26 ਜਨਵਰੀ ਨੂੰ ਇਤਿਹਾਸਿਕ ਬਣ ਜਾਵੇਗਾ ਦੁਨੀਆਂ ਭਰ ‘ਚ ਨਾਮ ਕਮਾ ਚੁਕਾ ਦਿੱਲੀ ਦੇ ਸਿੰਘੁ ਬਾਰਡਰ ਤੇ ਚਲ ਰਿਹਾ ਦੇਸ਼ ਭਰ ਦੇ ਕਿਸਾਨਾਂ ਦਾ ਅੰਦੋਲਨ, ਕਿਉਂਕਿ 26 ਜਨਵਰੀ ਨੂੰ 116 ਸ਼ਹੀਦ ਕਿਸਾਨਾਂ ਦੇ ਨਾਮ ਨਾਲ ਸਿੰਘੁ ਬਾਰਡਰ ਤੇ ਲਹਿਰਾਏਗਾ ਵਿਸ਼ਵ ਦਾ ਸਭ ਤੋਂ ਉਚਾ ਝੰਡਾ
Limca Book Of records ਵਿੱਚ ਨਾਮ ਦਰਜ ਕਰਵਾਉਣ ਵਾਲੇ ਆਰਟਿਸਟ Gurpreet Singh Komal ਨੇ ਕਿਸਾਨ ਅੰਦੋਲਨ ਦੀ ਚੜ੍ਹਦੀਕਲਾ ਦੇ ਰੂਪ ‘ਚ ਤਿਆਰ ਕੀਤਾ ਹੈ ਵਿਸ਼ਵ ਦਾ ਸਭ ਤੋਂ ਵੱਡਾ ਝੰਡਾ ਅਤੇ ਹੁਣ ਇਹ ਝੰਡਾ 26 ਜਨਵਰੀ ਨੂੰ ਸਿੰਘੂ ਬਾਰਡਰ ਉੱਤੇ ਝੁੱਲੇਗਾ, ਇਸ ਇਤਿਹਾਸਿਕ ਝੰਡੇ ’ਤੇ ਧਰਨੇ ਦੌਰਾਨ ਸ਼ਹੀਦ ਹੋਏ 116 ਕਿਸਾਨਾਂ ਦਾ ਨਾਮ ਸੁਨਹਿਰੇ ਅੱਖਰਾਂ ਵਿੱਚ ਲਿਖਿਆ ਗਿਆ ਹੈ ਅਤੇ ਇਸ ਝੰਡੇ ਉੱਤੇ ਹੀ 395 ਵਰਗ ਫੁੱਟ ਜਗ੍ਹਾ ਦੇਸ਼ ਦੇ ਲੋਕਾਂ ਦੇ ਦਸਤਖ਼ਤਾਂ ਲਈ ਛੱਡੀ ਗਈ ਹੈ।
ਆਰਟਿਸਟ Gurpreet Singh Komal ਨੇ ਦੱਸਿਆ ਕਿ ਉਨ੍ਹਾਂ ਨੇ ਇਹ ਝੰਡਾ ਪਤਨੀ ਸਰਬਜੀਤ ਕੌਰ, ਧੀ ਅਸ਼ਮੀਤ ਕੌਰ ਨਾਲ ਮਿਲਕੇ ਤਿਆਰ ਕੀਤਾ ਹੈ। Gurpreet ਨੇ ਕਿਹਾ ਕਿ ਝੰਡੇ ਦਾ ਵਜ਼ਨ ਸਵਾ ਪੰਜ ਕਿਲੋ, ਲੰਬਾਈ ਸਵਾ ਸਤਾਈ ਮੀਟਰ, ਚੌੜਾਈ ਸਾਢੇ ਚਾਰ ਫੁੱਟ ਹੈ ਅਤੇ ਝੰਡੇ ’ਚ ਹਰੇ ਰੰਗ ਦਾ 29 ਇੰਚ ਦਾ ਗੋਲ ਚੱਕਰ ਹੈ, ਜਿਸ ’ਚ ਕਿਸਾਨਾਂ ਨੂੰ ਬਲਦਾਂ ਨਾਲ ਖੇਤੀ ਕਰਦਾ ਦਿਖਾਇਆ ਗਿਆ ਹੈ। ਨਾਲ ਹੀ ਹਰੇ ਰੰਗ ’ਤੇ ਕਿਸਾਨ ਅੰਦੋਲਨ ’ਚ ਸ਼ਹੀਦ ਹੋਏ 116 ਸ਼ਹੀਦਾਂ ਦਾ ਨਾਮ ਸੁਨਹਿਰੇ ਅੱਖਰਾਂ ਵਿੱਚ ਹਨ।
116 ਸ਼ਹੀਦ ਕਿਸਾਨਾਂ ਦੇ ਨਾਮ ਨਾਲ ਸਿੰਘੁ ਬਾਰਡਰ ਤੇ ਲਹਿਰਾਏਗਾ ਵਿਸ਼ਵ ਦਾ ਸਭ ਤੋਂ ਉਚਾ ਝੰਡਾ

Related tags :
Comment here