਿਹਰਾ ਬੰਨ੍ਹ ਕੇ ਭੂੱਖ ਹਡ਼ਤਾਲ ਤੇ ਬੈਠ ਜਾਣਗੇ। ਇਸ ਮੌਕੇ ਪਾਸ਼ਾ ਨੇ ਕਿਹਾ ਕਿ ਵੋਟਰਾਂ ਨੇ ਉਨਾਂ ਦੇ ਪਰਿਵਾਰ ਪ੍ਰਤੀ ਜੋ ਦੁਬਾਰਾ ਵਿਸ਼ਵਾਸ ਜਤਾ ਕੇ ਉਨਾਂ ਨੂੰ ਨਗਰ ਕੌਂਸਲ ਚੋਣਾਂ ਵਿੱਚ ਜਿਤਾਇਆ ਹੈ, ਉਸਦਾ ਅਹਿਸਾਨ ਉਹ ਵਾਰਡ ਦਾ ਰੁਕਿਆ ਵਿਕਾਸ ਕੰਮ ਮੁਕੰਮਲ ਕਰਵਾ ਕੇ ਉਤਾਰਨਗੇ। ਵਾਰਡ ਦੇ ਵਿਕਾਸਕੰਮਾਂ ਵਿੱਚ ਖਡ਼ੌਤ ਨਹੀਂ ਆਉਣ ਦਿੱਤੀ ਜਾਵੇਗੀ।


Exit mobile version