Site icon SMZ NEWS

ਜਗਰਾਉਂ ਸਿੱਧਵਾਂ ਬੇਟ ਰੋਡ ਤੇ ਟਰੱਕ ਯੂਨੀਅਨ ਨੇੜੇ 2 ਟਰੱਕਾਂ ਦੀ ਆਪਸੀ ਸਿੱਧੀ ਟੱਕਰ ਹੋਣ ਨਾਲ ਦੋਵੇਂ ਟਰੱਕਾਂ ਨੂੰ ਅੱਗ ਲੱਗ ਗਈ


ਜਗਰਾਉਂ ਸਿੱਧਵਾਂ ਬੇਟ ਰੋਡ ਤੇ ਟਰੱਕ ਯੂਨੀਅਨ ਨੇੜੇ 2 ਟਰੱਕਾਂ ਦੀ ਆਪਸੀ ਸਿੱਧੀ ਟੱਕਰ ਹੋਣ ਨਾਲ ਦੋਵੇਂ ਟਰੱਕਾਂ ਨੂੰ ਅੱਗ ਲੱਗ ਗਈ ,ਜਿਸ ਨਾਲ ਦੋਵੇਂ ਟਰੱਕ ਦੇਖਦੇ ਹੀ ਦੇਖਦੇ ਧੂ ਧੂ ਕਰਕੇ ਸੜਨ ਲੱਗ ਗਏ। ਜਿਸ ਦੇ ਚਲਦਿਆਂ ਇੱਕ ਟਰੱਕ ਵਿਚੋਂ ਤਾਂ ਡਰਾਈਵਰ।ਤੇ ਕੰਡਕਟਰ ਕਿਸੇ ਤਰਾਂ ਨਿਕਲ।ਕੇ ਭੱਜ ਗੁਏ, ਪਰ ਦੂਜੇ ਟਰੱਕ ਦਾ ਡਰਾਈਵਰ ਟਰੱਕ ਵਿਚ ਹੀ ਫਸ ਗਿਆ, ਜਿਸ ਕਰਕੇ ਟਰੱਕ ਵਿਚ ਲੱਗੀ।ਅੱਗ ਕਰਕੇ ਉਸਦੀ ਮੌਤ ਹੋ ਗਈ । ਮੌਕੇ ਤੇ ਪਹੁੰਚੀ ਫਾਇਰ ਬਿਗਰੇਡ ਦੀ ਟੀਮ ਨੇ ਜਿਥੇ ਟਰੱਕਾਂ ਨੂੰ ਲੱਗੀ ਅੱਗ ਬੁਝਾਈ,ਉਥੇ ਹੀ ਉਨ੍ਹਾਂ ਨੇ ਮਿਰਤਕ ਡਰਾਈਵਰ ਦੀ ਦੇਹ ਨੂੰ ਬੜੀ ਮਿਹਨਤ ਨਾਲ ਬਾਹਰ ਕੱਢਿਆ। ਮੌਕੇ ਤੇ ਹੀ ਪਹੁੰਚੀ ਪੁਲਿਸ ਨੇ ਵੀ ਲੋਕਾਂ ਦੀ ਮਦਦ ਨਾਲ ਟਰੱਕਾਂ ਤੇ ਲੱਗੀ ਅੱਗ ਤੇ ਕਾਬੂ ਪਾਇਆ ਤੇ ਅੱਗ ਲੱਗਣ ਦੀ ਜਾਂਚ ਕਰਨ ਦੀ ਗੱਲ ਆਖੀ।


 

Exit mobile version