ਮੋਦੀ ਸਰਕਾਰ ਵਲੋਂ ਬਣਾਏ ਖੇਤੀ ਕਾਨੂੰਨਾਂ ਦੇ ਖਿਲਾਫ ਦੇਸ਼ ਭਰ ਦੇ ਕਿਸਾਨਾਂ ਦਾ ਅੰਦੋਲਨ ਲਗਾਤਾਰ 60ਵੇਂ ਦਿਨ ‘ਚ ਦਾਖਲ ਹੋ ਗਿਆ ਹੈ। ਕਿਸਾਨ ਜਥੇਬੰਦੀਆਂ ਅਤੇ ਦਿੱਲੀ ਪੁਲਿਸ ਨਾਲ ਮੀਟਿੰਗ ਤੋਂ ਬਾਅਦ ਕਿਸਾਨ ਜਥੇਬੰਦੀਆਂ ਵਲੋਂ ਵੀ ਪਤਰਕਾਰ ਵਾਰਤਾ ਕੀਤੀ ਗਈ ਅਤੇ ਕਿਸਾਨ ਆਗੂਆਂ ਨੇ ਕਿਹਾ ਕਿ 26 ਜਨਵਰੀ ਨੂੰ ਕਿਸਾਨ ਇਸ ਦੇਸ਼ ‘ਚ ਪਹਿਲੀ ਵਾਰ ਗਣਤੰਤਰ ਦਿਵਸ ਪਰੇਡ ਕਰੇਗਾ। ਕਿਸਾਨਾਂ ਨੇ ਦੱਸਿਆ ਕਿ ਦਿੱਲੀ ਪੁਲਿਸ ਨਾਲ ਮੀਟਿੰਗ ਤੋਂ ਬਾਅਦ ਸਾਰੀਆਂ ਗੱਲਾਂ ਤੇ ਚਰਚਾ ਕਰ ਸਹਿਮਤੀ ਬਣਾ ਲਈ ਗਈ ਹੈ।
ਕਿਸਾਨਾਂ ਨੇ ਦੱਸਿਆ ਕਿ ਦਿੱਲੀ ਦੇ ਸਾਰੇ ਬੈਰੀਕੇਡ ਖੁੱਲ੍ਹਣਗੇ, ਕਿਸਾਨ ਪਰੇਡ ਲੈ ਕੇ ਦਿੱਲੀ ਦੇ ਅੰਦਰ ਜਾਣਗੇ ਅਤੇ ਮਾਰਚ ਕੱਢਣਗੇ। ਕਿਸਾਨ ਆਗੂਆਂ ਨੇ ਕਿਹਾ ਕਿ 26 ਜਨਵਰੀ ਨੂੰ ਅਸੀਂ ਆਪਣੇ ਅੰਦਰ ਦਾ ਦੁੱਖ ਜ਼ਾਹਰ ਕਰਨ ਆਪਣੀ ਰਾਜਧਾਨੀ ਦੇ ਅੰਦਰ ਜਾਵਂਗੇ ਅਤੇ ਇਹ ਇੱਕ ਇਤਿਹਾਸਕ ਕਿਸਾਨ ਪਰੇਡ ਹੋਵੇਗੀ ਜਿਹੜੀ ਕਿ ਦੇਸ਼ ਨੇ ਕਦੇ ਨਹੀਂ ਦੇਖੀ ਹੋਵੇਗੀ।
ਕਿਸਾਨ ਜਥੇਬੰਦੀਆਂ ਨੇ ਇਹ ਵੀ ਵਾਅਦਾ ਕੀਤਾ ਕੇ ਸਾਰੀ ਪ੍ਰਕਿਰਿਆ ਸ਼ਾਂਤੀਪੂਰਵਕ ਹੋਵੇਗੀ
ਇਥੇ ਇਹ ਵੀ ਦਸਣਯੋਗ ਹੈ ਕਿ ਇਸ ਦੌਰਾਨ ਕਿਸਾਨ ਆਗੂਆਂ ਨੇ ਬਕਾਇਦਾ ਰੂਟ ਮੈਪ ਤਿਆਰ ਅਤੇ ਸਾਂਝਾ ਕੀਤਾ ਅਤੇ ਇਸ ਦੇ ਨਾਲ ਹੀ ਸਾਰੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਕੋਈ ਵੀ ਹੱਲਾ ਨਹੀਂ ਕਰੇਗਾ, ਨਸ਼ਾ ਨਹੀਂ ਕਰੇਗਾ ਅਤੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਹੀ ਮਾਰਚ ਦੇ ਵਿਚ ਸ਼ਾਮਿਲ ਹੋਣਗੇ,
