Site icon SMZ NEWS

18 ਸਾਲ ਦੀ ਨਾਜਾਇਜ ਜੇਲ ਕਟ ਕੇ ਪਰਤੀ ਹਸੀਨਾ ਬੇਗਮ : ਦੱਸੀ ਕਿੰਝ ਔਖੇ ਹਾਲਾਤ ‘ਚ ਕੱਟੀ 18 ਸਾਲ ਦੀ ਜੇਲ

Haseena Begam

ਇਹ ਹੈ 65 ਸਾਲਾਂ ਹਸੀਨਾ ਬੇਗਮ ਜੋ ਤਕਰੀਬਨ ਪਿੱਛਲੇ 18 ਸਾਲ ਪਹਿਲਾਂ ਆਪਣੇ ਪਰਿਵਾਰ ਤੋਂ ਵਿੱਛੜ ਗਈ ਸੀ ਅਤੇ ਪਾਕਿਸਤਾਨ ਦੀ ਜੇਲ੍ਹ ‘ਚ 18 ਸਾਲ ਬੁਢਾਪਾ ਕੱਟਣ ਤੋਂ ਬਾਅਦ ਹਸੀਨਾ ਬੇਗਮ ਹੁਣ ਭਾਰਤ ਵਾਪਸ ਪਰਤ ਆਈ ਹੈ। ਜ਼ਿਕਰਯੋਗ ਹੈ ਕਿ ਹਸੀਨਾ ਬੇਗਮ ਆਪਣੇ ਪਤੀ ਦੇ ਰਿਸ਼ਤੇਦਾਰਾਂ ਨੂੰ ਮਿਲਣ ਪਾਕਿਸਤਾਨ ਗਈ ਸੀ ਅਤੇ ਉਥੇ ਉਸਦਾ ਪਾਸਪੋਰਟ ਗੁਮ ਹੋ ਗਿਆ ਸੀ। ਜਿਸ ਤੋਂ ਬਾਅਦ ਪਾਕਿਸਤਾਨ ਪੁਲਿਸ ਨੇ ਉਸਨੂੰ ਜੇਲ੍ਹ ‘ਚ ਭੇਜ ਦਿੱਤਾ ਸੀ। ਹੁਣ ਉਹ 18 ਸਾਲਾਂ ਮਗਰੋਂ ਬੀਤੇ ਦਿਨ ਮਹਾਰਾਸ਼ਟਰ ਦੇ ਔਰੰਗਾਬਾਦ ਵਿਚ ਵਾਪਸ ਪਰਤੀ। ਆਪਣੇ ਦੇਸ਼ ਪਰਤਣ ਤੋਂ ਬਾਅਦ ਬਜੁਰਗ ਹਸੀਨਾ ਬੇਗਮ ਨੇ ਕਿਹਾ ਕਿ ਉਹ ਆਪਣੇ ਦੇਸ਼ ਅਤੇ ਘਰ ਵਾਪਸ ਪਰਤ ਕੇ ਬਹੁਤ ਖੁਸ਼ ਹੈ।
ਹਸੀਨਾ ਬੇਗਮ ਨੇ ਕਿਹਾ ਕਿ ਉਸਨੇ ਕਈ ਸਾਲ ਮੁਸੀਬਤ ਵਿੱਚ ਬਿਤਾਏ ਅਤੇ ਹੁਣ ਉਸਨੂੰ ਸਕੂਨ ਮਿਲ ਰਿਹਾ ਹੈ। ਜਦੋਂ ਹਸੀਨਾ ਬੇਗਮ ਔਰੰਗਾਬਾਦ ਵਾਪਸ ਆਈ ਤਾਂ ਉਸਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਔਰੰਗਾਬਾਦ ਦੇ ਪੁਲਿਸ ਅਧਿਕਾਰੀਆਂ ਨੇ ਉਸਦਾ ਸਵਾਗਤ ਕੀਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਹਸੀਨਾ ਬੇਗਮ ਦਾ ਵਿਆਹ ਯੂ.ਪੀ. ਦੇ ਸਹਾਰਨਪੁਰ ਨਿਵਾਸੀ ਦਿਲਸ਼ਾਦ ਅਹਿਮਦ ਨਾਲ ਹੋਇਆ ਸੀ। ਉਸ ਦੇ ਕੁਝ ਜਾਣਕਾਰ ਪਾਕਿਸਤਾਨ ਵਿਚ ਵੀ ਰਹਿੰਦੇ ਸਨ ਅਤੇ ਉਹ ਉਨ੍ਹਾਂ ਨੂੰ ਮਿਲਣ ਲਈ ਲਾਹੌਰ ਗਈ ਸੀ। ਇਹ ਕੇਸ ਪਾਕਿਸਤਾਨ ਦੀ ਅਦਾਲਤ ਵਿਚ ਵੀ ਚੱਲਿਆ, ਜਿਸ ਵਿਚ ਹਸੀਨਾ ਨੇ ਅਦਾਲਤ ਨੂੰ ਆਪਣੀ ਸਥਿਤੀ ਬਾਰੇ ਜਾਣਕਾਰੀ ਦਿੱਤੀ।
ਪਿਛਲੇ ਹਫ਼ਤੇ , ਹਸੀਨਾ ਬੇਗਮ ਨੂੰ ਲੰਬੇ ਸੰਘਰਸ਼ ਤੋਂ ਬਾਅਦ ਰਿਹਾਅ ਕੀਤਾ ਗਿਆ ਅਤੇ ਭਾਰਤੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ ਸੀ। ਹੁਣ 26 ਜਨਵਰੀ ਦੇ ਮੌਕੇ ‘ਤੇ, ਉਹ ਆਪਣੇ ਪਰਿਵਾਰ ਨੂੰ ਮਿਲ ਪਾਈ।
ਮਹੱਤਵਪੂਰਣ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆਏ ਹਨ, ਜਿੱਥੇ ਕੋਈ ਗਲਤੀ ਨਾਲ ਪਾਕਿਸਤਾਨ ਵਿਚ ਫਸਿਆ ਹੋਇਆ ਹੈ ਅਤੇ ਲੰਬੇ ਸਮੇਂ ਬਾਅਦ ਭਾਰਤ ਵਾਪਸ ਆਏ ਹੋਣ। ਅਜੋਕੇ ਸਮੇਂ ਵਿੱਚ ਗੀਤਾ ਨਾਲ ਜੁੜਿਆ ਮੁੱਦਾ ਕਾਫ਼ੀ ਚਰਚਾ ਵਿੱਚ ਰਿਹਾ ਸੀ। ਖੈਰ ਹੁਣ 18 ਸਾਲਾਂ ਬਾਅਦ ਆਪਣੇ ਵਤਨ ਵਾਪਿਸ ਪਰਤ ਕੇ ਹਸੀਨਾ ਬੇਗਮ ਸੁਖ ਦਾ ਸਾਹ ਲੈ ਰਹੀ ਹੈ

Exit mobile version