ਬੀ.ਕੇ.ਯੂ ਏਕਤਾ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦਿੱਲੀ ਅੰਦਰ ਮੋਦੀ ਸਰਕਾਰ ਦੀ ਸ਼ੈ ਤੇ ਕਿਸਾਨਾਂ ‘ਤੇ ਜਬਰ ਕਰਨ ਅਤੇ UP ਦੇ ਨੌਜਵਾਨ ਕਿਸਾਨ ਨੂੰ ਗੋਲੀ ਮਾਰ ਕੇ ਸ਼ਹੀਦ ਕਰਨ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ ਗਈ ਅਤੇ ਨਾਲ ਹੀ ਕਿਸਾਨਾਂ ਨੂੰ ਭੜਕਾਊ ਲੋਕਾਂ ਤੋਂ ਸਾਵਧਾਨ ਰਹਿਣ ਤੇ ਉਨ੍ਹਾਂ ਦੇ ਪਾੜ ਪਾਊ ਮਨਸੂਬਿਆਂ ਤੋਂ ਬਚਣ ਦੀ ਬੇਨਤੀ ਕੀਤੀ। ਜੋਗਿੰਦਰ ਸਿੰਘ ਉਗਰਾਹਾਂ ਨੇ ਮੋਦੀ ਸਰਕਾਰ ਨੂੰ ਕਰਦਿਆਂ ਕਿਹਾ ਕਿ ਇਹ ਸਭ ਘਟਨਾਵਾਂ ਕਿਸਾਨਾਂ ਅੰਦਰ ਫੈਲ ਰਹੇ ਤਿੱਖੇ ਰੋਹ ਵੱਲ ਸੰਕੇਤ ਕਰਦੀਆਂ ਹਨ ਤੇ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਨਜਰ ਅੰਦਾਜ ਕਰ ਇਸ ਰੋਹ ਨੂੰ ਵਿਸਫੋਟਕ ਹੋਣ ਵੱਲ ਧੱਕ ਰਹੀ ਹੈ।
ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕਿਸਾਨ ਜਥੇਬੰਦੀ ਵੱਲੋਂ ਮਿੱਥੇ ਹੋਏ ਸਮੇਂ ਅਨੁਸਾਰ ਅੱਜ ਰੋਸ ਮਾਰਚ ਨੂੰ ਅਨੁਸ਼ਾਸਨਬੱਧ ਤਰੀਕੇ ਨਾਲ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਸੜਕਾਂ ‘ਤੇ ਰੋਸ ਮਾਰਚ ਕਰਨਾ ਲੋਕਾਂ ਦਾ ਬੁਨਿਆਦੀ ਅਤੇ ਜਮਹੂਰੀ ਹੱਕ ਹੈ ਅਤੇ ਮੋਦੀ ਹਕੂਮਤ ਇਸ ਹੱਕ ਨੂੰ ਕੁਚਲਣ ਲਈ ਸ਼ੁਰੂ ਤੋਂ ਹੀ ਕੋਈ ਬਹਾਨਾ ਲੱਭਦੀ ਨਜਰ ਆ ਰਹੀ ਹੈ। ਜੋਗਿੰਦਰ ਸਿੰਘ ਉਗਰਾਹਾਂ ਨੇ ਅੱਜ ਲੋਕਾਂ ਨੇ ਆਪਣਾ ਇਹ ਹੱਕ ਬੁਲੰਦ ਕੀਤਾ।
ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਇਹ ਕਿਸਾਨੀ ਮੰਗਾਂ ਲਈ ਲੜਿਆ ਜਾ ਰਿਹਾ ਸੰਘਰਸ਼ ਹੈ, ਜਿਸ ਨੂੰ ਸਮਾਜ ਦੇ ਸਭ ਧਰਮਾਂ-ਜਾਤਾਂ ਦੇ ਲੋਕ ਸਮਰਥਨ ਵਲੋਂ ਸਮਰਥਨ ਮਿਲ ਰਿਹਾ ਹੈ। ਜੋਗਿੰਦਰ ਸਿੰਘ ਉਗਰਾਹਾਂ ਨੇ ਕੇ ਕਿ ਸਾਡੀ ਜਥੇਬੰਦੀ ਇਸ ਅੰਦੋਲਨ ਨੂੰ ਧਰਮ ਆਧਾਰਤ ਰਾਜ ਬਣਾਉਣ ਦੇ ਮਕਸਦਾਂ ਲਈ ਵਰਤਣ ਦੀ ਇਜਾਜ਼ਤ ਕਦਾਚਿਤ ਨਹੀਂ ਦਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਵੱਲੋਂ ਅਨੁਸ਼ਾਸਨਬੱਧ ਤਰੀਕੇ ਨਾਲ ਕੀਤੇ ਮਾਰਚ ਨੇ ਦੁਨੀਆ ਸਾਹਮਣੇ ਕਿਸਾਨਾਂ ਦੀਆਂ ਮੰਗਾਂ ਲਈ ਸੰਘਰਸ਼ ਦੀ ਖਿੱਚ ਨੂੰ ਦਰਸਾਇਆ ਹੈ। ਜੋਗਿੰਦਰ ਸਿੰਘ ਉਗਰਾਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਦੇ ਯੁਗ ‘ਚ ਧਰਮ ਨਿਰਪੱਖ ਤੇ ਜਮਹੂਰੀ ਕਿਰਦਾਰ ਸਲਾਮਤ ਰੱਖਣ ਲਈ ਜ਼ੋਰਦਾਰ ਯਤਨ ਕਰਨ ਦੀ ਜਰੂਰਤ ਹੈ ਤੇ ਉਨ੍ਹਾਂ ਆਖਿਰ ਵਿਚ ਇਹ ਵੀ ਕਿਹਾ ਕਿ ਦੀਪ ਸਿੱਧੂ ਵਰਗੇ ਅਨਸਰਾਂ ਨੂੰ ਸੰਘਰਸ਼ ਵਿੱਚੋਂ ਖਦੇੜਿਆ ਜਾਣਾ ਚਾਹੀਦਾ ਹੈ।
ਦੀਪ ਸਿੱਧੂ ਨੇ ਕਿਸਾਨੀ ਸੰਘਰਸ਼ ਨੂੰ ਕੀਤੀ ਢਾਹ ਲਾਉਣ ਦੀ ਕੋਸ਼ਿਸ਼ : ਮੰਗਾਂ ਨਾ ਮੰਨੇ ਜਾਣ ਤਕ ਕਿਸਾਨੀ ਸੰਘਰਸ਼ ਰਹੇਗਾ ਜਾਰੀ
Related tags :
Comment here