bollywoodCoronavirusCoronovirusCricketCrime newsIndian PoliticsNationNewsPunjab newsWorld

ਟਰੱਕ ਨੇ ਕੁਚਲੇ ਸੜਕ ਤੇ ਸੁੱਤੇ ਰਾਜਸਥਾਨ ਦੇ 15 ਮਜ਼ਦੂਰ

Big Breaking

15 ਮਜ਼ਦੂਰਾਂ ਦੀ ਮੌਤ ਬਣਿਆ ਇਕ ਟਿੱਪਰ : ਖ਼ਬਰ ਹੈ ਗੁਜਰਾਤ ਦੇ ਸੂਰਤ ਦੀ ਜਿਥੇ ਅੱਜ ਸਵੇਰੇ ਸੜਕ ਕਿਨਾਰੇ ਸੁੱਤੇ 15 ਪਰਵਾਸੀ ਮਜ਼ਦੂਰਾਂ ਨੂੰ ਟਰੱਕ ਨੇ ਕੁਚਲ ਦਿੱਤਾ ਅਤੇ ਸਾਰੇ ਮਜ਼ਦੂਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਮਾਰੇ ਗਏ 15 ਮਜ਼ਦੂਰ ਰਾਜਸਥਾਨ ਦੇ ਦੱਸੇ ਜਾ ਰਹੇ ਨੇ : ਗੁਹਰਾਤ ਪੁਲੀਸ ਅਨੁਸਾਰ ਇਹ ਘਟਨਾ ਸੂਰਤ ਤੋਂ 60 ਕਿਲੋਮੀਟਰ ਦੂਰ ਪਿੰਡ ਕੋਸੰਬਾ ਦੇ ਨੇੜੇ ਵਾਪਰੀ। ਸੜਕ ਤੇ ਆ ਰਹੀ ਗੰਨੇ ਨਾਲ ਲੱਦੀ ਟਰੈਕਟਰ ਟਰਾਲੀ ਨਾਲ ਟੱਕਰ ਹੋਣ ਤੋਂ ਬਾਅਦ ਟਰੱਕ ਚਾਲਕ ਆਪਣਾ ਸੰਤੁਲਨ ਗੁਆ ਬੈਠਾ ਅਤੇ ਸੜਕ ਕੰਢ ਸੁੱਤੇ ਰਾਜਸਥਾਨ ਦੇ 15 ਮਜ਼ਦੂਰਾਂ ’ਤੇ ਜਾ ਚੜਿਆ। ਘਟਨਾ ਤੋਂ ਬਾਅਦ ਪੁਲਿਸ ਨੇ ਟਰੱਕ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੁਖਦਾਈ ਘਟਨਾ ਸਬੰਧੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ’ਤੇ ਦੁੱਖ ਪ੍ਰਗਟ ਕਰਦਿਆਂ ਮ੍ਰਿਤਕਾਂ ਮਜ਼ਦੂਰਾਂ ਦੇ ਪਰਿਵਾਰਾਂ ਨੂੰ 2 – 2 ਲੱਖ ਰੁਪਏ ਤੇ ਜ਼ਖ਼ਮੀ ਮਜ਼ਦੂਰਾਂ ਨੂੰ 50-50 ਹਜ਼ਾਰ ਰੁਪਏ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ।

Comment here

Verified by MonsterInsights