Maharashtra ਸਥਿੱਤ Bhandara ਦੇ ਸਰਕਾਰੀ ਹਸਪਤਾਲ ‘ਚ ਛੋਟੇ ਬੱਚਿਆਂ ਦੇ ਵਾਰਡ ‘ਚ ਕੱਲ ਰਾਤ 2 ਵਜੇ ਅੱਗ ਲੱਗਣ ਕਰਕੇ 10 ਨਵਜੰਮੇ ਬੱਚਿਆਂ ਦੀ ਜਿਉਂਦਿਆਂ ਹੀ ਸੜ ਕੇ ਮੌਤ ਹੋ ਗਈ। ਸੂਤਰਾਂ ਅਨੁਸਾਰ ਬੱਚਿਆਂ ਦੀ ਉਮਰ ਇਕ ਦਿਨ ਤੋਂ ਲੈ ਕੇ ਤਿੰਨ ਮਹੀਨੇ ਤੱਕ ਦੱਸੀ ਜਾ ਰਹੀ ਹੈ। ਉਹ ਬੱਚੇ ਜਿਨ੍ਹਾਂ ਨੇ ਅਜੇ ਤੱਕ ਜ਼ਿੰਦਗੀ ਸ਼ੁਰੂ ਵੀ ਨਹੀਂ ਕੀਤੀ ਸੀ, ਉਨ੍ਹਾਂ ਨੇ ਅਜਿਹੀ ਦੁਖਾਂਤ ਵਿੱਚ ਆਪਣੀ ਜਾਨ ਗੁਆ ਲਈ।
ਹਸਪਤਾਲ ਦੇ ICU ਵਾਰਡ ‘ਚ ਕੁੱਲ 17 ਬੱਚੇ ਸਨ ਅਤੇ ਇਨ੍ਹਾਂ ਵਿੱਚੋ 10 ਬੱਚਿਆਂ ਨੂੰ ਨਹੀਂ ਬਚਾਇਆ ਜਾ ਸਕਿਆ। ਡਿਊਟੀ ‘ਤੇ ਮੌਜੂਦ ਨਰਸ ਨੇ ਦਰਵਾਜ਼ਾ ਖੋਲ੍ਹਿਆ ਤੇ ਕਮਰੇ ‘ਚ ਚਾਰੇ ਪਾਸੇ ਅੱਗ ਅਤੇ ਧੂੰਆਂ ਦੇਖਿਆ ਅਤੇ ਹਸਪਤਾਲ ਦੇ ਅਧਿਕਾਰੀਆਂ ਨੂੰ ਦੱਸਿਆ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਹਸਪਤਾਲ ‘ਚ ਲੋਕਾਂ ਦੀ ਮਦਦ ਨਾਲ ਰੈਸੀਕਿਊ ਆਪ੍ਰੇਸ਼ਨ ਚਲਾਇਆ।
ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਸਿਹਤ ਮੰਤਰੀ ਨਾਲ ਘਟਨਾ ਸਬੰਧੀ ਗੱਲਬਾਤ ਕੀਤੀ ਅਤੇ ਜਾਂਚ ਦੇ ਆਦੇਸ਼ ਦਿੱਤੇ । ਉਧਰ ਦੂਜੇ ਪਾਸੇ ਇਸ ਘਟਨਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਦੁੱਖ ਜ਼ਾਹਰ ਕੀਤਾ ਹੈ।
ਜ਼ਿਕਰਯੋਗ ਹੈ ਕਿ ਇਹ ਅੱਗ ਹਸਪਤਾਲ ਵਿੱਚ ਸ਼ਾਰਟ ਸਰਕਟ ਕਾਰਨ ਲੱਗ। ਉਧਰ ਦੂਜੇ ਪਾਸੇ ਪ੍ਰਦੇਸ਼ ਦੇ ਸਿਹਤ ਮੰਤਰੀ ਨੇ ਇਸ ਹਾਦਸੇ ਵਿੱਚ ਮਾਰੇ ਗਏ ਬੱਚਿਆਂ ਦੇ ਮਾਪਿਆਂ ਨੂੰ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ।
ਮਹਾਰਾਸ਼ਟਰ ਦੇ ਭੰਡਾਰਾ ਦੇ ਜ਼ਿਲ੍ਹਾ ਜਨਰਲ ਹਸਪਤਾਲ ਵਿੱਚ ਜਿਉਂਦਿਆਂ ਸੜ ਕੇ 10 ਨਵਜੰਮੇ ਬੱਚਿਆਂ ਦੀ ਹੋਈ ਮੌਤ
Related tags :
Comment here