ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਗੁਰਸਾਹਿਬ ਸਿੰਘ, ਦਿਲਬਾਗ ਸਿੰਘ ਪਹੁਵਿੰਡ ਦੀ ਪ੍ਰਧਾਨਗੀ ਵਿੱਚ ਖਾਲੜਾ ਦਾਣਾ ਮੰਡੀ ਵਿਖੇ ਸਰ ਛੋਟੂ ਰਾਮ ਦੀ ਯਾਦ ਵਿੱਚ ਇੱਕਜੁੱਟਤਾ ਦਿਹਾੜਾ ਮਨਾਇਆ ਗਿਆ। ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆ ਸੁਖਵਿੰਦਰ ਸਿੰਘ ਸਭਰਾ, ਦਿਲਬਾਗ ਸਿੰਘ ਪਹੂਵਿੰਡ ਅਤੇ ਮਿਹਰ ਸਿੰਘ ਤਲਵੰਡੀ ਨੇ ਦੱਸਿਆ ਕਿ ਛੋਟੂ ਰਾਮ ਜੀ ਨੇ ਜੱਟਾ, ਜਾਟਾ ਤੇ ਮੁਸਲਿਮ ਭਾਈਚਾਰਿਆ ਨੂੰ ਇਕੱਠੇ ਕਰਕੇ ਸਿਕੰਦਰ ਹਯਾਤ ਅਤੇ ਫੈਜਲ ਹੁਸੈਨ ਦੀ ਕਮੇਟੀ ਬਣਾਕੇ 22 ਐਕਟ ਅੰਗਰੇਜ ਹਾਕਮਾਂ ਤੋ ਲਾਗੂ ਕਰਵਾਏ ਜਿਸ ਵਿੱਚ ਕਰਜਾ ਮੁਆਫੀ ਦਾ ਕਾਨੂੰਨ ਵੀ ਸੀ ਇਸ ਕਾਨੂੰਨ ਰਾਹੀ ਵਿਆਜ ਵਿੱਚ ਗਈ ਰਕਮ ਮੂਲ ਵਿੱਚ ਪੂਰੀ ਹੋਣ ਤੇ ਕਰਜਾ ਮੁਆਫ ਹੋ ਜਾਦਾ ਸੀ।ਕਿਸਾਨ ਰਾਹਤ ਫੰਡ ਕਾਇਮ ਕੀਤਾ ਗਿਆ ਇਸ ਫੰਡ ਨੂੰ ਲੋਕ ਭਲਾਈ ਦੇ ਕਾਰਜਾਂ ਵਾਸਤੇ ਵਰਤਿਆ ਜਿਵੇਂ ਕਿਸਾਨਾਂ ਵਰਤਿਆ ਜਿਵੇਂ ਕਿਸਾਨਾ ਤੇ ਹੋਰ ਲੋੜਵੰਦਾ ਦੀ ਮਦਦ ਕੀਤੀ ਜਾਦੀ ਸੀ, ਉਹ ਸਾਰੀ ਉਮਰ ਲੋਕ ਹਿੱਤਾ ਲਈ ਲੜਦੇ ਰਹੇ। 24 ਨਵੰਬਰ 1881 ਨੂੰ ਜਨਮ ਲਿਆ ਅਖੀਰ ਸਮੇਂ ਦੇਸ਼ ਦੀ ਹੋਈ ਵੰਡ ਦੇ ਉਹ ਕੱਟੜ ਵਿਰੋਧੀ ਸਨ ਅਖੀਰ ਲੋਕਾਂ ਪੱਖੀ ਲੜਦਿਆ 9 ਜਨਵਰੀ 1945 ਨੂੰ ਉਹ ਇਸ ਫਾਨੀ ਸੰਸਾਰ ਤੋਂ ਰੁਖਸਤ ਹੋਏ ।