ਭਾਰਤੀ ਕ੍ਰਿਕਟ ਟੀਮ ਦੇ ਕਪਤਾਨ Virat Kohli ਅਤੇ ਪ੍ਰਸਿੱਧ ਅਦਾਕਾਰਾ Anushka Sharma ਦੇ ਘਰ ਅੱਜ ਪੂਰਾ ਨੱਚਣ ਟੱਪਣ ਦਾ ਮਾਹੌਲ ਬਣ ਗਿਆ ਹੈ, ਕਾਰਨ ਹੈ ਕਿ Virat Kohli ਅਤੇ Anushka Sharma ਦੇ ਘਰ ਅੱਜ ਧੀ ਨੇ ਜਨਮ ਲਿਆ ਹੈ। ਇਸ ਗੱਲ ਦਾ ਐਲਾਨ Virat Kohli ਨੇ ਆਪਣੇ ਅਧਿਕਾਰਤ Twitter Handle ਰਾਹੀਂ ਕੀਤਾ। Virat ਕੋਹਲੀ ਟਵੀਟ ਕੀਤਾ, ‘ਸਾਨੂੰ ਇਹ ਖ਼ਬਰ ਸਾਂਝੀ ਕਰਦਿਆਂ ਬੜੀ ਖ਼ੁਸ਼ੀ ਹੋ ਰਹੀ ਹੈ ਕਿ ਸਾਡੇ ਘਰ ਅੱਜ ਦੁਪਹਿਰੇ ਪਿਆਰੀ ਧੀ ਨੇ ਜਨਮ ਲਿਆ ਹੈ। Virat Kohli ਨੇ ਕਿਹਾ ਕਿ ਅਸੀਂ ਤੁਹਾਡੇ ਪਿਆਰ, ਦੁਆਵਾਂ ਤੇ ਸ਼ੁਭ ਕਾਮਨਾਵਾਂ ਲਈ ਧੰਨਵਾਦ ਕਰਦੇ ਹਾਂ ਅਤੇ ਜੱਚਾ ਤੇ ਬੱਚਾ ਦੋਵੇਂ ਸਿਹਤਮੰਦ ਹਨ।
Virat Kohli ਅਤੇ Anushka Sharma ਦੇ ਘਰ ਅੱਜ ਧੀ ਨੇ ਲਿਆ ਜਨਮ
