Site icon SMZ NEWS

ਆਪ ਨੇਤਾ ਸੰਜੇ ਸਿੰਘ ਮਾਣਹਾਨੀ ਕੇਸ ਮਾਮਲੇ ਚ ਲੁਧਿਆਣਾ ਕੋਰਟ ਪਹੁੰਚੇ ਅਕਾਲੀ ਨੇਤਾ ਬਿਕਰਮ ਮਜੀਠੀਆ


2017 ਵਿਧਾਨਸਭਾ ਚੋਣਾਂ ਦੌਰਾਨ ਆਪ ਨੇਤਾ ਸੰਜੇ ਸਿੰਘ ਵਲੋ ਦਿਤੇ ਗਏ ਬਿਆਨ ਨੂੰ ਲੈ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਵੱਲੋਂ ਲੁਧਿਆਣਾ ਕੌਰਟ ਦੇ ਵਿਚ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਗਿਆ ਸੀ ਜਿਸਦੇ ਚਲਦਿਆਂ ਅੱਜ ਬਿਕਰਮ ਮਜੀਠੀਆ ਲੁਧਿਆਣਾ ਆਪਣੇ ਬਿਆਨ ਦਰਜ ਕਰਵਾਉਣ ਲਈ ਪਹੁੰਚੇ ਸਨ

ਬਿਕਰਮ ਮਜੀਠੀਆ ਨੇ ਪਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕੀ ਸੰਜੇ ਸਿੰਘ ਵੱਲੋਂ ਮੋਗਾ ਰੈਲੀ ਦੌਰਾਨ ਇੱਕ ਬਿਆਨ ਦਿੱਤਾ ਸੀ ਜਿਸਨੂੰ ਲੈ ਕੇ ਉਨ੍ਹਾਂ ਵੱਲੋਂ ਮਾਨਹਾਨੀ ਦਾ ਕੇਸ ਦਰਜ ਕਰਵਾਇਆ ਗਿਆ ਸੀ ਉਨ੍ਹਾਂ ਕਿਹਾ ਕਿ ਸੰਜੇ ਸਿੰਘ ਵੱਲੋਂ ਕੋਰਟ ਵਿੱਚ ਬਿਆਨ ਦੇਣ ਨਹੀਂ ਆ ਰਿਹਾ ਉਨ੍ਹਾਂ ਕਿਹਾ ਕਿ ਮੈਂ ਭੱਜਣ ਨਹੀਂ ਦੇਵਾਂਗਾ ਉਨ੍ਹਾਂ ਨੂੰ ਕੋਰਟ ਵਿੱਚ ਆਪਣਾ ਬਿਆਨ ਦਰਜ ਕਰਵਾਉਣ ਲਈ ਆਉਣਾ ਹੀ ਪਵੇਗਾ।

Exit mobile version