Site icon SMZ NEWS

ਰੰਘਰੇਟੇ ਸਿੱਖਾਂ ਨੂੰ ਸੋਸਿਲ ਮੀਡੀਆ ਤੇ ਵੀਡੀਓ ਪਾਕੇ ਭੱਦੀ ਸਬਦਵਲੀ ਵਰਤਣ ਵਾਲੇ ਖਿਲਾਫ ਭਿੱਖੀਵਿੰਡ ਚੋਂਕ ਵਿੱਚ ਰੋਸ ਪ੍ਰਦਰਸ਼ਨ ਕਰਕੇ ਕੀਤੀ ਕਾਰਵਾਈ ਦੀ ਮੰਗ


ਸੋਸਿਲ ਮੀਡੀਆ ਤੇ ਵੀਡੀਓ ਪਾਕੇ ਰੰਘਰੇਟੇ ਸਿੰਘਾਂ ਨੂੰ ਭੱਦੀ ਸ਼ਬਦਾਵਲੀ ਵਰਤਣ ਵਾਲੇ ਵਿਆਕਤੀ ਖਿਲਾਫ ਸਖਤ ਕਾਰਵਾਈ ਕਰਵਾਉਣ ਸਬੰਧੀ ਵਾਲਮੀਕ ਆਸਰਮ ਧੂੰਣਾ ਸਹਿਬ ਦੇ ਮਾਝਾ ਜੋਨ ਦੇ ਚੈਅਰਮੈਨ ਹਰਚੰਦ ਸਿੰਘ ਗਿੱਲ ਦੀ ਅਗਵਾਈ ਹੇਠ ਕਸਬਾ ਭਿੱਖੀਵਿੰਡ ਦੇ ਮੇਨ ਚੌਕ ਵਿੱਚ ਧਰਨਾ ਲਗਾ ਕੇ ਰੋਸ਼ ਪ੍ਰਦਰਸਨ ਕੀਤਾ ।ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਚੈਅਰਮੈਨ ਹਰਚੰਦ ਸਿੰਘ ਗਿੱਲ ਨੇ ਕਿਹਾ ਕਿ ਉਕਤ ਵਿਆਕਤੀ ਜਿਲ੍ਹਾ ਜਲੰਧਰ ਦੇ ਪਿੰਡ ਪਾਤੜਾਂ ਖੁਰਦ ਦੇ ਰਹਿਣ ਵਾਲਾ ਹੈ ਅਤੇ ਵਿਦੇਸ਼ ਕੁਝ ਸਾਲਾਂ ਤੋਂ ਰਹਿ ਰਿਹਾ ਹੈ ਉਸ ਨੇ ਸਮੂੰਹ ਦਲਿਤ ਜਾਤੀਆਂ ਰੰਘਰੇਟੇ ਸਿੰਘਾਂ ਖਿਲਾਫ ਬੇਹੱਦ ਘਟੀਆ ਸਬਦਾਵਲੀ ਵਰਤਕੇ ਸੋਸਿਲ ਮੀਡੀਆ ਤੇ ਵੀਡੀਓ ਪਾਈ ਹੈ ਜਿਸ ਕਾਰਣ ਸਮੂੰਹ ਸਮਾਜ ਵਿਚ ਉਕਤ ਵਿਆਕਤੀ ਖਿਲਾਫ ਭਾਰੀ ਰੋਸ ਹੈ ਇਸ ਲਈ ਉਕਤ ਵਿਅਕਤੀ ਖਿਲਾਫ ਭਿੱਖੀਵਿੰਡ ਚੋਂਕ ਵਿੱਚ ਰੋਸ ਜ਼ਾਹਰ ਕਰਕੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ । ਉਨਾਂ ਕਿਹਾ ਕਿ ਜੇਕਰ ਉਕਤ ਵਿਆਕਤੀ ਖਿਲਾਫ ਪਰਚਾ ਦਰਜ ਨਾ ਕੀਤਾ ਗਿਆ ਤਾ ਅਗਲੇ ਦਿਨਾਂ ਵਿਚ ਹੋਰ ਸੰਘਰਸ਼ ਕਰਾਂਗੇ


Exit mobile version