ਇਸ ਮੋਕੇ ਜਿਲਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਕਿ ਸਮੂਹ ਕਿਸਾਨ ਜਥੇਬੰਦੀਆ ਵੱਲੋ ਛੋਟੁ ਰਾਮ ਦੀ ਯਾਦ ਵਿੱਚ ਇਕਜੁਟਦਾ ਦਿਹਾੜਾ ਮਨਾਇਆ ਗਿਆ ਜਿਹੜਾ ਪੂਰੇ ਭਾਰਤ ਨੂੰ ਸੰਦੇਸ਼ ਦੇ ਰਿਹਾ ਹੈ ਕਿ ਭਾਰਤ ਵਰਸ ਇੱਕ ਹੈ।ਇਸ ਭਾਰਤ ਰੂਪੀ ਫੁੱਲਾ ਦੇ ਗੁਲਦਸਤੇ ਨੂੰ ਤੋੜਣ ਦੀ ਕੋਸਿਸ ਨਾ ਕੀਤੀ ਜਾਵੇ ।ਉਹਨਾ 26 ਜਨਵਰੀ ਵਾਰੇ ਦਿਨ ਲਾਲ ਕਿਲੇ ਤੇ ਝੰਡਾ ਲਗਾਉਣ ਬਾਰੇ ਕਿਹਾ ਕਿ ਉਸ ਦਿਨ ਜਥੇਬੰਧੀਆ ਵੱਲੋ ਕੋਈ ਇਸ ਤਰ੍ਹਾ ਫੈਸਲਾ ਨਹੀ ਸੀ ਕਿ ਲਾਲ ਕਿਲੇ ਤੇ ਝੰਡਾ ਲਗਾਉਣਾ ਹੈ।ਸਾਡੇ ਨੋਜਵਾਨਾ ਨੂੰ ਕੋਈ ਵਰਗਲਾਕੇ ਲੈ ਗਿਆ ਉਹਨਾ ਕਿਹਾ ਕਿ ਇਹ ਉਹੀ ਲਾਲ ਕਿਲ੍ਹਾ ਹੈ ਜਿਥੇ ਫਤਹਿ ਦਿਵਸ ਤੇ ਕੇਸਰੀ ਨਿਸਾਨ ਸਾਹਿਬ ਲਗਾਇਆ ਜਾਦਾ ਹੈ ਸਾਡੇ ਮਾਨਯੋਗ ਤਰੱਗੇ ਦਾ ਕਿਸੇ ਵੱਲੋ ਕੋਈ ਅਪਮਾਨ ਨਹੀ ਕੀਤਾ ਗਿਆ।ਉਹਨਾ ਕਿਹਾ ਸਾਡੇ ਜੋ ਵੀ ਕਿਸਾਨ ਜੇਲ ਵਿੱਚ ਹਨ ਉਹਨਾ ਵਾਸਤੇ ਕਾਨੂੰਨੀ ਲੜਾਈ ਲੜਣ ਵਾਸਤੇ ਵਕੀਲਾ ਦਾ ਇਕ ਪੈਨਲ ਬਣਾ ਦਿਤਾ ਗਿਆ ਹੈ ।ਜਿਸ ਦਿੱਲੀ ਅਤੇ ਚੰਡੀਗੜ੍ਹ ਦੇ ਵਕੀਲ ਹਨ ਉਹ ਲਗਾਤਾਰ ਜੇਲ ਜਾ ਚੁੱਕੇ ਨੋਜਵਾਨਾ ਦੇ ਪਰਿਵਾਰਾ ਨਾਲ ਸਪੰਰਕ ਬਣਾ ਰਹੇ ਹਨ।ਉਹਨਾ ਨੂੰ ਜੋ ਵੀ ਕਨੂੰਨੀ ਮਦਦ ਦੀ ਲੋੜ ਹੋਵੇਗੀ ਉਹ ਦਿਤੀ ਜਾਵੇਗੀ ਅਤੇ ਸਾਰੇ ਜੇਲ ਵਿਚੋ ਬਾਹਰ ਲਿਆਦੇ ਜਾਣਗੇ ਅਤੇ ਜਿਹੜੇ ਨੋਜਵਾਨਾ ਮਗਰ ਨਿਜਾਇਜ ਪੁਲਿਸ ਘੁੰਮ ਰਹੀ ਹੈ ਉਹਨਾ ਦਾ ਵੀ ਛੁਟਕਾਰਾ ਕਰਵਾਇਆ ਜਾਵੇਗਾ।
ਖਾਲੜਾ ਮੰਡੀ ਵਿੱਚ ਛੋਟੂ ਰਾਮ ਦੀ ਯਾਦ ਨੂੰ ਤਾਜਾ ਕਰਦਿਆ ਇੱਕਜੁੱਟਤਾ ਦਿਹਾੜਾ ਮਨਾਇਆ ਗਿਆ।
