Petrol ਅਤੇ Diesel ਦੀਆਂ ਕੀਮਤਾਂ ਵਿਚ ਲਗਾਤਾਰ ਦੂਸਰੇ ਦਿਨ ਫਿਰ ਵਾਧਾ ਹੋਇਆ ਹੈ। Covid Vaccination ਨੂੰ ਲੈ ਕੇ ਪੂਰੀ ਦੁਨੀਆ ਵਿੱਚ ਇੱਕ ਅਫਰਾ ਤਫਰੀ ਦਾ ਮਾਹੌਲ ਹੈ, ਤਕਰੀਬਨ ਸਾਰੇ ਦੇਸ਼ਾਂ ‘ਚ ਟੀਕਾਕਰਨ ਸ਼ੁਰੂ ਵੀ ਹੋ ਗਿਆ ਹੈ, ਜਿਸ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਛਾਲ ਹੈ, ਇਹ ਘਰੇਲੂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਪ੍ਰਭਾਵਤ ਕਰ ਰਿਹਾ ਹੈ।
ਦੱਸ ਦਈਏ ਕਿ ਡੀਜ਼ਲ ਦੀਆਂ ਕੀਮਤਾਂ ਦੇਸ਼ ਦੇ ਕਈ ਰਾਜਾਂ ਵਿੱਚ ਰਿਕਾਰਡ ਪੱਧਰ ‘ਤੇ ਪਹੁੰਚ ਗਈਆਂ ਹਨ ਅਤੇ 5 ਮਹੀਨਿਆਂ ਵਿੱਚ ਦੂਜੀ ਵਾਰ ਟਰਾਂਸਪੋਰਟਰਾਂ ਨੇ ਕਿਰਾਏ ਵਧਾਉਣ ਦੀ ਤਿਆਰੀ ਕੀਤੀ ਹੈ। ਪਿਛਲੇ 6 ਮਹੀਨਿਆਂ ਵਿੱਚ ਇਹ ਦੂਜਾ ਵਾਧਾ ਹੋਵੇਗਾ।ਪਿਛਲੇ ਢਾਈ ਮਹੀਨਿਆਂ ਵਿਚ ਡੀਜ਼ਲ ਦੀਆਂ ਕੀਮਤਾਂ ਵਿਚ 5 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।
ਮੋਦੀ ਸਰਕਾਰ ਨਿਭਾ ਰਹੀ ਹੈ ਸਬ ਕਾ ਵਿਕਾਸ ਦਾ ਨਾਅਰਾ : 92 ਰੁ. ਪ੍ਰਤੀ ਲੀਟਰ ਹੋਇਆ ਪੈਟਰੋਲ
