Site icon SMZ NEWS

Delhi Police ਅਤੇ ਕਿਸਾਨਾਂ ਵਿਚਾਲੇ Tractor Prade ਮੌਕੇ ਹੋਈ ਝੜਪ ਤੋਂ ਬਾਅਦ Amit Shah ਦੇ ਗ੍ਰਹਿ ਮੰਤਰਾਲੇ ਨੇ ਸੱਦੀ ਉੱਚ ਪੱਧਰੀ ਮੀਟਿੰਗ

Lal Kile te Kisan

ਦੇਸ਼ ਭਰ ਦੇ ਕਿਸਾਨਾਂ ਦੀ Tractor Prade ਦੌਰਾਨ Delhi ਵਿਚ ਕਈ ਥਾਵਾਂ ‘ਤੇ ਮਾਹੌਲ ਤਣਾਅਪੂਰਨ ਹੋ ਗਿਆ ਹੈ ਅਤੇ ਇਸ ਗਰਮ ਹੋਏ ਮਾਹੌਲ ਨੂੰ ਦੇਖਦੇ ਹੋਏ ਕੇਂਦਰੀ ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਅਤੇ ਗ੍ਰਹਿ ਮੰਤਰੀ Amit Shah ਵਿਚਾਲੇ ਅਹਿਮ ਬੈਠਕ ਹੋ ਰਹੀ ਹੈ। ਬੈਠਕ ‘ਚ ਗ੍ਰਹਿ ਸਕੱਤਰ ਅਤੇ ਖ਼ੁਫੀਆ ਮਹਿਕਮੇ ਦੇ ਕਈ ਉੱਚ ਅਧਿਕਾਰੀ ਸ਼ਾਮਲ ਹਨ।
ਜ਼ਿਕਰਯੋਗ ਹੈ ਕੀ ਟਰੈਕਟਰ ਰੈਲੀ ਵਿਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਗੜਬੜ ਕਰਨ ਦੀ ਕੋਸ਼ਿਸ ਦੀ ਕੀਤੀ ਗਈ ,ਜਿਸ ਨੂੰ ਦੇਖਦਿਆਂ ਗ੍ਰਹਿ ਮੰਤਰਾਲੇ ਵੱਲੋਂ ਅਹਿਮ ਫੈਸਲਾ ਲਿਆ ਗਿਆ। Delhi ਵਿਚ ਸੁਰੱਖਿਆ ਦੇ ਹਾਲਾਤ ਨੂੰ ਲੈ ਕੇ ਇਹ ਬੈਠਕ ਹੋ ਰਹੀ ਹੈ।
ਕੇਂਦਰੀ ਗ੍ਰਹਿ ਮੰਤਰੀ Amit Shah ਨੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਦਿੱਲੀ ‘ਚ ਕਾਨੂੰਨ ਵਿਵਸਥਾ ਦੀ ਸਥਿਤੀ ਜਾਣੀ ਅਤੇ ਨਾਲ ਹੀ ਅੰਦਰੂਨੀ ਸੁਰੱਖਿਆ ਦਸਤਿਆਂ ਨੂੰ Alert ਰਹਿਣ ਲਈ ਕਿਹਾ ਗਿਆ ਹੈ। ਹਾਲਾਤਾਂ ਨੂੰ ਕਾਬੂ ਕਰਨ ਲਈ Delhi ਦੇ NCR ਦੇ ਕੁੱਝ ਇਲਾਕਿਆਂ ਵਿਚ Internet ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਇਹ ਸਭ ਰਾਤ 12 ਵਜੇ ਤੱਕ ਜਾਰੀ ਰਹੇਗਾ। ਇੰਟਰਨੇਟ ਸੇਵਾਵਾਂ ਬੰਦ ਵਾਲੇ ਇਲਾਕਿਆਂ ਵਿੱਚ,ਸਿੰਘੂ ਬਾਰਡਰ, ਟਿਕਰੀ ਬਾਰਡਰ, ਗਾਜ਼ੀਪੁਰ ,ਮੁਕਰਬਾ ਅਤੇ ਨਾਂਗਲੋਈ ਬਾਰਡਰ ਸ਼ਾਮਿਲ ਹਨ।
ਇਥੇ ਇਹ ਵੀ ਦੱਸ ਦੇਈਏ ਕਿ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਲਾਲ ਕਿਲ੍ਹਾ ਕੰਪਲੈਕਸ ‘ਚ ਅੰਦਰ ਦਾਖ਼ਲ ਹੋ ਕੇ ਕੇਸਰੀ ਝੰਡਾ ਲਹਿਰਾਇਆ ਗਿਆ। ਹਾਲਾਂਕਿ ਬਾਅਦ ‘ਚ Delhi Police ਵੱਲੋਂ ਇਹ ਕੇਸਰੀ ਝੰਡਾ ਉਤਾਰ ਦਿੱਤਾ ਗਿਆ। ਲਾਲ ਕਿਲ੍ਹੇ ਦੇ ਆਲੇ-ਦੁਆਲੇ ਜਮ੍ਹਾ ਹੋਏ ਕਿਸਾਨਾਂ ‘ਤੇ Delhi Police ਨੇ ਲਾਠੀਚਾਰਜ ਕਰਦੇ ਹੋਏ ਕਿਸਾਨਾਂ ਨੂੰ ਉਥੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਇਹ ਖ਼ਬਰ ਲਿਖੇ ਜਾਂ ਤੱਕ ਜਾਰੀ ਹੈ।

Exit mobile version