ਪੰਜਾਬ ‘ਚ ਆ ਰਹੀਆਂ ਨਗਰ ਕੌਂਸਲ ਚੋਣਾਂ ਸਬੰਧੀ ਅੱਜ ਪੰਜਾਬ ਚੋਣ ਕਮਿਸ਼ਨ ਨੇ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੇ ਨਾਲ ਨਾਲ ਜ਼ਿਮਨੀ ਚੋਣਾਂ ਕਰਵਾਉਣ ਦਾ ਐਲਾਨ ਕਰਤਾ। ਪੰਜਾਬ ਚੋਣ ਕਮਿਸ਼ਨਰ Jagpal Singh Sandhu ਨੇ ਦੱਸਿਆ ਕਿ ਸਥਾਨਕ ਸੰਸਥਾਵਾਂ ਲਈ ਵੋਟਿੰਗ 14 ਫਰਵਰੀ, ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਅਤੇ ਇਸਦੇ ਨਾਲ ਹੀ ਜਿੱਥੇ ਜਿੱਥੇ ਚੋਣਾਂ ਹੋਣੀਆਂ ਹਨ ਉਥੇ ਉੱਥੇ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ ਅਤੇ ਇਹ ਚੋਣ ਜ਼ਾਬਤਾ ਚੋਣ ਪ੍ਰਕਿਰਿਆ ਪੂਰੀ ਹੋਣ ਤੱਕ ਲਾਗੂ ਰਹੇਗਾ। ਪੰਜਾਬ ਚੋਣ ਕਮਿਸ਼ਨਰ Jagpal Singh Sandhu ਨੇ ਇਹ ਵੀ ਦੱਸਿਆ ਕਿ ਨਾਮਜ਼ਦਗੀਆਂ ਦਾਖਲ ਕਰਨ ਦੀ ਪ੍ਰਕਿਰਿਆ 30 ਜਨਵਰੀ ਨੂੰ ਸ਼ੁਰੂ ਹੋਵੇਗੀ ਅਤੇ 3 ਫਰਵਰੀ ਨੂੰ ਆਖਰੀ ਤਰੀਕ ਹੋਵੇਗੀ ਅਤੇ ਇਨ੍ਹਾਂ ਦੀ ਪੜਤਾਲ 4 ਫਰਵਰੀ ਨੂੰ ਕੀਤੀ ਜਾਏਗੀ, ਜਦੋਂ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਤਰੀਕ 5 ਫਰਵਰੀ ਹੈ ਅਤੇ ਇਸੇ ਦਿਨ ਹੀ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰਨ ਹੋਣਗੇ। ਚੋਣ ਪ੍ਰਚਾਰ 12 ਫਰਵਰੀ ਨੂੰ ਸ਼ਾਮ 5 ਵਜੇ ਖ਼ਤਮ ਹੋਵੇਗਾ ਅਤੇ ਵੋਟਾਂ ਦੀ ਗਿਣਤੀ 17 ਫਰਵਰੀ ਨੂੰ ਹੋਵੇਗੀ।
ਪੰਜਾਬ ‘ਚ ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦਾ ਹੋਇਆ ਐਲਾਨ
January 16, 20210
Related tags :
#Nagar Council Ellection #Panchayat Ellection Punjab #PunjabCongress
Related Articles
September 22, 20220
‘ਆਪ’ MLA ਉਗੋਕੇ ਦੇ ਪਿਤਾ ਨੇ ਨਿਗਲਿਆ ਜ਼ਹਿਰ, ਹਾਲਤ ਨਾਜ਼ੁਕ, DMC ‘ਚ ਭਰਤੀ
ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਹਰਾਉਣ ਵਾਲੇ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਰਸ਼ਨ ਸਿੰਘ ਵੱਲੋਂ ਵੀਰਵਾਰ ਨੂੰ ਸਲਫਾਸ ਨਿਗਲਣ ਦੀ ਖਬਰ ਸਾਹਮਣੇ ਆਈ ਹੈ। ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਡੀਐਮਸੀ ਲੁਧਿਆ
Read More
July 24, 20240
ਜਾਇਦਾਦ ਦੇ ਲਾਲਚ ਚ ਭੈਣ ਨੇ ਆਪਣੇ ਹੀ ਭਰਾ ਦੀ ਪਤਨੀ ਤੇ ਕਰਾਇਆ ਹ/ਮ/ਲਾ ਮਾਪਿਆਂ ਨੇ ਆਪਣੀ ਧੀ ਨੂੰ ਕੀਤਾ ਸੀ ਜਾਇਦਾਦ ਤੋਂ ਬੇਦਖਲ |
ਤੁਸੀਂ ਅਕਸਰ ਜ਼ਮੀਨ-ਜਾਇਦਾਦ ਨੂੰ ਲੈ ਕੇ ਭਰਾਵਾਂ ਵਿਚਕਾਰ ਖੂਨ-ਖਰਾਬਾ ਜਾਂ ਲੜਾਈ-ਝਗੜੇ ਦੇਖੇ ਹੋਣਗੇ। ਪਰ ਇਸ ਦੇ ਉਲਟ ਕਪੂਰਥਲਾ ਦੇ ਇੱਕ ਪਰਿਵਾਰ ਵਿੱਚ ਮਾਪਿਆਂ ਵੱਲੋਂ ਆਪਣੀ ਹੀ ਧੀ ਨੂੰ ਆਪਣੇ ਘਰ ਅਤੇ ਜਾਇਦਾਦ ਦੀ ਮਾਲਕੀ ਲੈਣ ਤੋਂ ਇਨਕਾਰ ਕਰਨ ਦੇ
Read More
March 17, 20230
लुधियाना: गुरु नानक स्टेडियम में एथलेटिक ट्रैक की मरम्मत का काम शुरू, 6 महीने से बंद
लुधियाना के गुरु नानक स्टेडियम में अगले 6 महीने तक खेल गतिविधियां बंद रहेंगी क्योंकि मैदान में एथलेटिक ट्रैक की रिलेइंग शुरू हो गई है। इस दौरान किसी प्रकार की प्रतियोगिता का आयोजन नहीं किया जायेगा जबक
Read More
Comment here