ਕਿਸਾਨਾਂ ਨੇ ਦੱਸਿਆ ਕਿ ਇਸ ਦੌਰਾਨ ਮਹਿਲਾਵਾਂ ਲਈ ਮਹਿਲਾ ਵਲੰਟੀਅਰ ਵੀ ਸ਼ਾਮਿਲ ਕੀਤੀਆਂ ਜਾਣਗੀਆਂ ਅਤੇ ਸਾਡੇ ਵਲੋਂ ਮਹਿਲਾਵਾਂ ਦੀ ਸੁਰਖਿਆ ਨੂੰ ਯਕੀਨੀ ਬਣਿਆ ਜਾਵੇਗਾ, ਟਰੈਕਟਰ ਮਾਰਚ ਵਿਚ ਕੋਈ ਟਰਾਲੀ ਨਹੀਂ ਹੋਵੇਗੀ , ਜੇਕਰ ਕੋਈ ਟਰਾਲੀ ਹੋਈ ਤਾਂ ਉਹ ਸਿਰਫ ਝਾਕੀਆਂ ਵਾਲੀਆਂ ਹੀ ਹੋਣਗੀਆਂ। ਇਸ ਦੇ ਨਾਲ ਹੀ ਝਾਕੀਆਂ ਦੇ ਵਿਚ ਉਹ ਪਰਿਵਾਰ ਵੀ ਸ਼ਾਮਿਲ ਹੋਣਗੇ ਜਿੰਨਾ ਦੇ ਪਰਿਵਾਰਿਕ ਮੈਂਬਰ ਅੰਦੋਲਨ ਚ ਸ਼ਹੀਦ ਹੋਏ ।
ਇਥੇ ਇਹ ਵੀ ਦੱਸ ਦਈਏ ਕਿ ਪਿੱਛਲੇ 28 ਨਵੰਬਰ ਤੋਂ ਦਿੱਲੀ ਦੇ ਸਿੰਘੂ ਬਾਰਡਰ, ਟਿਕਰੀ ਬਾਰਡਰ ਅਤੇ ਗਾਜ਼ੀਪੁਰ ਬਾਰਡਰ ਸਮੇਤ ਦਿੱਲੀ ਦੀਆਂ ਹੋਰ ਸਰਹੱਦਾਂ ‘ਤੇ ਡਟੇ ਹੋਏ ਹਨ। ਕਿਸਾਨਾਂ ਦੀ 26 ਜਨਵਰੀ ਦੀ ਪਰੇਡ ‘ਚ 2 ਲੱਖ ਟਰੈਕਟਰਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ, ਜਿਸ ਲਈ 5 ਰੂਟ ਹੋ ਸਕਦੇ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਰਾਜਪਥ ‘ਤੇ ਗਣਤੰਤਰ ਦਿਵਸ ਸਮਾਰੋਹ ਖ਼ਤਮ ਹੋਣ ‘ਤੇ ਦਿਨ ਦੇ 12 ਵਜੇ ਤੋਂ ਬਾਅਦ ਟਰੈਕਟਰ ਮਾਰਚ ਕੱਢਿਆ ਜਾਵੇਗਾ।
ਦੇਸ਼ ਭਰ ‘ਚ ਸਿਰਫ ਇੱਕੋ ਚਰਚਾ : ਕਿਸਾਨਾਂ ਦੀ ਟਰੈਕਟਰ ਪਰੇਡ : ਕਿਸਾਨਾਂ ਨੇ ਦੱਸੇ ਰੂਟ ਅਤੇ ਨਿਯਮ
Related tags :
Comment here