ਦੇਸ਼ ਦੀ (NIA) ਕੌਮੀ ਜਾਂਚ ਏਜੰਸੀ ਨੇ ਕਿਸਾਨ ਧਰਨਿਆਂ ਦੇ ਮਦਦਗਾਰਾਂ ਖ਼ਿਲਾਫ਼ ਘੇਰਾਬੰਦੀ ਕਰਨੀ ਆਰੰਭ ਦਿੱਤੀ ਹੈ ਜਿਸ ਨੂੰ ਕੇਂਦਰ ਸਰਕਾਰ ਦੇ ਨਵੇਂ ਪੈਂਤੜੇ ਵਜੋਂ ਦੇਖਿਆ ਜਾ ਰਿਹਾ ਹੈ। NIA ਮੈ ਲੁਧਿਆਣਾ ਅਤੇ ਪਟਿਆਲਾ ਦੇ ਕਿਸਾਨ ਅੰਦੋਲਨ ਦੇ ਚਾਰ ਹਮਾਇਤੀਆਂ ਨੂੰ ਤਲਬ ਕੀਤਾ ਹੈ ਜਿਨ੍ਹਾਂ ’ਚ ਤਿੰਨ ਟਰਾਂਸਪੋਰਟਰ ਹਨ ਅਤੇ ਇੱਕ Press Reporter ਹੈ। ਉਧਰ ਦੂਜੇ ਪਾਸੇ ਅਕਾਲੀ ਦਲ ਦੇ ਲੀਗਲ ਵਿੰਗ ਨੇ NIA ਦੇ ਨੋਟਿਸਾਂ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।
NIA ਵਲੋਂ ਕਿਸਾਨ ਘੋਲ ਦੀ ਕਵਰੇਜ ਕਰਨ ਵਾਲੇ Punjab ਦੇ ਸੀਨੀਅਰ ਪੱਤਰਕਾਰ ਬਲਤੇਜ ਪੰਨੂ ਨੂੰ ਅੱਜ ਧਾਰਾ 160 ਆਫ CRPC ਤਹਿਤ ਨੋਟਿਸ ਜਾਰੀ ਕਰਕੇ 19 ਜਨਵਰੀ ਨੂੰ NIA ਦੇ Delhi ਦਫ਼ਤਰ ’ਚ ਹਾਜ਼ਰ ਹੋਣ ਲਈ ਕਿਹਾ ਹੈ। NIA ਵਲੋਂ ਨੋਟਿਸ ਵਿੱਚ 15 ਦਸੰਬਰ 2020 ਨੂੰ ਅਲਗ ਅਲਗ ਧਾਰਾਵਾਂ ਤਹਿਤ ਦਰਜ ਕੀਤੇ ਕੇਸ ਦਾ ਹਵਾਲਾ ਦਿੱਤਾ ਗਿਆ ਹੈ। ਬਲਤੇਜ ਪੰਨੂ ਦਾ ਕਹਿਣਾ ਸੀ ਕਿ ਬਤੌਰ ਪੱਤਰਕਾਰ ਉਸ ਨੇ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਘੋਲ ਦੇ ਹਰ ਪੱਖ ਨੂੰ ਕਵਰ ਕੀਤਾ ਹੈ ਅਤੇ ਖਾਸ ਕਰਕੇ ਦੂਸਰੇ ਸੂਬਿਆਂ ਦੇ ਲੋਕਾਂ ਵੱਲੋਂ ਘੋਲ ਵਿੱਚ ਪਾਏ ਯੋਗਦਾਨ ਨੂੰ ਉਭਾਰਿਆ ਹੈ। ਉਸ ਦਾ ਕਿਸੇ ਕਿਸਾਨ ਧਿਰ ਨਾਲ ਕੋਈ ਨਿੱਜੀ ਨਾਤਾ ਨਹੀਂ ਹੈ ਪਰ ਪ੍ਰਾਪਤ ਹੋਏ ਨੋਟਿਸ ’ਚ ਦੇਸ਼ ਧਰੋਹ ਦੀਆਂ ਧਾਰਾਵਾਂ ਦਾ ਜ਼ਿਕਰ ਹੈ।
