ਛੱਤੀਸਗੜ ‘ਚ ਇਕ ਅਨੋਖੀ ਘਟਨਾ ਦੇਖਣ ਨੂੰ ਮਿਲੀ ਦਰਅਸਲ ਇਥੋਂ ਦੇ ਬਸਤਰ ਜ਼ਿਲ੍ਹੇ ਦੇ ਪਿੰਡ ਟਿਕਰਾਲੋਹੰਗਾ ’ਚ ਰਹਿਣ ਵਾਲੇ ਇਕ ਯੁਵਕ ਨੇ ਐਤਵਾਰ ਨੂੰ 2 ਲੜਕੀਆਂ ਨਾਲ ਇਕ ਹੀ ਮੰਡਪ ’ਚ ਸੱਤ ਫੇਰੇ ਲਏ। ਸੱਦਾ-ਪੱਤਰ ’ਚ ਵੀ ਦੋਵੇਂ ਲੜਕੀਆਂ ਦਾ ਨਾਂਮ ਲਿਖਿਆ ਸੀ ਅਤੇ ਇਹ ਵਿਆਹ ਤਿੰਨੇ ਪਰਿਵਾਰਾਂ ਦੀ ਰਜ਼ਾਮੰਦੀ ਨਾਲ ਹੋਇਆ। ਛੱਤੀਸਗੜ ਦੇ ਇਸ ਅਨੋਖੇ ਵਿਆਹ ’ਚ ਸ਼ਾਮਲ ਹੋਣ ਵਾਲੇ ਬਰਾਤੀ ਵੀ ਉਤਸ਼ਾਹਨਾਲ ਭਰੇ ਦਿਖਾਈ ਦੇ ਰਹੇ ਸੀ।
ਜ਼ਿਕਰਯੋਗ ਹੈ ਕਿ ਵਿਆਹ ਵਾਲਾ ਲੜਕਾ 24 ਸਾਲਾ ਚੰਦੂ ਮੌਰਿਆ ਖੇਤੀ ਦਾ ਕਮ ਕਰਦੇ ਹਨ। ਉਨ੍ਹਾਂ ਦਾ ਪਹਿਲਾਂ ਵਿਆਹ ਕਰੰਜੀ ਦੀ ਹਸੀਨਾ ਬਘੇਲ ਅਤੇ ਫਿਰ ਅਰੰਡਵਾਲ ਦੀ ਸੁੰਦਰ ਕਸ਼ਿਅਪ ਨਾਲ ਹੋਇਆ। ਸੁੰਦਰੀ ਨੂੰ ਪਤਾ ਸੀ ਕਿ ਚੰਦੂ ਦਾ ਪ੍ਰੇਮ ਹਸੀਨਾ ਨਾਲ ਵੀ ਚੱਲ ਰਿਹਾ ਹੈ ਅਤੇ ਹਸੀਨਾ ਨੂੰ ਵੀ ਪਤਾ ਸੀ ਕਿ ਚੰਦੂ ਸੁੰਦਰੀ ਨਾਲ ਰਿਲੇਸ਼ਨਸ਼ਿਪ ’ਚ ਹੈ ਅਤੇ ਇਹ ਸਭ ਜਾਣਕਾਰੀ ਇਨ੍ਹਾਂ ਤਿੰਨਾਂ ਦੇ ਪਰਿਵਾਰਾਂ ਪਤਾ ਲੱਗ ਗਈ।
ਜਦੋਂ ਵਿਆਹ ਕਰਨ ਦੀ ਗੱਲ ਉੱਠੀ ਤਾਂ ਯੁਵਕ ਚੰਦੂ ਨੇ ਦੋਵੇਂ ਲੜਕੀਆਂ ਨਾਲ ਵਿਆਹ ਕਰਵਾਉਣ ਦੀ ਗੱਲ ਆਪਣੇ ਮਾਪਿਆਂ ਨਾਲ ਕੀਤੀ ,ਉਸ ਨੇ ਕਿਹਾ ਕਿ ਉਹ ਦੋਵਾਂ ਨੂੰ ਹੀ ਪਿਆਰ ਕਰਦਾ ਹੈ ਅਤੇ ਕਿਸੇ ਨੂੰ ਵੀ ਛੱਡਣਾ ਨਹੀਂ ਚਾਹੁੰਦਾ। ਓਧਰ ਲੜਕੀਆਂ ਦੇ ਮਾਪਿਆਂ ਨੇ ਵੀ ਵਿਆਹ ਦੀ ਮਨਜ਼ੂਰੀ ਦੇ ਦਿੱਤੀ ਕਿਉਂਕਿ ਲੜਕੀਆਂ ਨੇ ਇੱਕ-ਦੂਜੇ ਦੇ ਨਾਲ ਰਹਿਣ ਦੀ ਸਹਿਮਤੀ ਦਿੱਤੀ। ਤਿੰਨੋ ਜਣੇ ਇਕ ਸਾਲ ਤੋਂ ਇਕੱਠੇ ਰਹਿ ਰਹੇ ਸਨ। ਇਹ ਵੀ ਦੱਸ ਦਈਏ ਕਿ ਮੁਰੀਆ ਕਬੀਲੇ ’ਚ ਬਹੁ ਵਿਆਹ ਦੀ ਵੀ ਪ੍ਰਥਾ ਹੈ।
ਸੂਤਰਾਂ ਅਨੂਸਾਰ ਵਿਆਹ ਤੋਂ ਪਹਿਲਾਂ ਚੰਦੂ, ਸੁੰਦਰੀ ਅਤੇ ਹਸੀਨਾ ਇਕੱਠੇ Chat ਕਰਿਆ ਕਰਦੇ ਸਨ ਅਤੇ ਇਕੱਠੇ ਗੱਲ ਕਰਨ ਲਈ ਇਨ੍ਹਾਂ ਨੇ ਤਕਲਾਨੋਜੀ ਦਾ ਸਹਾਰਾ ਲਿਆ ਸੀ। ਇਨ੍ਹਾਂ ਦਾ 3 ਜਨਵਰੀ ਨੂੰ ਵਿਆਹ ਹੋਇਆ ਸੀ। ਚੰਦੂ ਨੇ ਦੋਵੇਂ ਲੜਕੀਆਂ ਨਾਲ ਇਕ ਹੀ ਮੰਡਪ ’ਚ ਇਕੱਠੇ ਸੱਤ ਫੇਰੇ ਲਏ ਹਨ। ਪਿੰਡ ’ਚ ਉਸੇ ਦਿਨ ਭੋਜ ਦਾ ਪ੍ਰਬੰਧ ਵੀ ਕੀਤਾ ਗਿਆ।
ਭਾਗਾਂ ਵਾਲਾ ਮੁੰਡਾ : 2 ਲਾੜੀਆਂ ਅਤੇ ਇਕ ਲਾੜਾ : ਤਿੰਨੋ ਪਰਿਵਾਰ ਵੀ ਰਜ਼ਾਮੰਦ : ਇੱਕੋ ਮੰਡਪ ‘ਚ ਹੋਏ 7 ਫੇਰੇ
