bollywoodCoronavirusCoronovirusCricketCrime newsIndian PoliticsNationNewsPunjab newsWorld

ਸੰਘਣੀ ਧੁੰਦ ਨੇ ਇੱਕੋ ਪਰਿਵਾਰ ਦੇ 4 ਜੀਆਂ ਨੂੰ ਨਿਗਲਿਆ

Big Accident

ਦਿਨੋ ਦਿਨ ਪੈ ਰਹੀ ਅੱਤ ਦੀ ਸਰਦੀ ਨੇ ਜਿਥੇ ਆਮ ਜਨ ਜੀਵਨ ਥਾਪ ਕਰ ਰੱਖਿਆ ਹੈ ਉਥੇ ਹੀ ਇਹ ਸਰਦੀ ਦੀ ਸੰਘਣੀ ਧੁੰਦ ਕਾਰਨ ਕਈ ਹਾਦਸੇ ਵੀ ਹੋ ਰਹੇ ਨੇ, ਸੰਘਣੀ ਧੁੰਦ ਨੇ ਅੱਜ ਪੰਜਾਬ ਦੇ 4 ਲੋਕ ਨੂੰ ਆਪਣੀ ਚਪੇਟ ਵਿਚ ਲੈ ਲਿਆ, ਖ਼ਬਰ ਹੈ ਹੁਸ਼ਿਆਰਪੁਰ ਤੋਂ ਜਿਥੋਂ ਦੇ ਤਲਵਾੜਾ-ਮੁਕੇਰੀਆਂ ਮਾਰਗ ’ਤੇ ਇਕ ਕਾਰ ਜਿਸਦਾ ਨੰਬਰ HP55A 8473 ਦੀ ਇਕ ਬੱਸ ਨਾਲ ਭਿਆਨਕ ਟੱਕਰ ਹੋ ਗਈ, ਅਚਾਨਕ ਵਾਪਰੇ ਇਸ ਹਾਦਸੇ ਵਿਚ ਤਿੰਨ ਸਾਲਾ ਦੇ ਬੱਚੇ ਸਮੇਤ ਚਾਰ ਵਿਅਕਤੀਆ ਦੀ ਮੌਤ ਹੋ ਗਈ , ਮ੍ਰਿਤਕਾਂ ਪਹਿਚਾਣ ਸੁਸ਼ੀਲ ਕੁਮਾਰ (20) ਕੁਲਦੀਪ (21) ਤੇ ਆਰੀਅਨ (3) ਅਤੇ ਸਰਬਜੀਤ ਸਿੰਘ (23) ਵਜੋਂ ਹੋਈ ਹੈ, ਸੂਤਰਾਂ ਅਨੁਸਾਰ ਸਾਰੇ ਮ੍ਰਿਤਕ ਤਲਵਾੜਾ ਦੇ ਰੋਲੀ ਪਿੰਡ ਨਾਲ ਸਬੰਧਤ ਦੇ ਸਨ। ਇਸ ਭਿਆਨਕ ਹਾਦਸੇ ਮਗਰੋਂ ਬੱਸ ਡਰਾਈਵਰ ਬੱਸ ਛੱਡ ਫਰਾਰ ਹੋ ਗਿਆ। ਮ੍ਰਿਤਕਾਂ ਦੀਆਂ ਲਾਸ਼ਾਂ ਇਥੋਂ ਦੇ ਨਜਦੀਕ ਮੁਕਾਮੀ ਹਸਪਤਾਲ ’ਚ ਰਖਵਾ ਦਿੱਤੀਆਂ ਹਨ।

Comment here

Verified by MonsterInsights