ਉਧਰ ਦੂਜੇ ਪਾਸੇ ਲੁਧਿਆਣਾ ਦੇ ਟਰਾਂਸਪੋਰਟਰ ਇੰਦਰਪਾਲ ਸਿੰਘ ਝੱਜ ਅਤੇ ਨਰੇਸ਼ ਕੁਮਾਰ ਤੇ ਜਸਪਾਲ ਸਿੰਘ ਨੂੰ ਵੀ NIA ਵਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਇੰਦਰਪਾਲ ਸਿੰਘ ਝੱਜ ਦੀ ਕਰੀਬ 30 ਸਾਲ ਪੁਰਾਣੀ ‘Nankana Sahib Bus Service’ ਹੈ। ਟਰਾਂਸਪੋਰਟਰ ਨੂੰ ਕੌਮੀ ਜਾਂਚ ਏਜੰਸੀ ਨੇ 15 ਜਨਵਰੀ ਨੂੰ ਤਲਬ ਕੀਤਾ, ਜਿਸ ਵਿੱਚ ਉਕਤ ਵਾਲੀਆਂ ਧਾਰਾਵਾਂ ਦਾ ਹੀ ਹਵਾਲਾ ਹੈ। ਬੱਸ ਮਾਲਕ ਇੰਦਰਪਾਲ ਸਿੰਘ ਝੱਜ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਕਰੀਬ ਇੱਕ ਮਹੀਨੇ ਤੋਂ ਦਿੱਲੀ ਵਿੱਚ ਚੱਲ ਰਹੇ ਕਿਸਾਨ ਘੋਲ ਲਈ ਮੁਫ਼ਤ ਬੱਸ ਸੇਵਾ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਨਰੇਸ਼ ਕੁਮਾਰ ਤੇ ਜਸਪਾਲ ਸਿੰਘ ਵੱਲੋਂ ਡੀਜ਼ਲ ਦਾ ਖਰਚ ਚੁੱਕਿਆ ਜਾਂਦਾ ਸੀ। ਉਨ੍ਹਾਂ ਆਖਿਆ ਕਿ ਸ਼ਾਇਦ ਨੋਟਿਸਾਂ ਦੀ ਇਹੋ ਵਜ੍ਹਾ ਜਾਪਦੀ ਹੈ।
ਸੂਤਰਾਂ ਮੁਤਾਬਕ ਕਈ ਹੋਰ ਲੋਕਾਂ ਨੂੰ ਵੀ ਨੋਟਿਸ ਆਏ ਹਨ, ਜਿਨ੍ਹਾਂ ਨੇ ਕਿਸਾਨ ਘੋਲ ਦੀ ਹਮਾਇਤ ਕੀਤੀ ਹੈ ਪਰ ਫਿਲਹਾਲ ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਕਿਸਾਨ ਜਥੇਬੰਦੀਆਂ ਦੇ ਮੁੱਖ ਆਗੂਆਂ ਨੇ ਸਾਂਝੇ ਤੌਰ ’ਤੇ ਇਨ੍ਹਾਂ ਨੋਟਿਸਾਂ ਨੂੰ ਲੈ ਕੇ Modi Govt ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇੰਨੀ ਵੱਡੀ ਏਜੰਸੀ ਨੂੰ ਕੇਂਦਰ ਨੇ ਕਿਹੜੇ ਪਾਸੇ ਲਾ ਦਿੱਤਾ ਹੈ। ਆਗੂਆਂ ਨੇ ਦੱਸਿਆ ਕਿ ਨੋਟਿਸਾਂ ਦਾ ਇਹ ਮਾਮਲਾ ਅੱਜ ਉਨ੍ਹਾਂ ਨੇ Supreme Court ਦੇ ਸੀਨੀਅਰ ਵਕੀਲਾਂ ਨਾਲ ਵੀ ਵਿਚਾਰਿਆ ਹੈ।
ਦਿੱਲੀ ਕਿਸਾਨ ਅੰਦੋਲਨ : ਕਿਸਾਨਾਂ ਦੇ ਮਦਦ ਕਰ ਰਹੇ ਲੋਕ ਨੂੰ NIA ਨੇ ਭੇਜੇ ਨੋਟਿਸ
Related tags :
Comment here