ਤਰਨਤਾਰਨ ਜ਼ਿਲ੍ਹੇ ਦੇ ਕਸਬਾ ਭਿੱਖੀਵਿੰਡ ਵਿਚ ਹੋਈਆਂ ਨਗਰ ਪੰਚਾਇਤ ਦੀਆਂ ਚੋਣਾਂ ਨੂੰ ਲੈ ਕੇ ਜਿੱਥੇ ਪੂਰੀ ਖਿੱਚੋਤਾਣ ਰਹੀ ਅਤੇ ਇਹ ਕਸਬਾ ਭਿੱਖੀਵਿੰਡ ਪੂਰੇ ਪੰਜਾਬ ਵਿੱਚ ਮਸ਼ਹੂਰ ਹੋ ਗਿਆ ਕਿਉਂਕਿ ਇੱਥੇ ਚੋਣਾਂ ਤੋਂ ਪਹਿਲਾਂ ਕਾਗਜ ਦਾਖਲ ਕਰਾਉਣ ਮੌਕੇ ਕਾਫ਼ੀ ਮਾਹੌਲ ਤਣਾਅ ਭਰਪੂਰ ਹੀ ਰਿਹਾ ਸੀ। ਇਥੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਐਮ ਐਲ ਏ ਸਰਦਾਰ ਵਿਰਸਾ ਸਿੰਘ ਵਲਟੋਹਾ ਵੱਲੋਂ ਕਾਂਗਰਸ ਉਪਰ ਵੀ ਦੋਸ਼ ਲਗਾਏ ਗਏ ਸੀ ਕਿ ਕਾਂਗਰਸ ਪਾਰਟੀ ਧੱਕੇਸ਼ਾਹੀ ਕਰ ਰਹੀ ਹੈ।
ਸੋ ਇਹੋ ਜੀ ਕਸ਼ਮਕਸ਼ ਦੇ ਵਿੱਚ ਹੋਈਆਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਵੱਲੋਂ 13 ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਸੀ ਜਿਨ੍ਹਾਂ ਵਿਚੋਂ 11 ਉਮੀਦਵਾਰ ਕਾਂਗਰਸ ਦੇ ਜਿੱਤਣ ਦਾ ਖੁਲਾਸਾ ਅੱਜ ਕਾਂਗਰਸ ਪਾਰਟੀ ਦੇ ਐਮ ਐਲ ਏ ਸਰਦਾਰ ਸੁਖਪਾਲ ਸਿੰਘ ਭੁੱਲਰ ਨੇ ਇਕ ਰੋਡ ਸ਼ੋਅ ਦੌਰਾਨ ਕੀਤਾ । ਇਸ ਜਿੱਤ ਦੀ ਖੁਸ਼ੀ ਵਿੱਚ ਕਾਂਗਰਸ ਦੇ ਐਮ ਐਲ ਏ ਸੁਖਪਾਲ ਸਿੰਘ ਭੁੱਲਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਐਮਐਲਏ ਸਰਦਾਰ ਵਿਰਸਾ ਸਿੰਘ ਵਲਟੋਹਾ ਤੇ ਵੀ ਨਿਸ਼ਾਨੇ ਸਾਧੇ ਅਤੇ ਆਪਣੇ ਵੋਟਰਾਂ ਤੇ ਸਪੋਰਟਰਾਂ ਦਾ ਧੰਨਵਾਦ ਕੀਤਾ ।
Comment here